ਇੰਸ: ਸੇਰਵਿੰਦਰ ਸਿੰਘ ਔਲਖ ਮੁੱਖ ਅਫਸਰ ਥਾਣਾ ਬਰਨਾਲਾ ਸਮੇਤ ਇੰਚਾਰਜ ਚੌਕੀ ਹੰਡਿਆਇਆ ਸ:ਥ ਤਰਸੇਮ ਸਿੰਘ ਵੱਲੋ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ
ਬਰਨਾਲਾ, 28 ਸਤੰਬਰ ਕਰਨਪ੍ਰੀਤ ਕਰਨ
ਸ੍ਰੀ ਸੰਦੀਪ ਕੁਮਾਰ ਮਲਿਕ IPS, SSP ਬਰਨਾਲਾ, ਸ੍ਰੀ ਸਤਵੀਰ ਸਿੰਘ PPS ਉੱਪ ਕਪਤਾਨ ਪੁਲਿਸ (ਬਰਨਾਲਾ) ਦੀ ਯੋਗ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾ ਅਤੇ ਨਸਿਆ ਖਿਲਾਫ ਚਲਾਈ ਵਿਸ਼ੇਸ ਮੁਹਿੰਮ ਤਹਿਤ ਇੰਸ: ਸੇਰਵਿੰਦਰ ਸਿੰਘ ਔਲਖ ਮੁੱਖ ਅਫਸਰ ਥਾਣਾ ਬਰਨਾਲਾ ਸਮੇਤ ਇੰਚਾਰਜ ਚੌਕੀ ਹੰਡਿਆਇਆ ਸ:ਥ ਤਰਸੇਮ ਸਿੰਘ ਵੱਲੋ ਵਿਪਨ ਕੁਮਾਰ ਸਿੰਗਲਾ ਪੁੱਤਰ ਸ਼੍ਰੀ ਪ੍ਰੇਮ ਚੰਦ ਸਿੰਗਲਾ ਵਾਸੀ ਬਰਨਾਲਾ ਦੇ ਬਿਆਨਾ ਤੇ ਮੁੱਕਦਮਾ ਨੰਬਰ 123 ਮਿਤੀ 26.09.2024 ਅ/ਧ 305(A), 3(5) BNS ਥਾਣਾ ਬਰਨਾਲਾ ਬਰਖਿਲਾਫ ਸਨੀ ਪੁੱਤਰ ਜਗਦੀਸ਼ ਅਤੇ ਸਾਹਿਲ ਸਿੰਘ ਉਰਫ ਚਿੜੀ ਪੁੱਤਰ ਅੰਮਿਤਪਾਲ ਸਿੰਘ ਵਾਸੀਆਨ ਬਾਜੀਗਰ ਬਸਤੀ ਸੰਘੇੜਾ ਦਰਜ ਰਜਿਸਟਰ ਹੋਇਆ ਸੀ ਕਿ ਮੁਦਈ ਮੁਕੱਦਮਾ ਦੀ ਬਾਜਾਖਾਨਾ-ਬਰਨਾਲਾ ਰੋਡ ਬਾਹੱਦ ਸੋਹਲ ਪੱਤੀ ਵਿਖੇ ਫੈਕਟਰੀ ਹੈ, ਜੋ ਕਿ ਬੰਦ ਪਈ ਹੈ, ਜਿਸ ਵਿੱਚੋਂ ਦੋਸ਼ੀਆਨ ਉਕਤਾਨ ਨੇ ਪਿਛਲੇ ਸਮੇਂ ਦੋਰਾਨ ਬਿਜਲੀ ਦਾ ਸਮਾਨ ਪੱਖੇ ਅਤੇ ਮੋਟਰਾ ਆਦਿ ਚੋਰੀ ਕਰ ਲਿਆ ਸੀ।ਜਿਸ ਤੇ ਮੁਕੱਦਮਾ ਹਜਾ ਦੀ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਹੌਲ:ਬਲਵਿੰਦਰ ਸਿੰਘ 237 ਪੁਲਿਸ ਚੌਕੀ ਹੰਡਿਆਇਆ ਨੇ ਮਿਤੀ 27.09.2024 ਨੂੰ ਦੋਸ਼ੀਆਨ ਸਨੀ ਅਤੇ ਸਾਹਿਲ ਸਿੰਘ ਉਰਫ ਚਿੜੀ ਉਕਤਾਨ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕਰਕੇ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਉਹਨਾ ਵੱਲੋ ਚੋਰੀ ਕੀਤਾ ਸਮਾਨ ਬ੍ਰਾਮਦ ਕਰਵਾਇਆ ਜਾਵੇਗਾ।