ਬੈਂਕ ਮੈਨੇਜਰ ਆਪਣੇ ਅੜੀਅਲ ਵਤੀਰੇ ਤੇ ਖੜਾ ਰਿਹਾ ਗੱਲਬਾਤ ਦਾ ਕੋਈ ਵੀ ਛਿੱਟਾ ਨੇਪਰੇ ਨਹੀਂ ਚੜਿਆ ਜਥੇਬੰਦੀ ਨੂੰ ਮਜਬੂਰ ਹੋ ਕੇ ਘਰ ਨੂੰ ਲਗਾ ਤਾਲਾ ਤੋੜ ਕੇ ਪੀੜਤ ਪਰਿਵਾਰ ਨੂੰ ਉਹਨਾਂ ਦੇ ਘਰ ਅੰਦਰ ਦਾਖਲ ਕਰਵਾਇਆ ਗਿਆ ।

ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕੀ ਛੋਟੇ ਕਿਸਾਨਾਂ ਦੁਕਾਨਦਾਰਾਂ ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਦੀ ਭਾਰਤੀ ਸਰਕਾਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਨੀਤੀ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਕੁੜ ਕੀ ਨਹੀਂ ਹੋਣ ਦਿੱਤੀ ਜਾਵੇਗੀ

ਹੁਸ਼ਿਆਰਪੁਰ 1 ਅਕਤੂਬਰ ਸਰਬਜੀਤ ਕੌਰ ਧਾਮੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿੱਚ ਜੋ ਕਿ ਧਾਰੀਵਾਲ ਪੁਸ਼ਪਾ ਕਲੋਨੀ ਵਿੱਚ ਰਹਿ ਰਹੇ ਪਰਿਵਾਰ ਦੇ ਵਿਧਵਾ ਔਰਤਾਂ ਤੇ ਘਰ ਨੂੰ ਬੈਂਕ ਦੇ ਕਰਜ਼ੇ ਬਦਲੇ ਘਰ ਨੂੰ ਤਾਲਾ ਲਾ ਕੇ ਵਿਧਵਾ ਔਰਤਾਂ ਤੇ ਮਾਸੂਮ ਬੱਚੇ ਨੂੰ ਘਰ ਚੋਂ ਬਾਹਰ ਕੱਢ ਦਿੱਤਾ ਸੀ ਜਿਸ ਤੇ ਰੋਸ ਵਜੋਂ ਧਰਨਾ ਬੈਂਕ ਮੈਨੇਜਰ ਨੂੰ ਘਰ ਦਾ ਤਾਲਾ ਖੋਲਣ ਵਾਸਤੇ ਬਾਅਦ ਦੁਪਹਿਰ ਦੋ ਵਜੇ ਦਾ ਅਲਟੀਮੇਟ ਦਿੱਤਾ ਸੀ ਪਰ ਜਥੇਬੰਦੀ ਨਾਲ ਚੱਲੀ ਗੱਲ ਦੌਰਾਨ ਬੈਂਕ ਮੈਨੇਜਰ ਆਪਣੇ ਅੜੀਅਲ ਵਤੀਰੇ ਤੇ ਖੜਾ ਰਿਹਾ ਗੱਲਬਾਤ ਦਾ ਕੋਈ ਵੀ ਛਿੱਟਾ ਨੇਪਰੇ ਨਹੀਂ ਚੜਿਆ ਜਥੇਬੰਦੀ ਨੂੰ ਮਜਬੂਰ ਹੋ ਕੇ ਘਰ ਨੂੰ ਲੱਗਾ ਤਾਲਾ ਤੋੜ ਕੇ ਪੀੜਤ ਪਰਿਵਾਰ ਨੂੰ ਉਹਨਾਂ ਦੇ ਘਰ ਅੰਦਰ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਘਰ ਅੱਗੇ ਮੋਰਚਾ ਲਗਾਇਆ ਗਿਆ ਹੈ ਇਹ ਮੋਰਚਾ ਲਗਾਤਾਰ ਜਾਰੀ ਰਹੇਗਾ ਇਸ ਧਰਨੇ ਨੂੰ ਜ਼ਿਲ੍ਾ ਲਖਵਿੰਦਰ ਸਿੰਘ ਮੰਜੀਆਵਾਲੀਆ , ਦਿਲਜੀਤ ਸਿੰਘ ਚਿਤੋੜਗੜ ਜਿਲਾ ਜਨਰਲ ਸਕੱਤਰ ਹਰਦੀਪ ਸਿੰਘ ਲੋਹਚੱਪ, ਜ਼ਿਲ੍ਾ ਖਜਾਨਚੀ ਸਿਮਰਤ ਜੋਤ ਸਿੰਘ, ਜ਼ਿਲਾ ਕਮੇਟੀ ਮੈਂਬਰ ਗੁਰਮੁਖਿ ਸਿੰਘ ਖਹਿਰਾ, ਬਲਾਕ ਪ੍ਰਧਾਨ ਪੁਰਾਣਾ ਸ਼ਾਲਾ ਗੁਰਪ੍ਰਤਾਪ ਸਿੰਘ, ਬਲਾਕ ਧਾਰੀਵਾਲ ਸੋ ਹਰਨ ਸਿੰਘ ਕਲੇਰ  ਪ੍ਰੈਸ ਸਕੱਤਰ ਦਲਜੀਤ ਸਿੰਘ ਸ਼ੇਖਪੁਰ, ਬਲਾਕ ਕਾਹਨੂੰਵਾਨ, ਜਿਲਾ ਸਲਾਹਕਾਰ ਗੁਰਬਚਨ ਸਿੰਘ, ਬਲਾਕ ਪ੍ਰਧਾਨ ਬਟਾਲਾ ਨਿਰਮਲ ਸਿੰਘ ਬਜੂਮਾਨ, ਗੁਰੂ ਬਚਨ ਸਿੰਘ ਖੋਦੱਬੇਟ, ਜਗਤਾਰ ਸਿੰਘ ਖੁੰਡਾ, ਸਰਕਲ ਪ੍ਰਧਾਨ ਟੀ .ਐਸ. ਯੂ ਅਜੀਤ ਸਿੰਘ ਖੋਖਰ, ਬਲਾਕ ਪ੍ਰਧਾਨ ਫਤਿਹਗੜ੍ਹ ਚੂੜੀਆਂ, ਦਵਿੰਦਰ ਸਿੰਘ‌ ਟਟਣੀਵਾਲ, ਬੀਬੀ ਦਵਿੰਦਰ ਕੌਰ, ਰਣਜੀਤ ਸਿੰਘ ਗਿੱਲ, ਪ੍ਰੀਤਮ ਸਿੰਘ ਸੁਚੇਤਗੜ੍ਹ,‌ ਰੁਪਿੰਦਰਜੀਤ ਮਾਨੇਵਾਲ, ਅਜੀਤ ਸਿੰਘ, ਬਾਬਾ ਰਜਿੰਦਰ ਸਿੰਘ ਪਠਾਨਕੋਟ, ਡਾਕਟਰ ਜਤਿੰਦਰ ਕਾਲੜਾ, ਅਵਤਾਰ ਸਿੰਘ ਨਡਾਲਾ, ਸਹਿਜਪ੍ਰੀਤ ਸਿੰਘ, ਗੋਲਡੀ ਨੱਤ ਪਠਾਨਕੋਟ, ਡਾਕਟਰ ਕੇ.ਜੇ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਬੈਂਕ ਪ੍ਰਸ਼ਾਸਨ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਛੋਟੇ ਕਿਸਾਨਾਂ ਦੁਕਾਨਦਾਰਾਂ ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਨੀਤੀ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਕੁੜਕੀ ਹੋਣ ਨਹੀਂ ਦਿੱਤੀ ਜਾਵੇਗ