ਹਥਿਆਰਾਂ ਤੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਦੁਨੀਆ ਨੂੰ ਖਾਨਾਜੰਗੀ ਵੱਲ ਉਕਸਾ ਰਿਹਾ ਹੈ ਅਮਰੀਕਾ।- ਖੱਬੀਆਂ ਪਾਰਟੀਆਂ ਖੱਬੇਪੱਖੀ ਧਿਰਾਂ ਫਲਸਤੀਨ ਨਾਲ ਇੱਕਮੁੱਠਤਾ ਪ੍ਰਗਟਾਉਣ ਲਈ ਇਜ਼ਰਾਈਲ ਖਿਲਾਫ ਰੋਸ ਮਾਰਚ ਕੀਤਾ ਗਿਆ
ਮਾਨਸਾ 7 ਅਕਤੂਬਰ ਗੁਰਜੰਟ ਬਾਜੇਵਾਲੀਆ
ਦੇ ਦੀਆਂ ਪੰਜ ਖੱਬੇਪੱਖੀ ਧਿਰਾਂ ਦੇ ਸੱਦੇ ਤੇ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ ਪੀ ਆਈ,ਸੀ ਪੀ ਆਈ ਐਮ ਐਲ ਲਿਬਰੇਸ਼ਨ , ਇਨਕਲਾਬੀ ਕੇਂਦਰ,ਮੁਸਲਿਮ ਫਰੰਟ ਦੇ ਆਗੂਆਂ ਵੱਲੋਂ ਖੱਬੀਆਂ ਪਾਰਟੀਆਂ ਦੇ ਸੱਦੇ ਤੇ 7 ਅਕਤੂਬਰ ਦਾ ਦਿਨ ਫਲਸਤੀਨ ਨਾਲ ਇੱਕਮੁੱਠਤਾ ਪ੍ਰਗਟਾਉਣ ਲਈ ਇਜ਼ਰਾਈਲ ਖਿਲਾਫ ਰੋਸ ਮਾਰਚ ਠੀਕਰੀਵਾਲਾ ਚੌਕ ਤੱਕ ਕੀਤਾ ਗਿਆ। ਇਸ ਸਮੇਂ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਸੀ ਪੀ ਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਤੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਇਨਕਲਾਬੀ ਕੇਂਦਰ ਦੇ ਜਗਮੇਲ ਸਿੰਘ ਖੱਤਰੀ ਵਾਲਾ, ਟਰੇਡ ਯੂਨੀਅਨ ਦੇ ਮੇਜ਼ਰ ਸਿੰਘ ਦੂਲੋਵਾਲ ਅਤੇ ਮੁਸਲਿਮ ਫਰੰਟ ਦੇ ਰਵੀ ਖ਼ਾਨ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਥਿਆਰਾਂ ਤੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਦੁਨੀਆ ਨੂੰ ਹਮੇਸ਼ਾ ਬਰੂਦ ਦੇ ਢੇਰ ਖੜ੍ਹਾ ਕਰਕੇ ਖਾਨਾਜੰਗੀ ਵੱਲ ਧੱਕਣ ਲਈ ਦੀ ਕੋਸ਼ਿਸ਼ ਵਿਚ ਰਿਹਾ ਹੈ। ਆਗੂਆਂ ਨੇ ਦੇਸ ਦੀਆਂ ਖੱਬੇ ਪੱਖੀ ਪਾਰਟੀਆਂ ਵਲੋਂ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਨਸਲਕੁਸ਼ੀ ਦੀ ਲੜਾਈ ਦਾ ਇੱਕ ਸਾਲ ਪੂਰਾ ਹੋ ਗਿਆ ਹ। ਇਜ਼ਰਾਈਲ ਅੰਦਰ ਹਮਸ ਦੁਆਰਾ ਕੀਤੇ ਗਏ ਹਮਲੇ ਦਾ ਬਦਲਾ ਲੈਣ ਦੇ ਨਾਂਅ ਤੇ ਇਸਰਾਇਲੀਆਂ ਦੇ ਹਥਿਆਰਬੰਦ ਬਲਾਂ ਨੇ ਗਾਜ਼ਾ ਪੱਟੀ ਵਿੱਚ ਫਲਸਤੀਨੀਆਂ ਤੇ ਬੇਰਹਿਮੀ ਨਾਲ ਅੰਨ੍ਹੇਵਾਹ ਹਮਲਾ ਕੀਤਾ ਜਾ ਰਿਹਾ ਹੈ ਇਸ ਜੰਗ ਦੇ ਨਤੀਜੇ ਵਜੋਂ ਲਗਭਗ 50,000/ ਫਲਸਤੀਨੀਆਂ, ਮੁੱਖ ਤੌਰ ਤੇ ਔਰਤਾਂ ਤੇ ਬੱਚਿਆਂ ਤੇ ਅਣਮਨੁੱਖੀ ਵਰਤਾਰਿਆਂ ਦਾ ਅੱਜ ਵੀ ਜਾਰੀ ਹੈ।
ਮੁਜਾਰਾਕਾਰੀਆ ਨੇ ਦੁਨੀਆ ਵਿੱਚ ਸ਼ਾਂਤੀ ਦਾ ਮਾਹੌਲ ਪੈਦਾ ਕਰਨ ਅਤੇ ਜੰਗ ਨੂੰ ਰੋਕਣ ਲਈ ਇਜ਼ਰਾਈਲ ਦੇ ਖਿਲਾਫ ਤੇ ਫਲਸਤੀਨ ਦੇ ਹੱਕ ਵਿੱਚ ਵੱਡੀ ਲਾਮਬੰਦੀ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ।
ਇੱਕ ਵਿਸ਼ੇਸ਼ ਮਤੇ ਰਾਹੀਂ ਮੋਦੀ ਸਰਕਾਰ ਦੀ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਪ੍ਰਤੀ ਨਫ਼ਰਤ ਦੀ ਨਿੰਦਿਆ ਕੀਤੀ ਗਈ। ਭਾਰਤ ਸਰਕਾਰ ਵੱਲੋਂ ਅਮਰੀਕਾ ਪੱਖੀ ਨੀਤੀ ਨੂੰ ਲਾਗੂ ਕਰਨਾ ਹੈ।
ਕਿਉਂਕਿ ਸੰਵਿਧਾਨ ਵਿਰੋਧੀ ਕਾਰਵਾਈਆਂ ਦੇਸ਼ ਦੀ ਏਕਤਾ ਅਤੇ ਅਖੰਡਤਾ, ਸਾਂਝੀਵਾਲਤਾ ਲਈ ਖਤਰਾ ਹੈ।
ਕਮਿਊਨਿਸਟ ਆਗੂਆਂ ਨੇ ਸੂਬੇ ਦੀ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਲੋਕ ਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਦਿਆਂ ਬੁਧੀਜੀਵੀਆਂ ਮਾਲਵਿੰਦਰ ਸਿੰਘ ਮਾਲੀ ਵਰਗੇ ਅਨੇਕਾਂ ਇਨਸਾਫ਼ ਪਸੰਦ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ।ਜ਼ੋ ਲੋਕਤੰਤਰ ਤੇ ਸੰਵਿਧਾਨ ਵਿਰੋਧੀ ਵਰਤਾਰਾ ਹੈ। ਉਹਨਾਂ ਇਸ ਵਧੀਕੀ ਖਿਲਾਫ ਇਨਸਾਫ਼ ਪਸੰਦ ਜਥੇਬੰਦੀਆਂ ਤੇ ਸੰਘਰਸ਼ੀਲ ਲੋਕਾਂ ਨੂੰ ਸ਼ਾਮਲ ਹੋ ਕਿ ਲਾਮਬੰਦੀ ਦੀ ਅਪੀਲ ਕੀਤੀ।
ਇਸ ਸਮੇਂ ਹੌਰਨਾ ਤੇ ਇਲਾਵਾ ਰੂਪ ਸਿੰਘ ਢਿੱਲੋਂ, ਸੁਖਚਰਨ ਦਾਨੇਵਾਲੀਆ,ਰਤਨ ਭੋਲਾ ਸ਼ਹਿਰੀ ਸਕੱਤਰ, ਨੋਜਵਾਨ ਆਗੂ ਗਗਨਦੀਪ ਸ਼ਰਮਾ, ਮਜ਼ਦੂਰ ਆਗੂ ਸੁਖਦੇਵ ਸਿੰਘ ਪੰਧੇਰ, ਸੁਖਦੇਵ ਸਿੰਘ ਮਾਨਸਾ, ਕ੍ਰਿਸ਼ਨਾ ਕੌਰ, ਨਰਿੰਦਰ ਕੌਰ, ਗੁਰਸੇਵਕ ਸਿੰਘ ਮਾਨ, ਬੂਟਾ ਸਿੰਘ ਬਰਨਾਲਾ, ਮੁਲਾਜ਼ਮ ਆਗੂ ਸਿਕੰਦਰ ਸਿੰਘ ਘਰਾਗਣਾ,ਪੈਰਾਂ ਮੈਡੀਕਲ ਦੇ ਕੇਵਲ ਸਿੰਘ ਆਇਸ਼ਾ ਦੇ ਸੁਖਜੀਤ ਰਾਮਾਨੰਦੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਟ ਸਕੱਤਰ ਦੀ ਭੂਮਿਕਾ ਕਾਮਰੇਡ ਸੁਰਿੰਦਰਪਾਲ ਸ਼ਰਮਾ ਵੱਲੋਂ ਬਾਖੂਬੀ ਨਿਭਾਈ ਗਈ ।