ਜਿਲਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਕਲਾਲਾ ਰਣਜੀਤ ਸਿੰਘ“ਰਾਣਾ” ਮੈਦਾਨ ਚ ਜਿੱਤ ਦੇ ਆਸਾਰ ਹੁਣੇ ਤੋਂ ਬਣੇ

ਜਿਲਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਕਲਾਲਾ ਰਣਜੀਤ ਸਿੰਘ“ਰਾਣਾ” ਮੈਦਾਨ ਚ ਜਿੱਤ ਦੇ ਆਸਾਰ ਹੁਣੇ ਤੋਂ ਬਣੇ

ਬਰਨਾਲਾ,1 ਅਕਤੂਬਰ/ਕਰਨਪ੍ਰੀਤ ਕਰਨ

– ਪੰਜਾਬ ਵਿਚ ਪੰਚਾਇਤੀ ਚੋਂਣਾ ਦਾ ਵਿਗੁਲ ਵੱਜਦਿਆਂ ਹੀ ਪਿੰਡ ਚ ਸਰਪੰਚੀ ਦੀਆਂ ਵੋਟਾਂ ਲਈ ਉਮੀਦਵਾਰਾਂ ਵਲੋਂ ਵੋਟਰਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ ਇਸ ਲੜੀ ਤਹਿਤ ਜਿਲਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪੁਰਾਤਨ ਪਿੰਡ ਕਲਾਲਾ ਦੇ ਲੰਬਾ ਸਮਾਂ ਸਰਪੰਚ ਰਹੇ ਸਰਦਾਰ ਰਣਜੀਤ ਸਿੰਘ “ਰਾਣਾ” ਵਲੋਂ ਸਰਪੰਚੀ ਦੀ ਉਮੀਦਵਾਰੀ ਤਹਿਤ ਪਿੰਡ ਵਾਸੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਵਲੋਂ ਪਿਛਲੇ ਸਰਪੰਚੀ ਸਮੇਂ ਕੀਤੇ ਵਿਕਾਸ ਕਾਰਜਾਂ ਨੂੰ ਯਾਦ ਕਰਦਿਆਂ ਰਣਜੀਤ ਰਾਣਾ ਨੂੰ ਹੁਣੇ ਤੋਂ ਮਜਬੂਤ ਕਰਦਿਆਂ ਉਸਦੀ ਜਿੱਤ ਲਈ ਮੈਦਾਨ ਚ ਉੱਤਰ ਚੁੱਕੇ ਹਨ ਇਸ ਮੌਕੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਕਲਾਲਾ ਨੇ ਕਿਹਾ ਕਿ ਮੈਂ ਸਾਰੇ ਪਿੰਡ ਦਾ ਧੰਨਵਾਦੀ ਹਾਂ,ਜਿੰਨਾਂ ਨੇ ਪਿੱਛਲੇ ਕਈ ਸਾਲਾਂ ਤੋਂ ਪਿੰਡ ਦੀ ਸੇਵਾ ਕਰਨ ਦਾ ਮਾਣ ਬੱਖਸਿਆਂ, ਮੈਂ ਤੁਹਾਡੀਆਂ ਉਮੀਦਾਂ ਅਨੁਸਾਰ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਦਿਲ ਪਿੰਡ ਦੀ ਸੇਵਾ ਕੀਤੀ, ਮੇਰੇ ਅਤੇ ਮੇਰੇ ਸਾਥੀਆਂ ਵੱਲੋਂ ਕੀਤੇ ਗਏ ਵਿਕਾਸ ਦੇ ਕੰਮ ਪਿੰਡ ਵਾਸੀ ਜਾਣ ਦੇ ਹਨ, ਇਸ ਵਿਕਾਸ ਨੂੰ ਭ੍ਰਿਸ਼ਟਾਚਾਰ ਮੁਕਤ ਚਲਾਉਣ ਦੇ ਲਈ ਪਹਿਲਾ ਦੀ ਤਰ੍ਹਾਂ ਇਸ ਵਾਰ ਵੀ ਸਰਪੰਚੀ ਦੀਆਂ ਚੋਣਾਂ ਚ’ ਜਿੱਤ ਦਵਾ ਕੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿਉਗੇ । ਆਪ ਜੀ ਦਾ ਵਿਸ਼ਵਾਸ ਪਾਤਰ ਰਣਜੀਤ ਸਿੰਘ ਰਾਣਾ”