ਨਿਊਜ਼ੀਲੈਂਡ ਖਿਲਾਫ ਭਾਰਤ ਦੀ ਟੈਸਟ ਟੀਮ ਦਾ ਐਲਾਨ, ਪਹਿਲੇ ਟੈਸਟ ‘ਚ ਅਜਿੰਕਿਆ ਰਹਾਣੇ ਹੋਣਗੇ ਕਪਤਾਨ

India Tests Squad Against NZ: ਨਿਊਜ਼ੀਲੈਂਡ ਖਿਲਾਫ 25 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ 16 ਮੈਂਬਰੀ ਟੀਮ ਇੰਡੀਆ ਦਾ ਐਲਾਨ ਕੀਤਾ ਗਿਆ ਹੈ। ਚੋਣਕਾਰਾਂ ਨੇ ਪਹਿਲੇ ਟੈਸਟ ਲਈ ਟੀਮ ਦੀ ਕਮਾਨ ਅਜਿੰਕਿਆ ਰਹਾਣੇ ਨੂੰ ਸੌਂਪ ਦਿੱਤੀ ਹੈ। ਪਹਿਲੇ ਮੈਚ ਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ ਪਰ ਦੂਜੇ ਟੈਸਟ ਚ ਉਹ ਟੀਮ ਇੰਡੀਆ ਦੀ ਅਗਵਾਈ ਕਰਨਗੇ।

ਥਕਾਵਟ ਅਤੇ ਕੰਮ ਦੇ ਬੋਝ ਨੂੰ ਧਿਆਨ ਵਿਚ ਰੱਖਦੇ ਹੋਏ ਚੋਣਕਾਰਾਂ ਨੇ ਟੀਮ ਇੰਡੀਆ ਦੇ ਕੁਝ ਨਿਯਮਿਤ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ। ਇਨ੍ਹਾਂ ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹਮੁਹੰਮਦ ਸ਼ਮੀ ਅਤੇ ਸ਼ਾਰਦੁਲ ਠਾਕੁਰ ਸ਼ਾਮਲ ਹਨ। ਵਿਕਟਕੀਪਰ ਰਿਸ਼ਭ ਪੰਤ ਨੂੰ ਵੀ ਟੈਸਟ ਸੀਰੀਜ਼ ਚ ਆਰਾਮ ਦਿੱਤਾ ਗਿਆ ਹੈ।

ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਚ ਕਪਤਾਨ ਬਣਾਏ ਗਏ ਰੋਹਿਤ ਸ਼ਰਮਾ ਨੂੰ ਵੀ ਚੋਣਕਾਰਾਂ ਨੇ ਆਰਾਮ ਦਿੱਤਾ ਹੈ। ਇਸ ਤੋਂ ਪਹਿਲਾਂ ਟੈਸਟ ਮੈਚਾਂ ਦੀ ਕਪਤਾਨੀ ਲਈ ਵੀ ਰੋਹਿਤ ਦੇ ਨਾਂ ਦੀ ਚਰਚਾ ਸੀ ਪਰ ਦਸੰਬਰ ਚ ਹੋਣ ਵਾਲੇ ਦੱਖਣੀ ਅਫਰੀਕਾ ਦੌਰੇ ਨੂੰ ਦੇਖਦੇ ਹੋਏ ਚੋਣਕਾਰਾਂ ਨੇ ਰੋਹਿਤ ਨੂੰ ਵੀ ਆਰਾਮ ਦੇਣ ਦਾ ਮਨ ਬਣਾ ਲਿਆ ਹੈ।ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਅਤੇ ਆਫ ਸਪਿਨਰ ਜਯੰਤ ਯਾਦਵ ਦੀ ਟੀਮ ਚ ਵਾਪਸੀ ਹੋਈ ਹੈ। ਧਿਆਨ ਯੋਗ ਹੈ ਕਿ ਟੀਮ ਇੰਡੀਆ ਨੇ 25 ਨਵੰਬਰ ਤੋਂ ਕਾਨਪੁਰ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਪਹਿਲਾ ਟੈਸਟ ਖੇਡਣਾ ਹੈ। ਇਸ ਦੇ ਨਾਲ ਹੀ ਦੂਜਾ ਟੈਸਟ ਦਸੰਬਰ ਤੋਂ ਮੁੰਬਈ ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦਸੰਬਰ ਦੇ ਦੂਜੇ ਹਫਤੇ ਟੀਮ ਇੰਡੀਆ ਨੂੰ ਦੱਖਣੀ ਅਫਰੀਕਾ ਦੌਰੇ ਤੇ ਜਾਣਾ ਹੈ।

ਅਜਿੰਕਿਆ ਰਹਾਣੇ (ਕਪਤਾਨ), ਚੇਤੇਸ਼ਵਰ ਪੁਜਾਰਾ (ਉਪਕਪਤਾਨ), ਕੇਐਲ ਰਾਹੁਲਮਯੰਕ ਅਗਰਵਾਲਸ਼ੁਭਮਨ ਗਿੱਲਸ਼੍ਰੇਅਸ ਅਈਅਰਰਿਧੀਮਾਨ ਸਾਹਾ (ਵਿਕੇਟ), ਕੇਐਸ ਭਰਤ (ਵਿਕੇਟ), ਰਵਿੰਦਰ ਜਡੇਜਾਅਕਸ਼ਰ ਪਟੇਲਆਰ ਅਸ਼ਵਿਨਜਯੰਤ ਯਾਦਵਇਸ਼ਾਂਤ ਸ਼ਰਮਾਉਮੇਸ਼ ਯਾਦਵਮੁਹੰਮਦ ਸਿਰਾਜਮਸ਼ਹੂਰ ਕ੍ਰਿਸ਼ਨਾ।