ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਦੀ ਮੀਟਿੰਗ ਉਪਰੰਤ ਮੁਲਾਜਮਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ।
ਬਰਨਾਲਾ ,6,ਅਕਤੂਬਰ /ਕਰਨਪ੍ਰੀਤ ਕਰਨ /– ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਸੰਸਥਾ ਦੀ ਮੀਟਿੰਗ ਹੋਈ। ਇਹ ਮੀਟਿੰਗ ਸ੍ਰ; ਮਲਕੀਤ ਸਿੰਘ ਚੀਮਾ, ਪ੍ਰਧਾਨ ਸੰਸਥਾ ਬਰਨਾਲਾ ਦੀ ਪ੍ਰਧਾਨਗੀ ਹੇਠ ਸੰਸਥਾ ਦੇ ਦਫਤਰ ਵਿਖੇ ਹੋਈ। ਮੀਟਿੰਗ ਵਿੱਚ ਸ੍ਰੀ ਗਮਦੂਰ ਸਿੰਘ ਵਾਈਸ ਪ੍ਰਧਾਨ, ਸ੍ਰੀ ਮਨਜੀਤ ਸਿੰਘ ਸਕੱਤਰ ਅਤੇ ਹੋਰ ਵੱਡੀ ਗਿਣਤੀ ਵਿੱਚ ਰਿਟਾਇਰਡ ਪੁਲਿਸ ਮੁਲਾਜਮ ਇਕੱਤਰ ਹੋਏ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਰਿਟਾਇਰਡ ਪੁਲਿਸ ਮੁਲਾਜਮਾਂ ਦਾ ਮੈਡੀਕਲ ਚੈਕ ਅੱਪ ਕਰਵਾਇਆ ਗਿਆ। ਇਹ ਮੈਡੀਕਲ ਚੈਕਅੱਪ ਸਬੰਧੀ ਸਿਵਲ ਡਿਸਪੈਂਸਰੀ ਸਬੰਧੀ ਪੁਲਿਸ ਲਾਇਨ ਬਰਨਾਲਾ ਦੇ ਡਾਕਟਰ ਸ੍ਰੀ ਰਾਹੁਲ ਰਾਰਗੀ ਜੀ ਨਾਲ ਸੰਸਥਾ ਦੇ ਆਹੁਦੇਦਾਰਾਂ ਵੱਲੋਂ ਬੇਨਤੀ ਕੀਤੀ ਗਈ ਸੀ, ਜਿਹਨਾਂ ਨੇ ਸੀਨੀਅਰ ਪੁਲਿਸ ਅਫਸਰਾਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਆਪਣੀ ਦੇਖਰੇਖ ਹੇਠ ਸੰਸਥਾ ਦੇ ਦਫਤਰ ਵਿਖੇ ਮੈਡੀਕਲ ਚੈਕਅੱਪ ਕੈਂਪ ਲਗਵਾਇਆ ਗਿਆ। ਇਸ ਉਪਰੰਤ ਮੀਟਿੰਗ ਦੌਰਾਨ ਪਿਛਲੇ ਮਹੀਨੇ ਸਤੰਬਰ 2024 ਦੌਰਾਨ ਸਵਰਗਵਾਸ ਹੋ ਚੁੱਕੇ ਪੁਲਿਸ ਮੁਲਾਜਮਾਂ ਨੂੰ ਸਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੋਨ ਧਾਰਿਆ ਗਿਆ। ਮੀਟਿੰਗ ਉਪਰੰਤ ਹਾਜ਼ਰ ਮੁਲਾਜਮਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ। ਸੰਸਥਾ ਪ੍ਰਧਾਨ ਵੱਲੋ ਮੁਲਾਜਮਾਂ ਦੇ ਵੈਲਫੇਅਰ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਸਬੰਧੀ ਜਾਣੂੰ ਕਰਾਇਆ ਗਿਆ। ਹਾਜਰੀਨ ਮੈਬਰਾਂ ਵੱਲੋਂ ਸੰਸਥਾ ਦੇ ਆਹੁਦੇਦਾਰਾਂ ਵੱਲੋ ਕੀਤੇ ਜਾ ਰਹੇ ਕੰਮਾਂ ਸਬੰਧੀ ਆਪਣੀ ਸੰਤੁਸਟੀ ਜਾਹਿਰ ਕੀਤੀ ਗਈ ਹੈ