ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਥੇਬੰਦਕ ਸਕੱਤਰ ਗੋਬਿੰਦ ਸਿੰਘ ਸੰਧੂ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ

 

 

ਐੱਮ ਸੀ ਮੀਨੂੰ ਬਾਂਸਲ ਅਤੇ ਕਾਂਗਰਸੀ ਆਗੂ ਮੰਗਤ ਬਾਂਸਲ ਦੇ ਪੁੱਤਰ ਚਿਰਾਗ ਬਾਂਸਲ ਅਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ

ਹਮੇਸ਼ਾਂ ਇਮਪ੍ਰੂਵਮੇੰਟ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਦਾ ਖਾਸਮਖਾਸ ਰਿਹਾ ਮੰਗਤ ਬਾਂਸਲ 

ਬਰਨਾਲਾ­,7,ਅਕਤੂਬਰ /ਕਰਨਪ੍ਰੀਤ ਕਰਨ /- ਅਗਾਮੀ ਜਿਮਨੀ ਚੋਣ ਨੂੰ ਲੈਕੇ ਬਰਨਾਲਾ ਵਿਧਾਨ ਸਭਾ ਹਲਕੇ ਚ ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਨੇ ਦਿਨ ਰਾਤ ਇੱਕ ਕਰਦਿਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੌਜਵਾਨ ਆਗੂ ਤੇ ਜਥੇਬੰਦਕ ਸਕੱਤਰ ਗੋਬਿੰਦ ਸਿੰਘ ਸੰਧੂ ਵਲੋਂ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਤੇਜ ਕਰਦਿਆਂ ਬਰਨਾਲਾ ਚ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ ਜਦੋਂ ਨਗਰ ਕੌਂਸਲ ਦੇ ਐੱਮ ਸੀ ਮੀਨੂੰ ਬਾਂਸਲ ਅਤੇ ਕਾਂਗਰਸੀ ਆਗੂ ਮੰਗਤ ਬਾਂਸਲ ਦੇ ਪੁੱਤਰ ਚਿਰਾਗ ਬਾਂਸਲ ਅਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਿਕਰਯੋਗ ਹੈ ਜਿੱਥੇ ਯੂਥ ਦੇ ਵੱਡੇ ਕਾਫਲਿਆਂ ਚ ਚਿਰਾਗ ਦਾ ਬੋਲਬਾਲਾ ਹੈ ਉੱਥੇ ਮੰਗਤ ਬਾਂਸਲ ਹਮੇਸ਼ਾਂ ਇਮਪ੍ਰੂਵਮੇੰਟ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਦਾ ਖਾਸਮਖਾਸ ਰਿਹਾ ਹੈ ਪਰੰਤੂ ਹੁਣ ਬਾਜ਼ੀ ਪੁੱਠੀ ਪੈ ਗਈ !

    ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਹਲਕੇ ਅੰਦਰ ਪਾਰਟੀ ਪਲੇਟਫਾਰਮ ਨੂੰ ਮਜ਼ਬੂਤ ਕਰਨ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ‘ਤੇ ਡੋਰੇ ਪਾਏ ਜਾ ਰਹੇ ਹਨ। ਇਸੇ ਦੌਰਾਨ ਬਰਨਾਲਾ ਤੋਂ ਇੱਕ ਕਾਂਗਰਸੀ ਕੌਂਸਲਰ ਮੀਨੂ ਬਾਂਸਲ ਅਤੇ ਧਾਕੜ ਕਾਂਗਰਸੀ ਆਗੂ ਮੰਗਤ ਬਾਂਸਲ ਦੇ ਬੇਟੇ ਨੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਮੂਲੀਅਤ ਕਰ ਲਈ ਹੈ। ਬੀਤੇ ਕੱਲ੍ਹ ਬਰਨਾਲਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਥੇਬੰਦਕ ਸਕੱਤਰ ਗੋਬਿੰਦ ਸਿੰਘ ਸੰਧੂ ਨੇ ਮੰਗਤ ਬਾਂਸਲ ਦੇ ਸਪੁੱਤਰ ਚਿਰਾਗ ਬਾਂਸਲ ਅਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ। ਪਿਛਲੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਦੇ ਮੌਜੂਦਾ ਪ੍ਰਧਾਨ ਨਾਲ ਜਬਰਦਸਤ ਟੱਕਰ ‘ਚ ਜਿੱਤ ਪ੍ਰਾਪਤ ਕਰਨ ਵਾਲੇ ਕੌਂਸਲਰ ਮੀਨੂ ਬਾਂਸਲ ਅਤੇ ਮੰਗਤ ਬਾਂਸਲ ਦੇ ਪੁੱਤਰ ਦੀ ਇਸ ਸਿਆਸੀ ਤਬਦੀਲੀ ਨੂੰ ਬਰਨਾਲਾ ‘ਚ ਹੈਰਾਨੀਜਨਕ ਤਰੀਕੇ ਨਾਲ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 22 ਏਕੜ ‘ਚ ਮੁੱਖ ਦਫਤਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ‘ਚ ਗੋਬਿੰਦ ਸਿੰਘ ਸੰਧੂ ਨੇ ਕੁਝ ਹਿੰਦੂ ਨੌਜਵਾਨਾਂ ਸਮੇਤ 50 ਦੇ ਕਰੀਬ ਨੌਜਵਾਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਜਦ ਪੱਤਰਕਾਰਾਂ ਨੇ ਚਿਰਾਗ ਬਾਂਸਲ ਨੂੰ ਪੁੱਛਿਆ ਕਿ “ਹੁਣ ਤੇਰੇ ਪਾਪਾ ਦਾ ਕੀ ਸਟੈਂਡ ਹੋਵੇਗਾ ਤਾਂ ਚਿਰਾਗ ਬਾਂਸਲ ਨੇ ਕਿਹਾ ਨੌਜਵਾਨਾਂ ਦੀ ਸੋਚ ਬਦਲ ਰਹੀ ਹੈ ਪਾਪਾ ਨੇ ਆਪਣਾ ਦੇਖਣਾ.ਮੈਂ ਆਪਣਾ ਸਿਆਸੀ ਰਾਹ ਚੁਣ ਲਿਆ”ਮੈਂ ਹੁਣ ਸੋਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਾਇ ਦਿਨ ਰਾਤ ਇੱਕ ਕਰਾਂਗਾ ! ਇਸ ਮੌਕੇ ਚਿਰਾਗ ਨਾਲ ਵੱਡੀ ਗਿਣਤੀ ਚ ਜੁੜੇ ਨੌਜਵਾਨਾਂ ਨੇ ਕਿਹਾ ਕਿ ਵੱਡੀ ਪੱਧਰ ਤੇ ਨੌਜਵਾਨ ਹੋਰ ਵੀ ਸੈਂਕੜਿਆਂ ਦੀ ਗਿਣਤੀ ਚ ਪਾਰਟੀਆਂ ਛੱਡ ਆਉਣਗੇ