ਐਲ.ਬੀ.ਐਸ ਕਾਲਜ ਬਰਨਾਲਾ ਦੀ ਵਿਦਿਆਰਥਣ ਤੋਂ ਬੱਸ ਸਟੈਂਡ ਲਗੇ ਬੈਗ ਖੋਹਣ ਵਾਲੇ ਲੁਟੇਰੇ ਬਰਨਾਲਾ ਪੁਲਿਸ ਨੇ ਕੀਤੇ ਕਾਬੂ
ਬਰਨਾਲਾ ,6,ਅਕਤੂਬਰ /ਕਰਨਪ੍ਰੀਤ ਕਰਨ
ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ੍ਰੀ ਸੰਦੀਪ ਕੁਮਾਰ ਮਲਿਕ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸਾਂ ਅਨੁਸਾਰ ਉਪ ਕਪਤਾਨ ਪੁਲਿਸ ਸ੍ਰੀ ਸਤਵੀਰ ਸਿੰਘ ਵੱਲੋ ਮੁਕੱਦਮਾ ਨੂੰ ਟਰੇਸ ਕਰਨ ਲਈ ਇੰਸ: ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ, ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ ਬਰਨਾਲਾ ਅਤੇ ਏ.ਐਸ.ਆਈ ਚਰਨਜੀਤ ਸਿੰਘ ਇੰਚਾਰਜ ਚੌਕੀ ਬੱਸ ਸਟੈਂਡ ਬਰਨਾਲਾ ਦੀਆਂ ਟੀਮਾਂ ਬਣਾ ਕੇ ਉਕਤ ਵਾਰਦਾਤ ਦੇ ਦੋਸੀਆਨ ਸਹਿਜਪ੍ਰੀਤ ਸਿੰਘ ਉਰਫ ਮਨੀ ਉਰਫ ਚੀਨਾ ਪੁੱਤਰ ਭੋਲਾ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀਆਨ ਭੈਣੀ ਫੱਤਾ
ਜਿਲਾ ਬਰਨਾਲਾ ਨੂੰ ਟੈਕਨੀਕਲ ਅਤੇ ਸੋਰਸਾਂ ਰਾਹੀ ਟਰੇਸ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ!
ਉਹਨਾਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਲ.ਬੀ.ਐਸ ਕਾਲਜ ਬਰਨਾਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਪੁੱਤਰੀ ਗੁਲਾਬ ਸਿੰਘ ਵਾਸੀ ਹਰੀਗੜ ਜੋ ਮਿਤੀ 04-10-2024 ਨੂੰ ਵਕਤ ਕਰੀਬ 1:45 ਪੀ.ਐਮ. ਪਰ ਐਲ.ਬੀ.ਐਸ. ਕਾਲਜ ਤੋ ਵਾਪਸ ਬੱਸ ਸਟੈਂਡ ਬਰਨਾਲਾ ਜਾ ਰਹੀ ਸੀ ਤਾਂ ਨੇੜੇ ਪ੍ਰੇਮ ਪ੍ਰਧਾਨ ਮਾਰਕੀਟ ਬਰਨਾਲਾ ਵਿਖੇ ਦੋ ਨਾਮਾਲੂਮ ਮੋਟਰਸਾਈਕਲ ਸਵਾਰਾਂ ਵੱਲੋਂ ਲੜਕੀ ਅਰਸਦੀਪ ਕੌਰ ਦੇ ਮੋਢੇ ਵਿੱਚ ਪਾਏ ਸਕੂਲ ਬੈਗ ਨੂੰ ਝਪਟ ਮਾਰ ਕੇ ਖਿੱਚ ਲਿਆ ਜਿਸ ਵਿੱਚ ਕਰੀਬ 500 ਰੁਪਏ ਕਿਤਾਬਾਂ ਅਤੇ ਜਰੂਰੀ ਦਸਤਾਵੇਜ ਸਨ। ਇਸ ਸਮੇਂ ਦੌਰਾਨ ਅਰਸਦੀਪ ਕੌਰ ਦੇ ਆਪਣੇ ਬੈਗ ਨੂੰ ਬਚਾਉਣ ਲਈ ਆਪਣੇ ਹੱਥਾਂ ਨਾਲ ਫੜ ਲਿਆ ਜਿਸ ਕਰਕੇ ਅਰਸ਼ਦੀਪ ਕੌਰ ਦੇ ਧਰਤੀ ਦੇ ਡਿੱਗਣ ਕਾਰਨ ਕਾਫੀ ਸੱਟਾਂ ਲੱਗੀਆਂ ਅਤੇ ਨਾਮਾਲੂਮ ਮੋਟਰਸਾਈਕਲ ਸਵਾਰ ਮੌਕਾ ਤੋ ਬੰਗ ਲੈ ਕੇ ਭੱਜ ਗਏ। ਤਾਂ ਰਾਹਗੀਰਾਂ ਵੱਲੋ ਅਰਸਦੀਪ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਾਇਆ ਗਿਆ ਜਿਸਦੇ ਬਿਆਨ ਦੇ ਆਧਾਰ ਪਰ ਮੁਕੱਦਮਾ ਨੰਬਰ 440 ਮਿਤੀ 05/10/2024 ਅ/ਧ 304,115(2) ਬੀ.ਐਨ.ਐਸ-2023 ਥਾਣਾ ਸਿਟੀ ਬਰਨਾਲਾ ਬਰਖਿਲਾਫ ਨਾਮਾਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ ਸੀ। ਜਿੰਨ ਅਨੂ ਕਾਬੂ ਕਰਕੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਨੰਬਰ PB 10 GX 0120 ਮਾਰਕਾ ਸਪਲੈਡਰ ਰੰਗ ਸਿਲਵਰ ਬ੍ਰਾਮਦ ਕਰਾਇਆ ਗਿਆ ਹੈ। ਜਿੰਨਾਂ ਦੀ ਪੁੱਛ-ਗਿੱਛ ਤੋ ਮੌਕਾ ਪਰ ਨਿਗਰਾਨੀ ਕਰ ਰਹੇ ਦੋਸੀ ਮਹਿਕਪ੍ਰੀਤ ਸਿੰਘ ਉਰਫ ਗੋਲੂ ਪੁੱਤਰ ਭੋਲਾ ਸਿੰਘ ਵਾਸੀ ਭੈਣੀ ਫੱਤਾ ਨੂੰ ਨਾਮਜਦ ਕਰਕੇ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੋਸੀਆਨ ਪਾਸੋ ਡੂੰਘਾਈ ਨਾਲ ਪੁੱਛ- ਗਿੱਛ ਕੀਤੀ ਜਾ ਰਹੀ ਹੈ। ਜਿੰਨਾ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।