ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਚਲਾਈ ਸਫਾਈ ਮੁਹਿੰਮ

ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਚਲਾਈ ਸਫਾਈ ਮੁਹਿੰਮ

ਬਰਨਾਲਾ ਕਰਨਪ੍ਰੀਤ ਕਰਨ 

ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਐੱਨ. ਐੱਸ.ਐੱਸ.ਯੂਨਿਟ ਅਤੇ ਈਕੋ ਕਲੱਬ ਵੱਲੋਂ ਦੋ ਅਕਤੂਬਰ ਮਹਾਤਮਾ ਗਾਂਧੀ ਜੀ ਦੀ ਜੈਯੰਤੀ ਨੂੰ ਸਮਰਪਿਤ ‘ਸਵੱਛਤਾ ਹੀ ਸੇਵਾ’ ਮਿਸ਼ਨ ਅਧੀਨ ਸਫਾਈ ਮੁਹਿੰਮ ਚਲਾਈ ਗਈ ਜਿਸ ਵਿੱਚ ਬਹੁਗਿਣਤੀ ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਹਰਕੰਵਲਜੀਤ ਜੀ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਗਗਨਦੀਪ ਕੌਰ ਦੀ ਦੇਖਰੇਖ ਹੇਠ ਵਿਦਿਆਰਥੀਆਂ ਨੇ ਜੋਸ਼ ਨਾਲ ਇਸ ਕੈਂਪ ਵਿੱਚ ਭਾਗ ਲਿਆ। ਵਿਦਿਆਰਥੀਆਂ ਨੂੰ ਸਫਾਈ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਵਿੱਚ ਸਵੱਛਤਾ ਹੀ ਸੇਵਾ ਦੀ ਲਗਨ ਪੈਦਾ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਅਧਿਆਪਕਾਂ ਵਿੱਚੋਂ ਡਾ. ਹਰਪ੍ਰੀਤ ਰੂਬੀ ,ਮੈਡਮ ਪੂਸ਼ਾ, ਡਾ.ਗੁਰਮੇਲ ਸਿੰਘ ,ਡਾ.ਹਰਵਿੰਦਰ ਸਿੰਘ ਮੈਡਮ ਗੁਰਜੀਤ ਕੌਰ, ਮੈਡਮ ਸ਼ਿੰਪੀ, ਡਾ. ਜਸਵਿੰਦਰ ਕੌਰ ਮੈਡਮ ਟੀਨਾ, ਮੈਡਮ ਪੂਨਮ ਡਾ. ਰਿਪੂਜੀਤ ,ਡਾ.ਰਾਮਪਾਲ, ਮੈਡਮ ਸ਼ਿਵਾਨੀ. ਮੈਡਮ ਰਜਿੰਦਰ ਕੌਰ ,ਮੈਡਮ ਚਾਹਤ, ਮੈਡਮ ਮਨਪ੍ਰੀਤ ਕੌਰ ਅਤੇ ਸ. ਜਸਵਿੰਦਰ ਸਿੰਘ ਆਦਿ ਸ਼ਾਮਿਲ ਰਹੇ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਆਪਣਾ ਆਲਾ ਦੁਆਲਾ ਸਾਫ ਰੱਖਣ ਦਾ ਪ੍ਰਣ ਲਿਆ।