ਦੇਰ ਰਾਤ ਖੈਰਾ ਖੁਰਦ ਵਿਖੇ ਰਾਧੇ ਸ਼ਾਮ ਦੇ ਕਤਲ ਮਾਮਲਾ ਚ ਡੀ ਐਸ ਪੀ ਦੇ ਰੀਡਰ ਸਮੇਤ 12 ਵਿਅਕਤੀਆਂ ਖਿਲਾਫ ਮਾਮਲਾ ਦਰਜ 

ਦੇਰ ਰਾਤ ਖੈਰਾ ਖੁਰਦ ਵਿਖੇ ਰਾਧੇ ਸ਼ਾਮ ਦੇ ਕਤਲ ਮਾਮਲਾ ਚ ਡੀ ਐਸ ਪੀ ਦੇ ਰੀਡਰ ਸਮੇਤ 12 ਵਿਅਕਤੀਆਂ ਖਿਲਾਫ ਮਾਮਲਾ ਦਰਜ 

 ਸਰਦੂਲਗੜ੍ਹ 2 ਅਕਤੂਬਰ ਗੁਰਜੰਟ ਸਿੰਘ

ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਖੈਰਾ ਖੁਰਦ ਵਿਖੇ ਦੇਰ ਰਾਤ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਸਰਦੂਲਗੜ ਪੁਲਿਸ ਨੇ 12 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਸਰਦੂਲਗੜ੍ਹ ਦੇ ਪੁਲਿਸ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਦੇਰ ਰਾਤ ਰਾਧੇ ਸ਼ਾਮ ਪੁੱਤਰ ਜਗਦੀਸ਼ ਕੁਮਾਰ ਵਾਸੀ ਖੈਰਾ ਖੁਰਦ ਦੇ ਕਤਲ ਮਾਮਲੇ ਚ 12 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਰਾਧੇ ਸ਼ਾਮ ਦੇ ਨਜਦੀਕੀ ਅਭੇ ਰਾਮ ਗੋਦਾਰਾ ਦੇ ਬਿਆਨਾਂ ਤੇ ਡੀਐਸਪੀ ਸਰਦੂਲਗੜ ਦੇ ਰੀਡਰ ਅਕਬਰ ਸਲੀਮ ਸਮੇਤ 12 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਸਰਦੂਲਗੜ ਪੁਲਿਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਚ ਲੈਕੇ ਪੋਸਟ ਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਜਾ ਰਿਹਾ ਹੈ।