ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਰੱਖੇ ਸੈਮੀਨਾਰ ਵਿੱਚ ਗੁਰਦੁਆਰਾ ਪ੍ਰਬੰਧ ਲਈ ਪੰਜ ਨੁਕਾਤੀ ਫਾਰਮੁੱਲਾ ਪੇਸ਼|

ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਰੱਖੇ ਸੈਮੀਨਾਰ ਵਿੱਚ ਗੁਰਦੁਆਰਾ ਪ੍ਰਬੰਧ ਲਈ ਪੰਜ ਨੁਕਾਤੀ ਫਾਰਮੁੱਲਾ ਪੇਸ਼|

 

ਸ.ਜਸਪਾਲ ਸਿੰਘ ਹੇਰਾਂ ਨੂੰ ਦਿੱਤਾ ਗਿਆ ਸਿਰਦਾਰ ਕਪੂਰ ਸਿੰਘ ਦਾ ਵਾਰਿਸ ਐਵਾਰਡ|

 

ਬਰਨਾਲਾ, 28 ਸਤੰਬਰ  ਕਰਨਪ੍ਰੀਤ ਕਰਨ 

ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਤਾਲਮੇਲ ਵਿੰਗ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਸੈਮੀਨਾਰ ਕਰਵਾਇਆ ਗਿਆ| ਸੈਮੀਨਾਰ ਦਾ ਮੰਤਵ ‘‘ਸ਼੍ਰੋਮਣੀ ਕਮੇਟੀ ਚੋਣਾਂ ਸਿੱਖ ਕੌਮ ਲਈ ਜ਼ਰੂਰੀ ਕਿਉਂ’’ ਰੱਖਿਆ ਗਿਆ ਸੀ| ਸੈਮੀਨਾਰ ਦੀ ਪ੍ਰਧਾਨਗੀ ਭਾਈ ਗੁਰਦਾਸ ਇੰਸਟੀਚਿਊਟ ਆਫ ਅਡਵਾਂਸ ਸਿੱਖ ਸਟੱਡੀਜ਼ ਦੇ ਮੁਖੀ ਭਾਈ ਹਰਸਿਮਰਨ ਸਿੰਘ ਨੇ ਕੀਤੀ| ਇਸ ਸਮੇਂ ਪਹਿਰੇਦਾਰ ਅਖਬਾਰ ਦੇ ਬਾਨੀ ਸੰਪਾਦਕ ਸਵ. ਸ.ਜਸਪਾਲ ਸਿੰਘ ਹੇਰਾਂ ਨੂੰ ਸਿਰਦਾਰ ਕਪੂਰ ਸਿੰਘ ਦਾ ਵਾਰਿਸ ਖਿਤਾਬ ਦਿੱਤਾ ਗਿਆ| ਇਹ ਐਵਾਰਡ ਉਹਨਾਂ ਦੀ ਧਰਮਪਤਨੀ ਬੀਬੀ ਜਸਦੀਪ ਕੌਰ,ਸਪੁੱਤਰ  ਐਮ.ਡੀ. ਰਿਸ਼ਬਦੀਪ ਸਿੰਘ ਹੇਰਾਂ ਅਤੇ ਨੂੰਹ ਬੀਬਾ ਗਗਨਦੀਪ ਕੌਰ ਨੇ ਪ੍ਰਾਪਤ ਕੀਤਾ|

   ਸੈਮੀਨਾਰ ਬਾਰੇ ਮੁਖ ਪਰਚਾ ਪੜਦਿਆਂ ਭਾਈ ਹਰਸਿਮਰਨ ਸਿੰਘ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਿੱਖ ਕੌਮ ਦਾ ਪ੍ਰਭਾਵ ਕਾਇਮ ਕਰਨ ਲਈ ਪੰਜ ਨੁਕਾਤੀ ਪ੍ਰੋਗਰਾਮ ਪੇਸ਼ ਕੀਤਾ| ਉਹਨਾਂ ਦੱਸਿਆ ਕਿ ਸਿੱਖ ਧਰਮ ਦੀ ਪੁਰਾਤਨ ਪਵਿੱਤਰਤਾ ਨੂੰ ਕਾਇਮ ਰੱਖਣਾ ਅਤੇ ਸਿੱਖ ਧਰਮ ਦੇ ਮੂਲ ਸਿਧਾਂਤਾਂ,ਅਸੂਲਾਂ ਅਤੇ ਆਦਰਸ਼ਾਂ ਦਾ ਪ੍ਰਗਟਾਵਾ ਕਰਕੇ, ਇਹਨਾਂ ਦਾ ਪ੍ਰਚਾਰ ਕਰਨਾ ਸਾਡਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ| ਉਹਨਾਂ ਸੁਝਾਅ ਦਿੱਤਾ ਕਿ ਪੰਜਾਬ ਤੋਂ ਬਾਹਰ ਭਾਰਤ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਦੀਆਂ ਜ਼ਰੂਰਤਾਂ ਪ੍ਰਤੀ ਹੁੰਗਾਰਾ ਭਰਨਾ ਅਤੇ ਗੁਰਦੁਆਰਿਆਂ ਦੇ ਪ੍ਰਸਾਸ਼ਨ ਵਿਚ ਸੁਧਾਰ ਕਰਨਾ ਸਾਡੀ ਤਰਜ਼ੀਹ ਹੋਣੀ ਚਾਹੀਦੀ ਹੈ| ਭਾਈ ਹਰਸਿਮਰਨ ਸਿੰਘ ਨੇ ਆਖਿਆ ਕਿ ਅਸੀਂ ਸਾਰੇ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਪਾਰਲੀਮੈਂਟ ਕਹਿੰਦੇ ਹਾਂ, ਪ੍ਰੰਤੂ ਇਹ ਲੰਮੇ ਸਮੇਂ ਤੋਂ ਪਾਰਲੀਮੈਂਟ ਵਾਂਗੂੰ ਕੰਮ ਕਰਨ ਦੀ ਥਾਂ ਸਿਆਸੀ ਪਾਰਟੀਆਂ ਦੀਆਂ ਰਾਜਸੀ ਲੋੜਾਂ ਅਨੁਸਾਰ ਚੱਲ ਰਹੀ ਹੈ| ਇਸ ਦੇ ਪ੍ਰਬੰਧ ਨੂੰ ਲੀਹ ਤੇ ਲਿਆਉਣ ਲਈ ਸਾਨੂੰ ਇਸ ਦਾ ਬਦਲ ਲੱਭਣਾ ਪਵੇਗਾ|

         ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਸ. ਈਮਾਨ ਸਿੰਘ ਮਾਨ ਨੇ  ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਤੇ ਚਿੰਤਾ ਕਰਦਿਆਂ ਆਖਿਆ ਕਿ ਇਸ ਸਮੇਂ ਗੁਰਦੁਆਰਾ ਪ੍ਰਬੰਧ ਵਿੱਚ ਨਿਘਾਰ ਦਾ ਸਿਖਰ ਹੈ| ਜਿਸ ਨੂੰ ਗੁਰਸਿੱਖ ਮੈਂਬਰਾਂ ਨਾਲ ਚੰਗੇ ਪ੍ਰਬੰਧ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ|

            ਸੈਮੀਨਾਰ ਦੇ ਪ੍ਰਬੰਧਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ ਨੇ ਦੱਸਿਆ ਕਿ ਪਾਰਟੀ ਵੱਲੋਂ ਸਾਰੇ ਪੰਜਾਬ ਵਿੱਚ ਸੈਮੀਨਾਰਾਂ ਦੀ ਚਲਾਈ ਜਾ ਲੜੀ ਦਾ ਪਹਿਲਾ ਸੈਮੀਨਾਰ ਅੱਜ ਸੰਪੂਰਨ ਹੋਇਆ ਹੈ| ਇਹਨਾਂ ਸੈਮੀਨਾਰਾਂ ਵਿੱਚ ਅਸੀਂ ਵੱਖ ਵੱਖ ਵਿਸ਼ਾ ਮਾਹਿਰਾਂ ਨੂੰ ਸੱਦਕੇ ਪੰਥ ਦੇ ਮਸਲਿਆਂ ਪ੍ਰਤੀ ਇੱਕਸੁਰਤਾ ਪੈਦਾ ਕਰਨ ਲਈ ਯਤਨਸ਼ੀਲ ਹਾਂ| ਉਹਨਾਂ ਕਿਹਾ ਕਿ ਪਹਿਲੇ ਸੈਮੀਨਾਰ ਦੀ ਸਫਲਤਾ ਨੇ ਸਾਨੂੰ ਅੱਗੇ ਤੁਰਨ ਦਾ ਰਸਤਾ ਦਿਖਾਇਆ ਹੈ|

   ਪ੍ਰੋ.ਮਹਿੰਦਰਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਵਿੱਚ ਨਿਘਾਰ ਲਿਆਉਣ ਲਈ ਜਿੱਥੇ ਸਰਕਾਰਾਂ ਜਿੰਮੇਵਾਰ ਹਨ, ਉੱਥੇ ਸਿੱਖ ਸਿਆਸਤ ਨੇ ਵੀ ਬੜਾ ਮਾਰੂ ਰੋਲ ਨਿਭਾਇਆ ਹੈ| ਸ਼੍ਰੋਮਣੀ ਅਕਾਲੀ ਦਲ (ਅ) ਦੇ  ਜਥੇਬੰਦਕ ਸ.ਗੋਬਿੰਦ ਸਿੰਘ ਸੰਧੂ ਨੇ ਵੀ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਉੱਤੇ ਚਾਨਣਾ ਪਾਉਂਦਿਆਂ, ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਰਕਾਰ ਵੱਲੋਂ ਦਿਖਾਈ ਜਾਂਦੀ ਅਣਗਿਹਲੀ ਅਤੇ ਸਾਜ਼ਿਸ਼ ਨੂੰ ਮੰਦਭਾਗੀ ਦੱਸਦਿਆਂ ਅਤੇ ਇਹਨਾਂ ਚੋਣਾਂ ਨੂੰ ਤਰੁੰਤ ਕਰਵਾਉਣ ਦੀ ਮੰਗ ਕੀਤੀ |

  ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਖੂ, ਦਰਸ਼ਨ ਸਿੰਘ ਗੁਰੂ ,ਐਡਵੋਕੇਟ ਜਗਮੀਤ ਸਿੰਘ ਗਰੇਵਾਲ,ਦਰਸ਼ਨ ਸਿੰਘ ਮੰਡੇਰ, ਸ.ਹਰਪਾਲ ਸਿੰਘ ਬਲੇਰ, ਭਾਈ ਅਮ੍ਰਿਤਪਾਲ ਸਿੰਘ ਛੰਦੜਾਂ, ਬਹਾਦਰ ਸਿੰਘ ਭਸੌੜ,ਹਰਦੇਵ ਸਿੰਘ ਪੱਪੂ, ਅਜਮੇਰ ਸਿੰਘ ਮਹਿਲਕਲਾਂ,ਹਰੀ ਸਿੰਘ ਸੰਘੇੜਾ,ਜੀਤ ਸਿੰਘ ਮਾਂਗੇਵਾਲ,ਨਰਿੰਦਰ ਸਿੰਘ ਕਾਲਾਬੂਲਾ,ਪਿਆਰਾ ਲਾਲ, ਗੁਰਨੈਬ ਸਿੰਘ ਰਾਮਪੁਰਾ,ਬੀਬੀ ਹਰਪਾਲ ਕੌਰ,ਦੀਪਕ ਸਿੰਗਲਾ,ਮੋਤਾ ਸਿੰਘ ਨਾਈਵਾਲਾ, ਸੁਖਵਿੰਦਰ ਸਿੰਘ ਪੱਪੂ ਮਹਿਲਕਲਾਂ,ਮਹਿੰਦਰ ਸਿੰਘ ਸਹਿਜੜਾ,ਹਰਬੰਸ ਸਿੰਘ ਸਲੇਮਪੁਰ ,ਬਲਜਿੰਦਰ ਸਿੰਘ ਸੰਗਲੀ, ਜਗਦੀਪ ਸਿੰਘ ਚਾਂਬ,ਹਰਪ੍ਰੀਤ ਸਿੰਘ ਗਿੱਲ ਕੱਟੂ, ਨਿਹੰਗ ਸਿੰਘ ਭਾਈ ਅਕਾਸ਼ਦੀਪ ਸਿੰਘ ਖਾਲਸਾ, ਦਿਲਪ੍ਰੀਤ ਸਿੰਘ ਸੰਧੂ, ਪਰਮਜੀਤ ਸਿੰਘ ਬਾਠ, ਠੇਕੇਦਾਰ ਬਲਦੇਵ ਸਿੰਘ,ਰਣਜੀਤ ਸਿੰਘ ਚੰਨਣਵਾਲ,ਲਾਭ ਸਿੰਘ ਮਹਿਲਕਲਾਂ,ਮਨਜੀਤ ਸਿੰਘ ਸੰਘੇੜਾ,ਮੱਖਣ ਸਿੰਘ ਸੰਘੇੜਾ, ਲਖਬੀਰ ਸਿੰਘ ਭੋਤਨਾ,ਰਘਬੀਰ ਸਿੰਘ ਬਰਨਾਲਾ ਅਤੇ ਮੱਖਣ ਸਿੰਘ ਸਮ•ਾਓ ਆਦਿ ਨੇ ਹਾਜ਼ਰੀ ਭਰੀ|