ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇਨਕਲਾਬੀ ਪ੍ਰੋਗਰਾਮ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਕਰਵਾਇਆ ਗਿਆ।

ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇਨਕਲਾਬੀ ਪ੍ਰੋਗਰਾਮ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਕਰਵਾਇਆ ਗਿਆ

ਮਾਨਸਾ 27 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ// ਸੀ ਪੀ ਆਈ ਐਮ ਐਲ ਲਿਬਰੇਸ਼ਨ ਪੰਜਾਬ ਵੱਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਇਨਕਲਾਬੀ ਪ੍ਰੋਗਰਾਮ ਵਿੱਚ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਪ੍ਰਧਾਨਗੀ ਮੰਡਲ ਵਿੱਚ ਕਾ ਹਾਕਮ ਸਿੰਘ ਖਿਆਲਾ, ਕਾ ਦਰਸ਼ਨ ਸਿੰਘ ਦਾਨੇਵਾਲੀਆ,ਕਾ ਕ੍ਰਿਸ਼ਨਾ ਕੌਰ ਮਾਨਸਾ,ਕਾ ਕਿਰਨਾ ਭੀਖੀ ਵਿਦਿਆਰਥੀ ਆਗੂ ਗਗਨਦੀਪ ਕੌਰ ਮਾਨਸਾ, ਬੂਟਾ ਦੂਲੋਵਾਲ, ਭੋਲਾ ਸਿੰਘ ਗੜੱਦੀ ਦੀ ਪ੍ਰਧਾਨਗੀ ਹੇਠ ਦੁਨੀਆਂ ਵਿੱਚ ਮਕ਼ਬੂਲ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਭਾਅ ਜੀ ਦੇ ਵਿਛੋੜੇ ਤੇ ਓਹਨਾਂ ਨੂੰ ਯਾਦ ਕਰਦਿਆਂ ਸਰਧਾਂਜਲੀ ਭੇਂਟ ਕਰਨ ਨਾਲ ਸ਼ੁਰੂ ਕੀਤਾ ਗਿਆ। ਇਸਤੋਂ ਬਾਅਦ ਬਾਬਾ ਬੂਝਾ ਸਿੰਘ ਭਵਨ ਤੋਂ ਲੈਕੇ ਬਾਬਾ ਜੀਵਨ ਸਿੰਘ ਪਾਰਕ ਤੱਕ ਮਾਰਚ ਕਰਕੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਗਲਾਂ ਵਿੱਚ ਹਾਰ ਪਾਏ।
ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਸੁਰਿੰਦਰਪਾਲ ਸ਼ਰਮਾ ਵੱਲੋਂ ਨਿਭਾਈ।
ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਆਗੂ ਕਾ ਰਾਜਵਿੰਦਰ ਸਿੰਘ ਰਾਣਾ ਅਤੇ ਜਿਲ੍ਹਾ ਮਾਨਸਾ ਦੇ ਕਾਰਜਕਾਰੀ ਸਕੱਤਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਭਾਰਤ ਦੀ ਆਜ਼ਾਦੀ ਲਈ ਫ਼ਿਕਰਮੰਦ ਸੀ ਉਸਨੇ ਦੇਸ਼ ਦੇ ਲੋਕਾਂ ਉੱਪਰ ਜ਼ੁਲਮ ਕਰ ਰਹੀ ਅੰਗਰੇਜ਼ੀ ਹਕੂਮਤ ਅਤੇ ਉਸਦੀ ਲੁੱਟ ਦੇ ਖ਼ਾਤਮੇ ਲਈ ਅੰਗਰੇਜ਼ੀ ਰਾਜ ਦਾ ਤਖ਼ਤਾ ਪਲਟਣ ਲਈ ਦੇਸ਼ ਭਰ ਵਿੱਚ ਇਨਕਲਾਬ ਦੀ ਚਿਣਗ ਜਗਾਈ ਸ਼ਹੀਦ ਭਗਤ ਸਿੰਘ ਨੇ ਦੇਸ਼ ਅਤੇ ਆਜ਼ਾਦੀ ਦੇ ਅਰਥ ਸਪਸ਼ਟ ਕੀਤੇ ਓਹਨਾਂ ਨੇ ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਤੋਂ ਇਲਾਵਾ ਇੱਕ ਸਮਾਜਵਾਦੀ ਮੁਲਕ ਬਣਾਉਣ ਲਈ ਸੰਘਰਸ਼ ਕਰਨ ਦਾ ਸੰਕਲਪ ਲਿਆ ਸੀ । ਉਹ ਇਹ ਨਹੀਂ ਚਾਹੁੰਦਾ ਸੀ ਕਿ ਅਜ਼ਾਦ ਹੋਣ ਪਿੱਛੋਂ ਮੁਲਕ ਦੀ ਸੱਤਾ  ਦੇਸ਼ ਦੇ ਚੰਦ ਮੁੱਠੀਭਰ ਅਮੀਰ ਤਾਕਤਵਰ ਲੋਕਾਂ ਦੇ ਹੱਥ ਆ ਜਾਏ ਭਗਤ ਸਿੰਘ ਇਹ ਜਾਣਦਾ ਸੀ ਕਿ ਜੇਕਰ ਇਸ ਤਰ੍ਹਾਂ ਹੋਇਆ ਤਾਂ ਇਹ ਮੁੱਠੀਭਰ ਅਮੀਰ ਤਾਕਤਵਰ ਲੋਕ ਦੇਸ਼ ਦੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਖ਼ੂਨ ਚੂਸਣਾ ਸ਼ੁਰੂ ਕਰ ਦੇਣਗੇ ਅਜਿਹੇ ਮੁਲਕ ਵਿਚ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਓਹਨਾਂ ਦੇ ਹੱਕ ਅਧਿਕਾਰ ਨਹੀਂ ਮਿਲਣਗੇ, ਧਰਮ , ਜਾਤ, ਭਾਸ਼ਾ ਦੇ ਨਾਂ ਤੇ ਵੰਡੀਆਂ ਪਾਈਆਂ ਜਾਣਗੀਆਂ, ਸੱਤਾ ਤੇ ਕਬਜ਼ਾ ਕਰਨ ਲਈ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾਵੇਗਾ ਇਸ ਤਰ੍ਹਾਂ ਭਾਰਤ ਇੱਕ ਭ੍ਰਸ਼ਟ, ਸੋਸ਼ਕ ਅਤੇ ਸੰਪਰਦਾਇਕ ਮੁਲਕ ਬਣ ਕੇ ਰਹਿ ਜਾਵੇਗਾ । ਭਗਤ ਸਿੰਘ ਦੇ ਉਹ ਬੋਲ ਅੱਜ ਸੱਚ ਸਾਬਿਤ ਹੋ ਰਹੇ ਹਨ ਅੱਜ ਭਾਰਤ ਅੰਦਰ ਨਰਿੰਦਰ ਮੋਦੀ, ਅਮਿਤ ਸ਼ਾਹ ਦੀ ਸਰਕਾਰ ਆਰਐਸਐਸ ਦੇ ਇਸ਼ਾਰੇ ਤੇ ਦੇਸ਼ ਸੰਪਰਦਾਇਕ ਦੰਗੇ ਕਰਵਾ ਰਹੀ ਹੈ ਦੇਸ਼ ਨੂੰ ਧਰਮ, ਜਾਤ ਦੇ ਆਧਾਰ ਤੇ ਵੰਡ ਕੇ ਉਸਦੇ ਟੁਕੜੇ ਕਰਕੇ ਖ਼ਤਮ ਕਰਨਾ ਚਾਹੁੰਦੀ ਹੈ। ਮੋਦੀ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਤੇ ਹਮਲੇ ਕੀਤੇ ਜਾ ਰਹੇ ਹਨ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲ ਦੇਣਾ ਚਾਹੁੰਦੇ ਹਨ ਤਾਂ ਕਿ ਦੇਸ਼ ਦੇ ਲੋਕਾਂ ਕੋਲੋਂ ਸਾਰੇ ਸੰਵਿਧਾਨਕ ਹੱਕਾਂ ” ਨਿਆਂ – ਸਮਾਜਿਕ, ਆਰਥਿਕ ਅਤੇ ਰਾਜਨੀਤਕ ਨੂੰ ਖੋਹਿਆ ਜਾ ਸਕੇ ਬੋਲਣ ਦੀ ਆਜ਼ਾਦੀ ਉੱਤੇ ਸੰਪੂਰਨ ਰੋਕ ਲਾ ਕੇ ਦੇਸ਼ ਦੇ ਲੋਕਾਂ ਨੂੰ ਚੁੱਪ ਕਰਵਾਉਣਾ ਚਾਹੁੰਦੀ ਹੈ ਤਾਂ ਅੱਜ ਲੋੜ ਹੈ ਪੂਰੀ ਦੁਨੀਆ ਵਿਚ ਸਾਮਰਾਜਵਾਦੀ ਤਾਕਤਾਂ ਖਿਲਾਫ਼ ਲੜਨ ਦੀ ਸ਼ਹੀਦ ਭਗਤ ਸਿੰਘ ਦੇ ਸਮਾਜਵਾਦੀ ਦੇਸ਼ ਸਿਰਜਣ ਦੀ।
ਇਕੱਠ ਨੂੰ ਕਾ ਜਸਵੀਰ ਕੌਰ ਨੱਤ, ਕਾ ਧਰਮਪਾਲ ਨੀਟਾ, ਕਾ ਸੁਖਜੀਤ ਰਾਮਾਨੰਦੀ, ਬਲਵਿੰਦਰ ਸਿੰਘ ਘਰਾਂਗਣਾ, ਦਿਨੇਸ਼ ਭੀਖੀ, ਕਾ ਬਲਵਿੰਦਰ ਕੌਰ ਖਾਰਾ ਅੰਗਰੇਜ ਘਰਾਂਗਣਾ, ਰਿਤੂ, ਸੁੱਖੀ ਰਮਦਿੱਤੇਵਾਲ ਨੇ ਵੀ ਸੰਬੋਧਨ ਕੀਤਾ।
ਪ੍ਰੋਗਰਾਮ ਵਿੱਚ ਵੱਖ ਵੱਖ ਪਿੰਡਾਂ ਸ਼ਹਿਰਾਂ ਵਿਚੋਂ ਸੈਂਕੜੇ ਕਾਰਕੁਨਾਂ ਨੇ ਹਿੱਸਾ ਲਿਆ।