ਕਤਲੋਗਾਰਤ,ਫਿਰੌਤੀਆਂ ਲੁੱਟਾਂ ਖੋਹਾਂ ,ਫਿਰੌਤੀਆਂ ਭ੍ਰਿਸ਼ਟਾਚਾਰ ਸਦਕਾ ਸਾਰਾ ਪੰਜਾਬ ਖੌਫ ਚ ਹੈ -ਗੋਵਿੰਦ ਸਿੰਘ ਸੰਧੂ 

 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਜਿਮਨੀ ਚੋਣ ਲਈ ਉਮੀਦਵਾਰ ਜਲਦ ਹੋਵੇਗਾ ਮੈਦਾਨ ਚ 

 

ਬਰਨਾਲਾ­ ,6,ਅਕਤੂਬਰ /ਕਰਨਪ੍ਰੀਤ ਕਰਨ /- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਥੇਬੰਦਕ ਸਕੱਤਰ ਜ: ਗੋਵਿੰਦ ਸਿੰਘ ਸੰਧੂ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਚ ਰੂਲ & ਆਰਡਰ ਦੀਆਂ ਧੱਜੀਆਂ ਉੱਡ ਰਹੀਆਂ ਹਨ ਕਤਲੋਗਾਰਤ,ਫਿਰੌਤੀਆਂ ਲੁੱਟਾਂਖੋਹਾਂ ,ਫਿਰੌਤੀਆਂ ਭ੍ਰਿਸ਼ਟਾਚਾਰ ਸਦਕਾ ਸਾਰਾ ਪੰਜਾਬ ਖੌਫ ਚ ਹੈ ! ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਪੰਜਾਬ ਸਰਕਾਰ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੇ ਮਸਲਿਆਂ ਦਾ ਹੱਲ ਤੁਰੰਤ ਕਰੇ ਕਿਓਂਕਿ ਉਸ ਦਾ ਅਸਰ ਸਮੁੱਚੇ ਸੂਬੇ ਦੀ ਸਰਕਾਰ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਦੇ ਰੋਜ਼ਮੱਰਾ ਤੇ ਪੈ ਰਿਹਾ ਹੈ ਮਸਲਿਆਂ ਨੂੰ ਹੱਲ ਕਰਨ ਤਾਂ ਜੋ ਪੰਜਾਬ ਦੀਆਂ ਮੰਡੀਆਂ ਦੇ ਵਿਚ ਅਨਾਜ ਦੀ ਖ਼ਰੀਦ ਦਾ ਕੰਮ ਨਿਰਵਿਘਨ ਚੱਲ ਸਕੇ। ਉਹਨ ਕਿਹਾ ਕਿ ਕਿਹਾ ਕਿ ਕਿਸਾਨ,ਮਜ਼ਦੂਰ ਅਤੇ ਵਪਾਰੀ ਸੂਬੇ ਦੇ ਅਹਿਮ ਵਰਗ ਹੁੰਦੇ ਹਨ, ਜੇਕਰ ਇਨ੍ਹਾਂ ਤਿੰਨਾਂ ਵਿਚੋਂ ਕਿਸੇ ~ ਆਬਾਦੀ ਉੱਪਰ ਪੈਂਦਾ ਹੈ।ਇਸ ਲਈ ਪੰਜਾਬ ਸਰਕਾਰ ਨੂੰ ਤੁਰੰਤ ਆੜ੍ਹਤੀਆਂ ਮਜਦੂਰਾਂ ਕਿਸਾਨਾਂ ਦੇ ਮਸਲੇ ਦਾ ਹੱਲ ਕਰਨ! ਉਨ੍ਹਾਂ ਪੰਜਾਬ ਭਰ ਵਿਚ ਕਿਸਾਨਾਂ ਵਲੋਂ ਲਖਮੀਰਪੁਰ ਖੀਰੀ ਮਾਮਲੇ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਵੀ ਹਮਾਇਤ ਕੀਤੀ।

                                            ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਜਿਮਨੀ ਚੋਣ ਲਈ ਉਮੀਦਵਾਰ ਜਲਦ ਹੋਵੇਗਾ ਮੈਦਾਨ ਚ ਜਿਸ ਤਹਿਤ ਪਾਰਟੀ ਦੀ ਰਣਨੀਤੀ ਤਹਿਤ ਸਾਰੀਆਂ ਵਿਅੰਤਵੰਦੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਹਰ ਝੁਜਾਰੁ ਆਗੂ ਵਰਕਰ ਦਾਤਿਆ ਹੋਇਆ ਹੈ ਆਪ ਸਰਕਾਰ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਮੇਤ ਜਿਲਾ ਬਰਨਾਲਾ ਦੇ ਨਿਵਾਸੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਉਹਨਾਂ ਦੀਆਂ ਬੁਨਯਾਦੀ ਸਹੂਲਤਾਂ,ਹੱਕਾਂ ਦੀ ਗੱਲ ਕੋਈ ਨਹੀਂ ਸੁਣ ਰਿਹਾ ਅਖੀਰ ਲੋਕੀਂ ਜਾਣ ਕਿੱਥੇ ਜੇ ਸਰਕਾਰ ਦੇ ਨੁਮਾਇੰਦੇ ਯਾਂ ਪ੍ਰਸ਼ਾਸ਼ਨ ਉਹਨਾਂ ਦੀ ਗੱਲ ਨਹੀਂ ਸੁਣੇਗਾ ਤਾਂ ਹੋਰ ਕੌਣ ਸੁਣੇਗਾ ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਰਨਾਲਾ ਨਿਵਾਸੀਆਂ ਵਲੋਂ ਹਮੇਸ਼ਾਂ ਮਾਨ ਸਤਿਕਾਰ ਦਿੱਤਾ ਗਿਆ ਹੈ ਜਿਸ ਸਦਕਾ ਲੋਕ ਸਮੱਸਿਆਂ ਤਹਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਰਵਾਜੇ ਬਰਨਾਲਾ ਨਿਵਾਸੀਆਂ ਲਾਇ 24 ਘੰਟੇ ਖੁੱਲੇ ਹਨ ! ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਦਾ ਉਹਨਾਂ ਦੀ ਪਿੱਠ ਤੇ ਖੜਾ ਹੈ !