ਬੈਂਕ ਵੱਲੋਂ ਬੇਘਰ ਕੀਤੀ ਵਿਧਵਾ ਔਰਤ ਦੇ ਘਰ ਦੀ ਪਹਿਰੇਦਾਰੀ ਦਾ ਅੱਜ ਪੰਜਵਾਂ ਦਿਨ 


ਬੈਂਕ ਵੱਲੋਂ ਬੇਘਰ ਕੀਤੀ ਵਿਧਵਾ ਔਰਤ ਦੇ ਘਰ ਦੀ ਪਹਿਰੇਦਾਰੀ ਦਾ ਅੱਜ ਪੰਜਵਾਂ ਦਿਨ

 

ਹੁਸ਼ਿਆਰਪੁਰ 4 ਅਕਤੂਬਰ ਸਰਬਜੀਤ ਕੌਰ ਧਾਮੀ

 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਆਗੂਆਂ ਦੀ ਮੀਟਿੰਗ ਧਾਰੀਵਾਲ ਵਿਖੇ ਗਗਨਦੀਪ ਕੌਰ ਦੇ ਗ੍ਰਿਹ ਵਿਖੇ ਹੋਈ ਜਿਸ ਵਿੱਚ ਬੋਲਦਿਆਂ  ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜੀਆਵਾਲੀ ਨੇ ਕਿਹਾ ਕਿ ਯੂਨੀਅਨ ਬੈਂਕ ਧਾਰੀਵਾਲ ਵੱਲੋਂ ਵਿਧਵਾ ਔਰਤ ਨਾਲ ਵੱਡੀ ਧੱਕੇਸ਼ਾਹੀ ਕਰਦਿਆਂ ਉਨਾਂ ਦੇ ਘਰ ਨੂੰ ਤਾਲਾ ਲਗਾ ਕੇ ਸੜਕ ਤੇ ਰੋਲਣ ਲਈ ਮਜਬੂਰ ਕੀਤਾ ਸੀ ਇਸ ਦਾ ਸਖਤ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਤੇ ਵਿਧਵਾ ਔਰਤ ਨੂੰ ਘਰ ਦਾਖਿਲ ਕਰਵਾਇਆ ਗਿਆ ਅਤੇ ਉਸ ਸਮੇਂ ਤੋਂ ਲਗਾਤਾਰ ਪਰਿਵਾਰ ਦਾ ਵਿਸ਼ਵਾਸ ਬਹਾਲ ਕਰਨ ਲਈ ਜਥੇਬੰਦੀ ਦੇ ਵਰਕਰ ਘਰ ਦੇ ਸਾਹਮਣੇ ਮੋਰਚਾ ਲਗਾ ਕੇ ਬੈਠੇ ਹੋਏ ਹਨ ਨਾਲ ਹੀ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਪਰਿਵਾਰ ਦਾ ਪੂਰਾ ਕਰਜਾ ਖਤਮ ਕਰਕੇ ਕਰਜੇ ਦੇ ਕਾਰਨ ਹੋਈ ਖੁਦਕੁਸ਼ੀ ਦਾ ਦਸ ਲੱਖ ਮੁਆਵਜਾ ਦਿੱਤਾ ਜਾਵੇ ਇਸ ਤੋਂ ਅੱਗੇ ਅਗਲੇ ਹਫਤੇ ਯੂਨੀਅਨ ਵੱਲੋਂ ਇਸ ਕੇਸ ਦੇ ਨਿਪਟਾਰੇ ਲਈ ਡੀ.ਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਹਾਜ਼ਰ ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਮਾਸਟਰ , ਨਿਰਮਲ ਸਿੰਘ, ਰਾਜਿੰਦਰ ਗੋਲਡੀ, ਸਵਰਨ ਸਿੰਘ ਕਲੇਰ, ਬਚਨ ਸਿੰਘ, ਜੈਮਲ ਸਿੰਘ ਸਦਕਿ ਮਸੀਹ, ਡਾਕਟਰ ਕਾਲੜਾ, ਹਰਪ੍ਰੀਤ ਸਿੰਘ ਬੱਜੂਮਾਨ, ਦਵਿੰਦਰ ਕੌਰ, ਅਮਰਜੀਤ ਕੌਰ, ਮਹਿੰਦਰ ਕੌਰ, ਨਿਰਮਲ ਕੌਰ, ਗਗਨਦੀਪ ਕੌਰ