ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ

 

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) 28 ਸਤੰਬਰ ਦਿਨ ਸ਼ਨੀਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਵਿਖੇ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ’ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਬੱਚਿਆਂ ਦੇ ਦੇਸ਼ ਭਗਤੀ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਲੇਖ, ਕਿੱਸਿਆਂ, ਕਵਿਤਾ ਅਤੇ ਦੇਸ਼ ਭਗਤੀ ਦੇ ਗੀਤ ਮੁਕਾਬਲੇ ਕਰਵਾਏ ਗਏ। ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪੈੱਨ ਵੰਡੇ ਗਏ।

ਸਕੂਲ ਦੇ NSQF IT/ITES TRADE ਬੱਚਿਆਂ ਦੀ Industrial visit ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਕਰਵਾਈ ਗਈ।

ਇਸ ਮੌਕੇ ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸ਼ਹੀਦ -ਏ-ਆਜਮ ਭਗਤ ਸਿੰਘ ਜੀ’ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਜ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਜਿਹੇ ਉਪਰਾਲੇ ਬੜੇ ਸ਼ਲਾਘਾਯੋਗ ਕਦਮ ਹਨ ਅਤੇ ਬੱਚਿਆਂ ਨੂੰ ਵੀ ਆਪਣੇ ਸ਼ਹੀਦਾਂ-ਦੇਸ਼ ਭਗਤਾਂ ਦੇ ਪ੍ਰਤੀ ਆਪਣੇ ਸਤਿਕਾਰ ਵਜੋਂ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਖ਼ਤ ਮਿਹਨਤ, ਕਦਰਾਂ ਕੀਮਤਾਂ, ਸਭਿਆਚਾਰ ਅਤੇ ਸੰਸਕਾਰਾਂ ਦੀ ਕਦਰ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਇਸ ਸਮੇਂ ਦਰਸ਼ਨ ਸਿੰਘ ਖਾਲਸਾ ਚੇਅਰਮੈਨ, ਗੋਧਾ ਰਾਮ, ਸੁਰੱਖਿਆ ਗਾਰਡ ਸੁਖਪਾਲ ਸਿੰਘ,ਗੈਲਾ ਸਿੰਘ, ਸਮੂਹ ਸਟਾਫ,ਟੀ ਪੀ ਸਿਖਿਆਰਥੀ ਪਰਮਪ੍ਰੀਤ ਸਿੰਘ ਹਾਜ਼ਰ ਸਨ। ਸ੍ਰੀ ਮਤੀ ਸੋਨੀਆ ਰਾਣੀ NSQF instructor, ਸ੍ਰੀ ਮਤੀ ਨੀਲਮ ਰਾਣੀ ਸਾਇੰਸ, ਸ੍ਰੀ ਮਤੀ ਸੀਮਾ ਗਰਗ ਸਾਇੰਸ, ਸ੍ਰੀ ਮਤੀ ਸੁਖਵਿੰਦਰ ਕੌਰ ਕੰਪਿਉਟਰ ਫੈਕਲਟੀ, ਟੀ ਪੀ ਸਿਖਿਆਰਥੀ ਪੂਨਮ ਅਤੇ ਕੁਮਕੁਮ ਬੱਚਿਆਂ ਨਾਲ Industrial Visit ਤੇ ਹਾਜ਼ਰ ਰਹੇ।