ਵਿਧਾਨ ਸਭਾ ਹਲਕਾ ਸਰਦੂਲਗੜ੍ਹ ਚ 13 ਸਰਪੰਚਾਂ ਅਤੇ 38 ਪੰਚਾਂ ਨੇ ਆਪਣੇ ਪੇਪਰ ਦਾਖਲ ਕੀਤੇ ਹਨ 

ਵਿਧਾਨ ਸਭਾ ਹਲਕਾ ਸਰਦੂਲਗੜ੍ਹ ਚ 13 ਸਰਪੰਚਾਂ ਅਤੇ 38 ਪੰਚਾਂ ਨੇ ਆਪਣੇ ਪੇਪਰ ਦਾਖਲ ਕੀਤੇ ਹਨ

 

ਚਾਰ ਅਕਤੂਬਰ ਨੂੰ ਕਾਗਜ਼ ਭਰਨ ਲਈ ਆ ਸਕਦੀਆਂ ਹਨ ਮੁਸ਼ਕਲਾਂ 

 

ਚੋਣਾਂ ਲੜ ਰਹੇ ਉਮੀਦਵਾਰਾਂ ਚੋਣ ਕਮਿਸ਼ਨਰ ਅਤੇ ਰਾਜ ਸਰਕਾਰ ਤੋਂ ਹੋਰ ਸਮੇਂ ਦੀ ਕੀਤੀ ਮੰਗ 

 

ਸਰਦੂਲਗੜ 1 ਅਕਤੂਬਰ ਗੁਰਜੰਟ ਸਿੰਘ

ਪੰਜਾਬ ਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਸਰਪੰਚਾਂ ਅਤੇ ਪੰਚਾਂ ਦੀਆਂ ਚੋਣਾਂ ਚ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ 84 ਪਿੰਡਾਂ ਦੀਆਂ ਪੰਚਾਇਤਾਂ ਚੋਂ ਅੱਜ ਨਮਜਦਗੀਆਂ ਹੋਈਆਂ ਹਨ। ਹਾਸਲ ਵੇਰਵਿਆਂ ਅਨੁਸਾਰ ਬਲਾਕ ਝਨੀਰ ਦੇ 42 ਪਿੰਡਾਂ ਦੀਆਂ ਨਾਮਜਦਗੀਆਂ ਅਨਾਜ ਮੰਡੀ ਚ ਬਣੇ ਖੇਤੀਬਾੜੀ ਦਫਤਰ ਵਿਖੇ ਚਾਰ ਅਤੇ ਸਰਦੂਲਗੜ੍ਹ ਦੇ ਬੀਡੀਪੀਓ ਦਫਤਰ ਸਰਦੂਲੇਵਾਲਾ ਵਿਖੇ ਪੰਜ ਰਿਟਰਨਿੰਗ ਅਫਸਰਾਂ ਨੂੰ ਪੰਚਾਂ ਸਰਪੰਚਾਂ ਦੇ ਕਾਗਜ਼ ਲੈਣ ਲਈ ਲਗਾਏ ਗਏ ਹਨ। ਜਿਨਾਂ ਵਿੱਚੋਂ ਅੱਜ ਝੁਨੀਰ ਵਿਖੇ ਮਹਿਜ 27 ਪੰਚਾਂ ਅਤੇ 10 ਸਰਪੰਚਾਂ, ਬੀਡੀਪੀਓ ਦਫਤਰ ਸਰਦੂਲਗੜ੍ਹ ਵਿਖੇ 11 ਪੰਚਾਂ ਅਤੇ ਸਿਰਫ ਤਿੰਨ ਸਰਪੰਚ ਹੀ ਆਪਣੇ ਪੇਪਰ ਦਾਖਲ ਕਰਨ ਚ ਸਫਲ ਹੋਏ ਹਨ। ਪਰਚੇ ਦਾਖਲ ਕਰਨ ਵਾਲਿਆਂ ਵਿੱਚ ਸਰਬਸੰਮਤੀ ਦੀ ਸਹਿਮਤੀ ਵਾਲੇ ਦੀ ਕਾਗਜ ਭਰ ਚੁੱਕੇ ਹਨ। ਬਲਾਕ ਝੁਨੀਰ ਵਿਖੇ ਪਿੰਡ ਰਾਏਪੁਰ ਦੇ ਸਰਪੰਚੀ ਲਈ ਹਰਪ੍ਰੀਤ ਕੌਰ ਪਤਨੀ ਰਾਜੂ ਸਿੰਘ, ਕੁਲਦੀਪ ਕੌਰ ਪਤਨੀ ਮਨਸਰੂਪ ਸਿੰਘ ਪਿੰਡ ਉੱਲਕ, ਪਿੰਡ ਚਚੋਹਰ ਦੀ ਸੁਖਪਾਲ ਕੌਰ ਪਤਨੀ ਲਛਮਣ ਸਿੰਘ, ਪਿੰਡ ਮਾਖਾ ਦੇ ਸੁਖਵਿੰਦਰ ਸਿੰਘ ,ਜਸਵਿੰਦਰ ਕੌਰ ਪਤਨੀ ਮੇਜਰ ਸਿੰਘ ਭਲਾਈਕੇ ਆਦਿ ਨੇ ਆਪਣੇ ਸਰਪੰਚੀ ਲਈ ਪੇਪਰ ਦਾਖਲ ਕੀਤੇ ਹਨ। ਸਰਪੰਚੀ ਅਤੇ ਪੰਚੀ ਦੀਆਂ ਚੋਣਾਂ ਨੂੰ ਲੈ ਕੇ ਭਾਵੇਂ ਪੰਜਾਬ ਸਰਕਾਰ ਵੱਲੋਂ ਪੇਪਰ ਦਾਖਲ ਕਰਨ ਦੀ ਮਿਤੀ 27 ਸਤੰਬਰ ਤੋਂ ਚਾਰ ਅਕਤੂਬਰ ਤੱਕ ਰੱਖੀ ਗਈ ਹੈ। ਫਿਰ ਵੀ ਪਹਿਲਾਂ ਵਾਲੀਆਂ ਚੋਣਾਂ ਨਾਲੋਂ ਇਸ ਵਾਰ ਜਿਆਦਾ ਕਾਗਜ਼ਾਂ ਦੀ ਕਾਰਵਾਈ ਹੋਣ ਕਾਰਨ ਦੋ ਅਤੇ ਤਿੰਨ ਅਕਤੂਬਰ ਦੀ ਛੁੱਟੀ ਹੋਣ ਕਰਕੇ ਸਿਰਫ ਚਾਰ ਅਕਤੂਬਰ ਲਈ ਰਹਿੰਦੇ ਪਿੱਛੇ ਇੱਕ ਦਿਨ ਚ ਪੂਰੇ ਵਿਧਾਨ ਸਭਾ ਹਲਕੇ ਦੇ ਦੋਨੇ ਬਲਾਕਾਂ ਚੋਂ ਆਪਣੇ ਕਾਗਜ਼ ਦਾਖਲ ਕਰਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਸਕਦੀਆਂ ਹਨ। ਇਥੇ ਲਗਾਏ ਗਏ ਰਿਟਰਨਿੰਗ ਅਫਸਰ ਮਨਜੀਤ ਸਿੰਘ, ਅਮਰਜੀਤ ਸਿੰਘ, ਰਾਜੀਵ ਗੋਇਲ, ਸੁਤੰਤਰਜੋਤ ਸਿੰਘ, ਅਸ਼ਵਨੀ ਕੁਮਾਰ ਸ਼ਰਮਾ ਆਦ ਨੇ ਦੱਸਿਆ ਕਿ ਸਰਪੰਚੀ ਅਤੇ ਪੰਚੀ ਦੀ ਚੋਣ ਲੜ ਰਹੇ ਉਮੀਦਵਾਰਾਂ ਨੇ ਆਪਣੇ ਸਮੇਂ ਸਿਰ ਕਾਗਜ ਨਾ ਤਿਆਰ ਕਰਨ ਕਰਕੇ ਬਹੁਤ ਥੋਹੜੀਆਂ ਨਾਮਜਦਗੀਆਂ ਹੋਈਆਂ ਹਨ। ਦੋ ਅਤੇ ਤਿੰਨ ਅਕਤੂਬਰ ਦੀ ਛੁੱਟੀ ਹੋਣ ਕਰਕੇ ਚਾਰ ਅਕਤੂਬਰ ਨੂੰ 11 ਵਜੇ ਤੋਂ ਲੈ ਕੇ ਵਜੇ ਤੱਕ ਬਾਕੀ ਪੰਚਾਂ ਸਰਪੰਚਾਂ ਦੇ ਕਾਗਜ਼ ਦਾਖਲ ਕੀਤੇ ਜਾਣਗੇ। ਇੱਥੇ ਪੰਚ ਅਤੇ ਸਰਪੰਚ ਜੀ ਦੀ ਚੋਣ ਲੜ ਰਹੇ ਉਮੀਦਵਾਰਾਂ ਨੇ ਪੰਜਾਬ ਦੇ ਚੋਣ ਕਮਿਸ਼ਨਰ ਅਤੇ ਰਾਜ ਸਰਕਾਰ ਤੋਂ ਕਾਗਜ਼ ਦਾਖਲ ਕਰਨ ਲਈ ਹੋਰ ਸਮੇਂ ਦੀ ਮੰਗ ਵੀ ਕੀਤੀ ਹੈ।