ਬਰਮਿੰਘਮ : ਦੁਨੀਆ ਵਿਚ ਰੋਜ਼ਾਨਾ ਲੱਖਾਂ ਬੱਚਿਆ ਦਾ ਜਨਮ ਹੁੰਦਾ ਹੈ ਲੇਕਿਨ ਇਨ੍ਹਾਂ ਵਿਚੋਂ ਕਈ ਬੱਚਿਆਂ ਦੀ ਜਨਮ ਤੋਂ ਬਾਅਦ ਹੀ ਕਿਸੇ ਨਾਂ ਕਿਸੇ ਕਾਰਨ ਕਰਕੇ ਮੌਤ ਹੋ ਜਾਂਦੀ ਹੈ। ਜਨਮ ਦੇ ਸਮੇਂ ਬੱਚੇ ਦਾ ਵਜ਼ਨ ਕਾਫੀ ਮਾਇਨੇ ਰਖਦਾ ਹੈ ਲੇਕਿਨ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਪ੍ਰੀਮੈਚਿਓਰ ਬੱਚੇ ਨਾਲ ਮਿਲਵਾਉਣ ਜਾ ਰਹੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਦੁਨੀਆ ਦਾ ਸਭ ਤੋਂ ਘੱਟ ਵਜ਼ਨੀ ਬੱਚਾ ਹੈ, ਜਨਮ ਦੇ ਸਮੇਂ ਬੱਚੇ ਦਾ ਵਜ਼ਨ ਅੱਧਾ ਕਿਲੋਗਰਾਮ ਤੋਂ ਵੀ ਘੱਟ ਸੀ। ਹਾਲਾਂਕਿ ਡਾਕਟਰਾਂ ਦੀ ਦੇਖਰੇਖ ਵਿਚ ਬੱਚਾ ਜਿਊਂਦਾ ਬਚ ਗਿਆ ਅਤੇ ਠੀਕ ਠਾਕ ਹੈ।
ਇੰਗਲੈਂਡ ਦੇ ਬਰਮਿੰਘਮ ਵਿਚ ਅਲਾਬਾਮਾ ’ਚ ਇੱਕ ਸਾਲ ਪਹਿਲਾਂ ਕਰਟਿਸ ਮੀਂਸ ਦਾ ਜਨਮ ਹੋਇਆ ਸੀ, ਜਨਮ ਦੇ ਸਮੇਂ ਇਸ ਬੱਚੇ ਦਾ ਵਜ਼ਨ ਸਿਰਫ 420 ਗਰਾਮ ਸੀ। ਇਸ ਦਾ ਵੱਡਾਕਾਰਨ ਸਮੇਂ ਤੋਂ ਪਹਿਲਾਂ ਕਰਟਿਸ ਮੀਂਸ ਦਾ ਦੁਨੀਆ ਵਿਚ ਆ ਜਾਣਾ। ਆਮ ਤੌਰ ’ਤੇ ਬੱਚੇ ਦਾ ਜਨਮ 9 ਜਾਂ 10 ਮਹੀਨੇ ਵਿਚ ਹੁੰਦਾ ਹੈ। ਲੇਕਿਨ ਕਰਟਿਸ ਮੀਂਸ ਦਾ ਜਨਮ ਸਿਰਫ ਪੰਜਵੇਂ ਮਹੀਨੇ ਵਿਚ ਹੀ ਹੋ ਗਿਆ ਸੀ। ਇਸ ਤਰ੍ਹਾਂ ਕਰਟਿਸ ਦਾ ਜਨਮ ਆਮ ਬੱਚਿਆਂ ਤੋਂ ਕਰੀਬ 19 ਹਫਤੇ ਪਹਿਲਾਂ ਹੀ ਹੋ ਗਿਆ।
ਮੀਡੀਆ ਰਿਪੋਰਟ ਮੁਤਾਬਕ ਕਰਟਿਸ ਦੀ ਮਾਂ ਮਿਸ਼ੇਲ ਬਟਲਰ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ ਲੇਕਿਨ ਉਨ੍ਹਾਂ ਵਿਚੋਂ ਸਿਰਫ ਕਰਟਿਸ ਦੀ ਹੀ ਜਾਨ ਬਚ ਸਕੀ। ਜੁਲਾਈ 2020 ਵਿਚ ਜਦ ਉਨ੍ਹਾਂ ਜਣੇਪਾ ਪੀੜ ਮਹਿਸੂਸ ਹੋਣ ’ਤੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ । ਇਯ ਦੇ ਅਗਲੇ ਦਿਨ ਹੀ ਮਿਸ਼ੇਲ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ। ਜਨਮ ਦੇ ਇੱਕ ਦਿਨ ਬਾਅਦ ਹੀ ਦੂਜੇ ਬੱਚੇ ਦੀ ਮੌਤ ਹੋ ਗਈ।