ਐਡਵੋਕੇਟ ਸੁਰਿੰਦਰ ਕੁਮਾਰ ਸ਼ਰਮਾ ਵਾਤਿਸ਼ ਐਡਵੋਕੇਟ ਬਰਨਾਲਾ ਦੀਆ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਵੱਲੋਂ ਰੇਪ ਦੇ ਕੇਸ ਵਿੱਚ ਮੁਲਜ਼ਮ ਬਾਇੱਜਤ ਬਰੀ
ਬਰਨਾਲਾ 3 ਅਕਤੂਬਰ /ਕਰਨਪ੍ਰੀਤ ਕਰਨ /--ਮਾਣਯੋਗ ਅਦਾਲਤ ਵੱਲੋਂ ਰੇਪ ਦੇ ਕੇਸ ਵਿੱਚ ਮੁਲਜ਼ਮ ਬਾਇੱਜਤ ਬਰੀ। ਮਾਣਯੋਗ ਅਦਾਲਤ ਸ੍ਰੀ ਬਿਕਰਮਜੀਤ ਸਿੰਘ, ਅਡੀਸਨਲ ਸੈਸ਼ਨ ਜੱਜ ਸਾਹਿਬ ਬਰਨਾਲਾ ਵੱਲੋ ਜਗਦੀਸ ਸਿੰਘ ਉਰਫ ਲਵੀ ਪੁੱਤਰ ਗੁਰਚਰਨ ਸਿੰਘ ਵਾਸੀ ਭਦੌੜ ਨੂੰ ਜਬਰ ਜਿਨਾਹ ਕਰਨ ਦੇ ਕੇਸ ਵਿੱਚੋ ਬਾਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।ਇਸ ਕੇਸ ਦੀ ਪ੍ਰੋਸੀਕਿਊਟਰਿਸ ਵੱਲੋ ਐਫ.ਆਈ.ਆਰ.ਨੰਬਰ 38 ਮਿਤੀ 16/4/2024, ਜੇਰ ਧਾਰਾ 376/346/506 ਆਈ.ਪੀ.ਸੀ. ਥਾਣਾ ਭਦੌੜ ਵਿਖੇ ਜਗਦੀਸ ਸਿੰਘ ਦੇ ਖਿਲਾਫ ਦਰਜ ਕਰਵਾਈ ਗਈ ਸੀ।ਜਿਸ ਵਿੱਚ ਉਸਨੇ ਦੋਸ ਲਗਾਏ ਸਨ ਕਿ ਜਗਦੀਸ ਸਿੰਘ ਉਰਫ ਲਵੀ ਨੇ ਉਸਨੂੰ ਵਿਆਹ ਦਾ ਝਾਂਸਾ ਦੇਕੇ ਆਪਣੇ ਘਰ ਬੁਲਾਇਆ ਅਤੇ ਉਸਨੇ ਪਹਿਲਾ ਵਿਆਹ ਦੀਆ ਗੱਲਾ ਕਰਨ ਤੋਂ ਬਾਅਦ ਉਸ ਨਾਲ ਜਬਰ ਜਿਨਾਹ ਕੀਤਾ।ਪ੍ਰੈਸੀਕਿਊਟਰਿਸ ਦੇ ਬਿਆਨ ਦੇ ਅਧਾਰ ਤੇ ਪੁਲਿਸ ਥਾਨਾ ਭਦੌੜ ਵੱਲੋ ਉਕਤ ਧਾਂਰਾਦਾ ਤਹਿਤ ਮਾਣਯੋਗ ਅਦਾਲਤ ਵਿੱਚ ਚਲਾਣ ਪੇਸ ਕੀਤਾ ਗਿਆ। ਮਾਣਯੋਗ ਅਦਾਲਤ ਵੱਲੋਂ ਮੁਲਜਮ ਦੇ ਪ੍ਰਸਿੱਧ ਫੌਜਦਾਰੀ ਵਕੀਲ ਸ੍ਰੀ ਸੁਰਿੰਦਰ ਕੁਮਾਰ ਸ਼ਰਮਾ (ਵਾਤਿਸ਼ ) ਐਡਵੋਕੇਟ ਬਰਨਾਲਾ ਦੀਆ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਮੁਲਜਮ ਨੂੰ ਉਕਤ ਕੇਸ ਵਿੱਚੋਂ ਬਾਇੱਜਤ ਬਰੀ ਕਰਨ ਦਾ ਹੁਕਮ ਸੁਨਾਇਆ।