ਮੁੰਬਈ : ਆਰਿਅਨ ਖਾਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਵੀ ਉਹਨਾਂ ਨੇ ਮੀਡੀਆ ਅਤੇ ਆਪਣੇ ਫੈਨਜ਼ ਤੋਂ ਦੂਰੀ ਬਣਾਈ ਹੋਈ ਹੈ ਪਰ ਹੁਣ ਸ਼ਾਹਰੁਖ ਖਾਨ ਨੇ ਆਰਿਅਨ ਦੀ ਸੁਰੱਖਿਆ ਨੂੰ ਮਦੇਨਜ਼ਰ ਰਖਦੇ ਹੋਏ ਆਪਣੇ ਸਭ ਤੋਂ ਬਫਾਦਾਰ ਬਾਡੀਗਾਰਡ ਰਵੀ ਸਿੰਘ ਨੂੰ ਆਰਿਅਨ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੋਂਪ ਦਿੱਤੀ ਹੈ ਜਿਸਤੋਂ ਲਗਦਾ ਹੈ ਕਿ ਆਰਿਅਨ ਜਲਦ ਹੀ ਪਬਲੀਕ ਅਪੀਅਰੈਂਸ ਦੇ ਸਕਦੇ ਹਨ।
ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਕਾਡਰਿਏਲਾ ਕਰੂਜ਼ ਡਰੱਗ ਮਾਮਲੇ ਵਿੱਚ ਫ਼ਸਨ ਤੋਂ ਬਾਅਦ ਲਗਾਤਾਰ ਵਿਵਾਦਾਂ ਤੇ ਚਰਚਾ ਵਿੱਚ ਬਣੇ ਹੋਏ ਹਨ ਕਈ ਹਫ਼ਤੇ ਜੇਲ ਵਿੱਚ ਬਿਤਾਉਣ ਤੋਂ ਬਾਅਦ ਆਰਿਅਨ ਨੂੰ 29 ਅਕਤੂਬਰ ਨੂੰ ਜ਼ਮਾਨਤ ਦਿੱਤੀ ਗਈ ਪਰ ਜ਼ਮਾਨਤ ਮਿਲਣ ਦੇ ਬਾਵਜੂਦ ਆਰਿਆਨ ਮੀਡੀਆ ਅਤੇ ਫੈਨਜ਼ ਦੀ ਨਜ਼ਰਾਂ ਤੋਂ ਦੂਰ ਹਨ ਪਰ ਹੁਣ ਲਗਦਾ ਹੈ ਕਿ ਜਲਦੀ ਹੀ ਆਰਿਆਨ ਪਬਲੀਕ ਅਪੀਅਰੈਂਸ ਦੇਣ ਵਾਲੇ ਹਨ ਕਿਉਂਕੀ ਉਹਨਾਂ ਨੂੰ ਹੁਣ ਇੱਕ ਪਰਸਨਲ ਬਾਡੀਗਾਰਡ ਮਿਲ ਚੁੱਕਿਆ ਹੈ ਹੁਣ ਤੋਂ ਅਰਿਅਨ ਖਾਨ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸ਼ਾਹਰੁਖ ਖਾਨਮ ਨੇ ਆਪਣੇ ਸਭ ਤੋਂ ਬਫਾਦਾਰ ਅਤੇ ਸੀਕਿਓਰਟੀ ਹੈਡ ਰਵੀ ਸਿੰਘ ਨੂੰ ਸੋਂਪ ਦਿੱਤੀ ਹੈ।
ਦੱਸ ਦੇਈਏ ਕਿ ਆਰਿਅਨ ਦੇ ਜੇਲ ਤੋਂ ਵਾਪਸ ਆਉਣ ਤੋਂ ਬਾਅਦ ਤੋਂ ਹੀ ਸ਼ਾਹਰੁਖ ਖਾਨ ਆਰਿਅਨ ਲਈ ਇੱਕ ਬਾਡੀਗਾਰਡ ਦੀ ਤਲਾਸ਼ ਕਰ ਰਹੇ ਸੀ ਹਾਲਹੀ ਵਿੱਚ ਖਬਰ ਮਿਲੀ ਹੈ ਕਿ ਨਵਾਂ ਬਾਡੀਗਾਰਡ ਲਭਣ ਦੀ ਜਗ੍ਹਾ ਸ਼ਾਹਰੁਖ ਖਾਨ ਆਪਣੇ ਸੀਕਿਓਰਟੀ ਹੈਡ ਰਵੀ ਸਿੰਘ ਨੂੰ ਹੀ ਆਰਿਅਨ ਦਾ ਪਰਸਨਲ ਬਾਡੀ ਗਾਰਡ ਬਣਾ ਦਿੱਤਾ ਹੈ ਹੁਣ ਸ਼ਾਹਰੁਖ ਆਪਣੇ ਲਈ ਇੱਕ ਨਵਾਂ ਬਾਡੀਗਾਰਡ ਤਲਾਸ਼ ਕਰਨਗੇ।
ਦਸ ਦਈਏ ਕਿ ਸ਼ਾਹਰੁਖ ਦੇ ਨਵਾਬਜ਼ਾਦੇ ਆਰਿਅਨ ਰਿਜ਼ਰਵਡ ਨੇਚਰ ਦੇ ਹਨ ਅਤੇ ਉਹ ਨਵੇਂ ਲੋਕਾਂ ਦਾ ਸਾਥ ਬਹੁਤਾ ਪਸੰਦ ਨਹੀਂ ਕਰਦੇ ਅਜਿਹੇ ਵਿੱਚ ਸ਼ਾਹਰੁਖ ਲਈ ਕੋਈ ਨਵਾਂ ਬਾਡੀਗਾਰਡ ਲਭਣਾ ਮੁਸ਼ਕਲ ਸੀ ਇਸ ਲਈ ਉੇਹਨਾਂ ਨੇ ਆਪਣੇ ਬਾਡੀਗਾਰਡ ਨੂੰ ਹੀ ਇਹ ਜ਼ਿਮੇਦਾਰੀ ਸੋਂਪ ਦਿੱਤੀ ਕਿਉਂਕੀ ਆਰਿਅਨ ਬਚਪਨ ਤੋਂ ਹੀ ਰਵੀ ਸਿੰਘ ਦੇ ਨਾਲ ਰਹੇ ਹਨ ਇਸ ਨਾਲ ਆਰਿਅਨ ਨੂੰ ਵੀ ਅਜੀਬ ਮਹਿਸੂਸ ਨਹੀਂ ਹੋਵੇਗਾ।
ਇਥੇ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਆਰਿਅਨ ਖਾਨ ਨੂੰ ਭਾਂਵੇ ਜ਼ਮਾਨਤ ਮਿਲ ਚੁੱਕੀ ਹੈ ਪਰ ਉਹਨਾਂ ਨੂੰ ਇਹ ਜ਼ਮਾਨਤ ਅਦਾਲਤ ਵੱਲੋਂ ਕੁੱਝ ਸ਼ਰਤਾਂ ਉੱਪਰ ਮਿਲੀ ਹੈ ਜਿਸ ਤਹਿਤ ਆਰਿਅਨ ਨੂੰ ਹਰ ਹਫ਼ਤੇ ਐਨਸੀਬੀ ਦੇ ਦਫ਼ਤਰ ਵਿੱਚ ਹਾਜ਼ਰੀ ਲਗਵਾਉਣੀ ਪੈਂਦੀ ਹੈ ਇਸ ਲਈ ਆਰਿਅਨ ਨੂੰ ਹਰ ਸ਼ੁਕਰਵਾਰ ਨੂੰ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਸ਼ਾਹਰੁਖ ਖਾਨ ਦਾ ਮਨਨਾ ਹੈ ਕਿ ਆਰਿਅਨ ਦੇ ਨਾਲ ਕੋਈ ਬਫਾਦਾਰ ਬਾਡੀਗਾਰਡ ਹੋਣਾ ਚਾਹਿਦਾ ਹੈ। ਰਵੀ ਸਿੰਘ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਆਖਰੀ ਬਾਰ ਉਸ ਸਮੇਂ ਚਰਚਾ ਵਿੱਚ ਜਦੋਂ ਉਹ ਆਰਿਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਜੇਲ ਲੇਣ ਲਈ ਪਹੁੰਚੇ ਸਨ ਰਵੀ ਸਿੰਘ ਦੀਆਂ ਤਸਵੀਰਾਂ ਇਸ ਦੌਰਾਨ ਬਹੁਤ ਜ਼ਿਆਦਾ ਵਾਇਰਲ ਹੋਈਆਂ ਸਨ।