ਵਾਸ਼ਿੰਗਟਨ : ਤਾਈਵਾਨ ਨੂੰ ਲੈ ਕੇ ਅਮਰੀਕਾ ਨੇ ਚੀਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਬÇਲੰਕੇਨ ਨੇ ਕਿਹਾ ਕਿ ਜੇਕਰ ਚੀਨ ਤਾਈਵਾਨ ’ਤੇ ਯਥਾਸਥਿਤੀ ਨੂੰ ਬਦਲਣ ਦੇ ਲਈ ਕੋਈ ਕਾਰਵਾਈ ਕਰੇਗਾ ਤਾਂ ਸੰਯੁਕਤ ਰਾਜ ਅਮਰੀਕਾ ਅਤੇ ਉਸ ਦੇ ਸਹਿਯੋਗੀ ਜ਼ਰੂਰੀ ਕਾਰਵਾਈ ਕਰਨਗੇ। ਬÇਲੰਕੇਨ ਦੀ ਟਿੱਪਣੀ ਬਾਈਡਨ ਅਤੇ ਚੀਨੀ ਨੇਤਾ ਜਿਨਪਿੰਗ ਦੇ ਵਿਚਾਲੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਆਈ ਹੈ।
ਨਿਊਯਾਰਕ ਟਾਈਮਸ ਦੁਆਰਾ ਆਯੋਜਤ ਇੱਕ ਮੰਚ ’ਤੇ ਬÇਲੰਕੇਨ ਤੋਂ ਪੁਛਿਆ ਗਿਆ ਸੀ ਕਿ ਕੀ ਚੀਨ ਦੁਆਰਾ ਹਮਲੇ ਦੀ ਸਥਿਤੀ ਵਿਚ ਅਮਰੀਕਾ ਤਾਈਵਾਨ ਦੀ ਰੱਖਿਆ ਦੇ ਲਈ ਕਦਮ ਚੁੱਕੇਗਾ। ਇਸ ’ਤੇ ਉਨ੍ਹਾਂ ਨੇ ਅਮਰੀਕੀ ਬਿਆਨਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਵਾਸ਼ਿੰਗਟਨ ਦੀ ਭੂਮਿਕਾ ਇਹ ਯਕੀਨੀ ਬਣਾਉਣਾ ਹੈ ਕਿ ਤਾਈਵਾਨ ਦੇ ਕੋਲ ਖੁਦ ਦੀ ਰੱਖਿਆ ਕਰਨ ਦੇ ਸਾਧਨ ਹੋਣ ਜਿਹਾ ਕਿ ਅਮਰੀਕੀ ਕਾਨੂੰਨ ਤਹਿਤ ਜ਼ਰੂਰੀ ਹੈ।
ਬÇਲੰਕੇਨ ਨੇ ਕਿਹਾ ਕਿ ਤਾਈਵਾਨ ਵਿਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੇ ਲਈ ਅਸੀਂ ਇਕੱਲੇ ਨਹੀਂ ਹਨ। ਖੇਤਰ ਅਤੇ ਉਸ ਦੇ ਬਾਹਰ ਕਈ ਦੇਸ਼ ਹਨ ਜੋ ਤਾਈਵਾਨ ’ਤੇ ਕਿਸੇ ਵੀ ਤਰ੍ਹਾਂ ਦੀ ਇੱਕਤਰਫਾ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਦੇ ਲਈ ਜ਼ਰੂਰੀ ਕਦਮ ਚੁੱਕਣਗੇ। ਹਾਲਾਂਕਿ ਬÇਲੰਕੇਨ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਕਾਰਵਾਈ ਦਾ ਜ਼ਿਕਰ ਕਰ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਪਿਛਲੇ ਮਹੀਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਜੇਕਰ ਚੀਨ ਨੇ ਤਾਈਵਾਨ ’ਤੇ ਹਮਲਾ ਕੀਤਾ ਤਾਂ ਅਮਰੀਕਾ ਉਸ ਦੇ ਬਚਾਅ ਵਿਚ ਆਵੇਗਾ। ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਕੀਤਾ ਕਿ ਅਮਰੀਕਾ ਹਮਲਾ ਹੋਣ ਦੀ ਸਥਿਤੀ ਵਿਚ ਕਿਹੋ ਜਿਹੀ ਪ੍ਰਤੀਕ੍ਰਿਆ ਦੇਵੇਗਾ, ਲੇਕਿਨ ਵਾਈਟ ਹਾਊਸ ਨੇ ਬਿਆਨ ਦੇ ਤੁਰੰਤ ਬਾਅਦ ਕਿਹਾ ਸੀ ਕਿ ਬਾਈਡਨ ਅਪਣੀ ਨੀਤੀ ਵਿਚ ਬਦਲਾਅ ਦਾ ਸੰਕੇਤ ਨਹੀਂ ਦੇ ਰਹੇ ਸੀ। ਇਹੀ ਨਹੀਂ ਕੁਝ ਵਿਸ਼ਲੇਸ਼ਕਾਂ ਨੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਗਲਤ ਦੱਸਦੇ ਹੋਏ ਖਾਰਜ ਕਰ ਦਿੱਤਾ ਸੀ।
ਦੂਜੇ ਪਾਸੇ ਅਮਰੀਕੀ ਵਫ਼ਦ ਦੇ ਤਾਈਵਾਨ ਦੌਰੇ ਦੇ ਜਵਾਬ ਵਿਚ ਚੀਨੀ ਸੈਨਾ ਨੇ ਸੈਨਿਕ ਅਭਿਆਸ ਸ਼ੁਰੂ ਕਰ ਦਿੱਤਾ ਹੈ। ਚੀਨ ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਤਾਈਵਾਨ ਜਲਡਮਰੂ ਮੱਧ ਖੇਤਰ ਵਿਚ ਅਭਿਆਸ ਕੌਮੀ ਖੁਦਮੁਖਤਿਆਰੀ ਦੀ ਰੱਖਿਆ ਦੇ ਲਈ ਜ਼ਰੂਰੀ ਕਦਮ ਹੈ।