ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਦੇ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਦੇ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

ਬੁਢਲਾਡਾ  ਦਵਿੰਦਰ ਸਿੰਘ ਕੋਹਲੀ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਦੀਆਂ ਲੜਕੀਆਂ ਵੱਲੋਂ ਸਟੇਟ ਅਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ। ਸਟੇਟ ਪੱਧਰੀ ਸਕੂਲ ਕਰਾਟੇ ਮੁਕਾਬਲਿਆਂ ਵਿੱਚ ਸ਼ਿਵਾਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜ਼ਿਲਾ ਪੱਧਰੀ ਸਕੂਲੀ ਖੇਡਾਂ ਵਿੱਚ ਖੁਸ਼ਪ੍ਰੀਤ ਕੌਰ ਅੰਡਰ 19, ਲੋਂਗ ਜੰਪ,ਹਾਈ ਜੰਪ ਅਤੇ ਹਰਡਲ ਰਿਲੇਅ ਦੌੜ ਵਿੱਚ ਪਹਿਲੀ ਪੁਜੀਸ਼ਨ, ਕੋਮਲਪ੍ਰੀਤ ਅੰਡਰ 19 ਰਿਲੇਅ ਦੌੜ ਪਹਿਲੀ ਪੁਜੀਸ਼ਨ ਸੁਖਪ੍ਰੀਤ ਕੌਰ ਅੰਡਰ 17 ਰਿਲੇਅ ਦੌੜ ਪਹਿਲੀ ਪੁਜੀਸ਼ਨ, ਹਾਈ ਜੰਪ ਤੀਜੀ ਪੁਜੀਸ਼ਨ ਹਾਸਲ ਕੀਤੀ। ਖੇਡਾਂ ਵਤਨ ਪੰਜਾਬ ਦੇ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਜੂਨੀਅਰ ਸਹਾਇਕ ਸ੍ਰੀ ਗੋਧਾ ਰਾਮ ਜੀ ਨੇ ਬੈਡਮਿੰਟਨ ਵਿੱਚ ਦੂਜੀ ਪੁਜੀਸ਼ਨ ਹਾਸਲ ਕਰਕੇ ਸਕੂਲ ਦਾ ਨਾਂ ਜ਼ਿਲ੍ਹਾ ਪੱਧਰ ਤੇ ਰੋਸ਼ਨ ਕੀਤਾ। ਸਕੂਲ ਦੀਆਂ ਬਾਸਕਟਬਾਲ ਦੀ ਅੰਡਰ 21 ਪਹਿਲੀ ਪੁਜੀਸ਼ਨ, ਅੰਡਰ 17 ਤੀਜੀ ਪੁਜੀਸ਼ਨ, ਅੰਡਰ 14 ਪਹਿਲੀ ਪੁਜੀਸ਼ਨ ਹਾਸਲ ਕੀਤੀ। ਵੱਖ ਵੱਖ ਉਮਰ ਵਰਗ ਸਕੂਲ ਦੇ ਬਾਸਕਟ ਵੱਲ ਅਥਲੈਟਿਕਸ, ਲੋਂਗ ਜੰਪ, ਹਾਈ ਜੰਪ ਅਤੇ ਰਿਲੇਅ ਦੌੜਾਂ ਵਿੱਚ ਸਕੂਲ ਦੀਆਂ ਲੜਕੀਆਂ ਸਕੂਲੀ ਖੇਡਾਂ ਅਤੇ ਖੇਡੋ ਵਤਨ ਪੰਜਾਬ ਦੇ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਚੁਣੀਆਂ ਗਈਆਂ। ਸਕੂਲ ਮੁੱਖੀ ਰਜਿੰਦਰ ਸਿੰਘ ਨ ਸਟੇਟ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਸ੍ਰੀ ਗੋਧਾ ਰਾਮ ਜੀ ਅਤੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਕਿਹਾ ਕਿ ਸਕੂਲ ਦੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਪ੍ਰਬੰਧਕ ਲਗਾਤਾਰ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਕੂਲ ਪੱਧਰ ਤੇ ਬੱਚਿਆਂ ਦੀ ਤਿਆਰੀ ਕਰਾਉਣ ਲਈ ਯਤਨਸ਼ੀਲ ਰਹਿੰਦੇ ਹਨ। ਕੋਚ ਸਾਹਿਬਾਨ ਸ੍ਰੀ ਨਰੇਸ਼ ਚਪਟਾ, ਸ਼੍ਰੀਮਤੀ ਸਾਲੂ ਰਾਣੀ, ਆਕਾਸ਼ਦੀਪ ਕਰਾਟੇ ਕੋਚ ਦਾ ਬੱਚਿਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਿੱਚ ਖਾਸ ਯੋਗਦਾਨ ਹੈ। ਇਸ ਮੌਕੇ ਰਘਵਿੰਦਰ ਸਿੰਘ, ਕੈਂਪਸ ਮੈਨੇਜਰ ਬਲਵੀਰ ਸਿੰਘ, ਸਮੂਹ ਸਟਾਫ, ਸੁਰੱਖਿਆ ਗਾਰਡ ਸੁਖਪਾਲ ਸਿੰਘ, ਗੇਲਾ ਸਿੰਘ ਅਤੇ ਟੀ ਪੀ ਸਿਖਿਆਰਥੀ ਵੀ ਹਾਜ਼ਰ ਸਨ