ਬੀਜਿੰਗ : ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ ਉੱਚ ਪੱਧਰੀ ਬੈਠਕ ਦੌਰਾਨ ਪਾਰਟੀ ਦੇ ਪਿਛਲੇ 100 ਸਾਲ ਦੀਆਂ ਅਹਿਮ ਪ੍ਰਾਪਤੀਆਂ ਨੂੰ ਲੈ ਕੇ ਇਤਿਹਾਸਕ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਅਗਲੇ ਸਾਲ ਰਾਸ਼ਟਰਪਤੀ ਜਿਨਪਿੰਗ ਦੇ ਰਿਕਾਰਡ ਤੀਜੇ ਕਾਰਜਕਾਲ ਲਈ ਵੀ ਰਾਹ ਪੱਧਰਾ ਕਰ ਦਿੱਤਾ ਗਿਆ ਹੈ। ਪਾਰਟੀ ਦੀ 19ਵੀਂ ਕੇਂਦਰੀ ਕਮੇਟੀ ਦਾ ਛੇਵਾਂ ਸੈਸ਼ਨ 8 ਤੋਂ 11 ਨਵੰਬਰ ਤੱਕ ਪੇਈਚਿੰਗ ’ਚ ਕਰਵਾਇਆ ਗਿਆ। ਸੈਸ਼ਨ ਮੁਕੰਮਲ ਹੋਣ ਮਗਰੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਬੈਠਕ ’ਚ ਇਤਿਹਾਸਕ ਮਤੇ ਦੀ ਸਮੀਖਿਆ ਕਰਕੇ ਉਸ ਨੂੰ ਪਾਸ ਕੀਤਾ ਗਿਆ। ਸੀਪੀਸੀ ਦੇ 100 ਸਾਲ ਦੇ ਇਤਿਹਾਸ ’ਚ ਇਹ ਅਜਿਹਾ ਤੀਜਾ ਮਤਾ ਹੈ। ਪਾਰਟੀ ਇਸ ਬਾਰੇ ਭਲਕੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਵੇਗੀ। ਬਿਆਨ ’ਚ ਕਿਹਾ ਗਿਆ ਹੈ ਕਿ ਸ਼ੀ ਜਿਨਪਿੰਗ ਨੇ ਸੈਸ਼ਨ ਦੌਰਾਨ ਅਹਿਮ ਭਾਸ਼ਨ ਦਿੱਤਾ। ਬੈਠਕ ਦੌਰਾਨ ਜਿਨਪਿੰਗ ਵੱਲੋਂ ਸੌਂਪੀ ਗਈ ਕਾਰਜ ਰਿਪੋਰਟ ’ਤੇ ਵੀ ਚਰਚਾ ਹੋਈ। ਸੀਪੀਸੀ ਦੀ 20ਵੀਂ ਨੈਸ਼ਨਲ ਕਾਂਗਰਸ ਪੇਈਚਿੰਗ ’ਚ ਕਰਨ ਦੇ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਜਿਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਸ਼ੀ ਦੇ ਨਾਮ ਨੂੰ ਤੀਜੇ ਕਾਰਜਕਾਲ ਲਈ ਪ੍ਰਸਤਾਵਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 68 ਸਾਲਾਂ ਦੇ ਜਿਨਪਿੰਗ ਦਾ ਚੀਨ ਦੀ ਸੱਤਾ ਦੇ ਤਿੰਨ ਕੇਂਦਰਾਂ ਸੀਪੀਸੀ ਦੇ ਜਨਰਲ ਸਕੱਤਰ, ਤਾਕਤਵਰ ਸੈਂਟਰਲ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਅਤੇ ਰਾਸ਼ਟਰਪਤੀ ਅਹੁਦੇ ’ਤੇ ਕਬਜ਼ਾ ਹੈ ਅਤੇ ਉਹ ਅਗਲੇ ਸਾਲ ਆਪਣਾ ਪੰਜ ਸਾਲ ਦਾ ਦੂਜਾ ਕਾਰਜਕਾਲ ਪੂਰਾ ਕਰਨਗੇ।
Related Posts
ਬਰਤਾਨੀਆ ’ਚ ਇਕ ਦਿਨ ’ਚ ਕੋਰੋਨਾ ਦੇ 88,376 ਨਵੇਂ ਮਾਮਲੇ ਆਏ
ਲੰਡਨ : ਬਿ੍ਟੇਨ ’ਚ ਵੀਰਵਾਰ ਨੂੰ ਕੋਰੋਨਾ ਦੇ 88,376 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਸੁਰੂ ਹੋਣ ਤੋਂ ਬਾਅਦ ਤੋਂ…
ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ‘ਚ ਸੱਜਣ ਕੁਮਾਰ ਵਿਰੁੱਧ ਦੋਸ਼ ਤੈਅ
ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ…
ਓਮੀਕ੍ਰੋਨ ‘ਤੇ ਸਿਹਤ ਸਕੱਤਰ ਦੀ ਬੈਠਕ, ਵੇਰੀਐਂਟ ਤੋਂ ਬਚਣ ਲਈ ਸੂਬਿਆਂ ਨੂੰ ਦਿੱਤੇ 6 ਸੂਤਰੀ ਉਪਾਅ
ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਵਿਚ ਹੜਕੰਪ ਮਚ ਗਿਆ…