ਵਿਸ਼ਵ ਹਲਕਾਅ ਦਿਵਸ ਮਨਾਇਆ

  ਵਿਸ਼ਵ ਹਲਕਾਅ ਦਿਵਸ ਮਨਾਇਆ ।

 ਸਰਦੂਲਗੜ੍ਹ 28 ਸਤੰਬਰ ਗੁਰਜੰਟ ਸਿੰਘ

ਸਿਵਲ ਸਰਜਨ ਮਾਨਸਾ ਡਾ ਹਰਦੇਵ ਸਿੰਘ ਤੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵਨੀਤਕੌਰ ਦੀ ਪ੍ਰਧਾਨਗੀ ਹੇਠ ਐਸ ਡੀ ਐਚ ਸਰਦੂਲਗੜ੍ਹ ਵਿਖੇ ਵਿਸ਼ਵ ਹਲਕਾਅ ਦਿਵਸ ਮਨਾਇਆ ਗਿਆ। ਇਸ ਮੌਕੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਇਹ ਦਿਵਸ *Breaking Rabies Boundries*ਥੀਮ ਅਧੀਨ ਮਨਾਇਆ ਜਾ ਰਿਹਾ ਹੈ।ਜਦੋਂ ਵੀ ਕਿਸੇ ਵਿਅਕਤੀ ਨੂੰ ਜਾਨਵਰ ਵੱਢ ਲਵੇ ਜਾਂ ਖਰੋਚਾਂ ਮਾਰ ਦੇਵੇ ਤਾਂ ਉਸ ਨੂੰ ਸਾਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ ਸਗੋਂ ਤੁਰੰਤ ਨੇਡ਼ੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਇਲਾਜ ਕਰਾਓ, ਸਾਰੇ ਸਰਕਾਰੀ ਹਸਪਤਾਲਾਂ ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਪਾਲਤੂ ਪਸ਼ੂਆਂ ਦੇ ਸਾਨੂੰ ਪਹਿਲਾ ਹੀ ਟੀਕਾਕਰਣ ਕਰਵਾਉਣਾ ਚਾਹੀਦਾ ਹੈ, ਜੇਕਰ ਕਿਸੇ ਵਿਅਕਤੀ ਨੂੰ ਕੋਈ ਜਾਨਵਰ ਦੇ ਵੱਢਣ ਤੋਂ ਬਾਅਦ ਉਸ ਦੀ ਮੌਕੇ ਤੇ ਸਹੀ ਸੰਭਾਲ ਕਰਨ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਭਾਰਤ ਵਿੱਚ ਹਰ ਸਾਲ ਵੀਹ ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹਲਕਾਅ (ਰੈਬੀਜ਼) ਨਾਲ ਹੁੰਦੀ ਹੈ।ਇਹ ਬਿਮਾਰੀ ਕੁੱਤੇ ਤੋਂ ਇਲਾਵਾ ਖ਼ਰਗੋਸ਼,ਬਿੱਲੀ,ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ।ਪਾਲਤੂ ਜਾਨਵਰਾਂ ਦਾ ਖਾਸ ਤੌਰ ਤੇ ਧਿਆਨ ਰੱਖੋ, ਉਨ੍ਹਾਂ ਨੂੰ ਗਲੀ ਮੁਹੱਲਿਆਂ ਵਿੱਚ ਨਾ ਛੱਡੋ, ਉਨ੍ਹਾਂ ਨਾਲ ਕਦੀ ਵੀ ਦੁਰਵਿਹਾਰ ਨਾ ਕਰੋ,ਜਿਵੇਂ ਕਿ ਜਾਨਵਰ ਦੇ ਲੱਤ ਮਾਰਨੀ, ਪੂੰਛ ਖਿੱਚਣੀ ਜਾਂ ਪੱਥਰ ਮਾਰਨਾ ਆਦਿl ਇਸ ਮੌਕੇ ਬਲਾਕ ਐਜੂਕੇਟਰ ਤਰਲੋਕ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਜਾਨਵਰ ਵੱਢ ਲਵੇ ਤਾਂ ਜ਼ਖ਼ਮ ਨੂੰ ਤਰੁੰਤ ਸਾਬਣ ਅਤੇ ਚਲਦੇ ਪਾਣੀ ਨਾਲ ਪੰਦਰਾਂ ਮਿੰਟ ਤੱਕ ਧੋਵੋ। ਜ਼ਖ਼ਮ ਨੂੰ ਮੌਕੇ ਤੇ ਉਪਲੱਬਧ ਡਿਸਇਨਫੈਕਟੈਂਟ ਜਿਵੇ ਕਿ ਆਇਓਡੀਨ/ਸਪਿਰਟ ਜਾਂ ਘਰ ਵਿੱਚ ਉਪਲੱਬਧ ਐਂਟੀਸੈਪਟਿਕ ਨਾਲ ਰੋਗਾਣੂੰ ਮੁਕਤ ਕਰੋ । ਬਿਨਾਂ ਕਿਸੇ ਦੇਰੀ ਤੋਂ ਡਾਕਟਰ ਦੀ ਸਲਾਹ ਲਓ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਓ। ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਜਰਨੈਲ ਸਿੰਘ, ਨਿਰਮਲ ਸਿੰਘ ਫੱਤਾ ਮਾਲਕਾ,ਐਲਐਚ ਵੀ ਹਰਪਾਲ ਕਿਰਨ, ਸੁਖਵਿੰਦਰ ਕੌਰ, ਸਿਮਰਜੀਤ ਕੌਰ ਆਦਿ ਹਾਜ਼ਰ ਸਨ ।