ਐੱਸ.ਡੀ ਬਰਨਾਲਾ ਦੇ ਐਨਐਸਐਸ ਵਿਭਾਗ ਨੇ ਸਵੱਛਤਾ ਹੀ ਸੇਵਾ ਪੰਦਰਵਾੜਾ ਮਨਾਇਆ

ਆਖ਼ਰੀ ਦਿਨ ਐਨਐਸਐਸ ਵਲੰਟੀਅਰਾਂ ਨੂੰ ਪਲਾਸਟਿਕ ਦੇ ਨੁਕਸਾਨ ਦੀ ਜਾਗਰੂਕ ਸਬੰਧੀ ਲਘੂ ਫ਼ਿਲਮ ਦਿਖਾਈ

ਬਰਨਾਲਾ­ 3 ਅਕਤੂਬਰ /ਕਰਨਪ੍ਰੀਤ ਕਰਨ /– ਐੱਸ. ਡੀ ਕਾਲਜ ਬਰਨਾਲਾ ਦੇ ਐਨਐਸਐਸ ਵਿਭਾਗ ਵੱਲੋਂ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਹੀ ਸੇਵਾ ਪੰਦਰਵਾੜਾ ਮਨਾਇਆ ਗਿਆ। ਜਿਸ ਤਹਿਤ 17 ਸਤੰਬਰ ਤੋਂ ਲਗਾਤਾਰ ਪੰਦਰਾਂ ਦਿਨ ਵੱਖੋ ਵੱਖਰੀਆਂ ਗਤੀਵਿਧੀਆਂ ਕਰਵਾ ਕੇ ਇਸ ਮੁਹਿੰਮ ਵਿੱਚ ਆਪਣੇ ਵੱਲੋਂ ਵੱਧ ਚੜ ਕੇ ਹਿੱਸਾ ਪਾਇਆ ਗਿਆ। ਐਨਐਸਐਸ ਕੋਆਰਡੀਨੇਟਰ ਮੈਡਮ ਰੀਤੂ ਅੱਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਕਾਲਜ ਦੇ ਐਨਐਸਐਸ ਵਾਲੰਟੀਅਰਾਂ ਵਲੋਂ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ। ਕਾਲਜ ਵਿੱਚ ਐਨਐਸਐਸ ਪਾਰਕ, ਮੰਦਰ ਦੀ ਸਫ਼ਾਈ, ਸਟੋਰ, ਸਟਾਫ਼ ਰੂਮ ਦੀ ਸਫ਼ਾਈ ਅਤੇ ਕਈ ਵਿਭਾਗਾਂ ਦੀ ਸਫਾਈ ਵੀ। ਸਰਕਾਰੀ ਹਸਪਤਾਲ ਦੀ ਨਵੀਂ ਅਤੇ ਪੁਰਾਣੀ ਇਮਾਰਤ ਵਿੱਚ ਸਫਾਈ ਅਭਿਆਨ ਚਲਾਇਆ ਗਿਆ­ ਜਿਸ ਦੌਰਾਨ ਸੀਐਮਓ ਡਾਕਟਰ ਜੋਤੀ ਕੌਸ਼ਲ ਅਤੇ ਐਕਟਿੰਗ ਐਸਐਮਓ ਡਾਕਟਰ ਅਮੋਲਦੀਪ ਵਲੰਟੀਅਰਾਂ ਦਾ ਪੂਰਾ ਸਾਥ ਦਿੱਤਾ। ਇਸਤੋਂ ਇਲਾਵਾ ਦਾਣਾ ਮੰਡੀ ਵਿਖੇ ਸਲਮ ਏਰੀਆ ’ਚ ਰਹਿੰਦੇ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਨਗਰ ਕੌਸ਼ਲ ਬਰਨਾਲਾ ਦੇ ਸਹਿਯੋਗ ਨਾਲ ਹੰਡਿਆਇਆ ਰੋਡ ’ਤੇ ਡੀਸੀ ਆਫ਼ਿਸ ਤੋਂ ਲੈ ਕੇ ਸ੍ਰੀ ਪ੍ਰਗਟਸਰ ਗੁਰਦੁਆਰੇ ਤੱਕ ਪਲਾਸਟਿਕ ਇਕੱਠਾ ਕਰਨ ਦੀ ਮੁਹਿੰਮ ਚਲਾਈ ਗਈ। ਗਾਂਧੀ ਜੇਅੰਤੀ ਮੌਕੇ ਐਨਐਸਐਸ ਵਿਭਾਗ ਵੱਲੋਂ ਪੰਦਰਵਾੜੇ ਦੀ ਸਮਾਪਤੀ ਮੌਕੇ ਐਨਐਸਐਸ ਵਲੰਟੀਅਰਜ ਨੂੰ ਪਲਾਸਟਿਕ ਦੇ ਨੁਕਸਾਨ ਉੱਪਰ ਇੱਕ ਲਘੂ ਫ਼ਿਲਮ ਪ੍ਰੋਜੈਕਟਰ ਰਾਹੀਂ ਦਿਖਾਈ ਗਈ ਅਤੇ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਇੱਕ ਪੋਸਟਰ ਮੁਕਾਬਲਾ ਵੀ ਸਵੱਛਤਾ ਅਭਿਆਨ ਉੱਪਰ ਰੱਖਿਆ ਗਿਆ। ਕਾਲਜ ਪਿ੍ਰੰਸੀਪਲ ਡਾ. ਰਮਾ ਸ਼ਰਮਾ ਅਤੇ ਕਾਲਜ ਪ੍ਰਬੰਧਕ ਕਮੇਟੀ ਨੇ ਐਨਐਸਐਸ ਵਿਭਾਗ ਦੇ ਸਵੱਛਤਾ ਅਭਿਆਨ ਦੇ ਉਪਰਾਲੇ ਦੀ ਸ਼ਾਲਾਘਾ ਕੀਤੀ।