ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਹੀਰਕੇ ਵੱਲੋਂ 1 ਅਕਤੂਬਰ ਨੂੰ ਧਰਨੇ ਦਾ ਐਲਾਨ ।
ਸਰਦੂਲਗੜ੍ਹ 29 ਸਤੰਬਰ ਗੁਰਜੰਟ ਸਿੰਘ
ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਮਾਨਸਾ ਜਿਲੇ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਜੌੜਕੀਆਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਿਛਲੇ ਸਮੇਂ ਵਿੱਚ ਉਨਾਂ ਵੱਲੋਂ ਸੁਮਨਦੀਪ ਕੌਰ ਪਤਨੀ ਸਨਪ੍ਰੀਤ ਸਿੰਘ ਦੀ ਜਮੀਨ ਵਿੱਚੋਂ ਕੁਝ ਵਿਅਕਤੀਆਂ ਵੱਲੋਂ ਕਣਕ ਦੀ ਬਢਾਈ ਕਰ ਲਈ ਗਈ ਸੀ ਅਤੇ ਸੁਮਨਦੀਪ ਕੌਰ ਅਤੇ ਉਸਦੇ ਪਤੀ ਦੇ ਨਾਲ ਬੁਰਾ ਵਿਵਹਾਰ ਕੀਤਾ ਸੀ ਅਤੇ ਉਹਨਾਂ ਦੀ ਮਾਰਕੁੱਟ ਕੀਤੀ ਗਈ ਸੀ ਉਸ ਸਬੰਧੀ ਡੀਐਸਪੀ ਦਫਤਰ ਅੱਗੇ ਧਰਨਾ ਦਿੱਤਾ ਗਿਆ ਸੀ ਜਿਸ ਵਿੱਚ ਡੀਐਸਪੀ ਸਾਹਿਬ ਵੱਲੋਂ ਐਫਆਈਆਰ ਦਰਜ ਕਰ ਦਿੱਤੀ ਗਈ ਸੀ ਅਤੇ ਵਿਸ਼ਵਾਸ ਦਵਾਇਆ ਗਿਆ ਸੀ ਕਿ ਅਸੀਂ ਦੋਸ਼ੀਆਂ ਨੂੰ ਅਤੇ ਟਰੈਕਟਰ ਟਰਾਲੀਆਂ ਨੂੰ ਕੰਬਾਇਨ ਸਮੇਤ ਥਾਣੇ ਵਿੱਚ ਲੈ ਆਵਾਂਗੇ ਪ੍ਰੰਤੂ ਅੱਜ ਮਿਤੀ 29,9,24 ਨੂੰ ਛੇ ਦਿਨ ਹੋ ਗਏ ਹਨ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਸਾਨੂੰ ਮਜਬੂਰ ਹੋ ਕੇ ਮਿਤੀ 1 /10/24 ਨੂੰ ਦਿਨ ਮੰਗਲਵਾਰ ਪਹਿਲਾ ਥਾਣੇ ਦੇ ਅੱਗੇ ਧਰਨਾ ਦਿੱਤਾ ਜਾਵੇਗਾ ।ਜੇਕਰ ਮਸਲਾ ਨਹੀਂ ਹੱਲ ਹੁੰਦਾ ਤਾਂ ਨਾਲੀ ਦਾ ਪੁੱਲ ਜਾਮ ਕਰ ਦਿੱਤਾ ਜਾਵੇਗਾ ਇਸ ਦੌਰਾਨ ਜੋ ਵੀ ਇਹਦਾ ਰਿਜ਼ਲਟ ਨਿਕਲਦਾ ਹੈ ਉਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ ਸਾਡੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ ਕਿਉਂਕਿ ਧਰਨਾ ਲਾਉਣਾ ਸਾਡੀ ਮਜਬੂਰੀ ਬਣ ਗਈ ਹੈ।