ਜੋਹਾਨਸਬਰਗ : ਦੱਖਣੀ ਅਫ਼ਰੀਕਾ ਵਿਚ ਬੰਦੂਕਧਾਰੀਆਂ ਵਲੋਂ ਤਿੰਨ ਹਫਤੇ ਪਹਿਲਾਂ ਸਕੂਲ ਜਾਂਦੇ ਸਮੇਂ ਅਗਵਾ ਕੀਤੇ ਗਏ ਭਾਰਤੀ ਮੂਲ ਦੇ ਕਾਰੋਬਾਰੀ ਦੇ ਚਾਰ ਬੇਟੇ ਅਪਣੇ ਮਾਤਾ ਪਿਤਾ ਦੇ ਕੋਲ ਸੁਰੱਖਿਅਤ ਪਹੁੰਚ ਗਏ ਹਨ। ਪੁਲਿਸ ਨੇ ਦੱਸਿਆ ਕਿ ਪੋਲੋਕਵਾਨੇ ਵਿਚ ਰਹਿਣ ਵਾਲੇ ਕਾਰੋਬਾਰੀ ਨਾਜਿਮ ਮੋਤੀ ਦੇ ਬੇਟੇ ਜਿਦਾਨ 7, ਜਾਇਦ 11, ਐਲਨ 13 ਅਤੇ ਜਿਆ 15 ਸਹੀ ਸਲਾਮਤ ਪਰਤ ਆਏ ਹਨ। ਕੁਝ ਦਿਨ ਪਹਿਲਾਂ ਇਨ੍ਹਾਂ ਬੱਚਿਆਂ ਨੂੰ ਚਿੱਟੇ ਕੱਪੜੇ ਪਾਏ 7 ਹਥਿਆਰਬੰਦ ਲੋਕਾਂ ਨੇ ਦੋ ਗੱਡੀਆਂ ਵਿਚ ਅਗਵਾ ਕਰ ਲਿਆ ਸੀ। ਬਦਮਾਸ਼ਾਂ ਨੇ 21 ਅਕਤੂਬਰ ਨੂੰ ਸਕੂਲ ਜਾਣ ਦੇ ਰਸਤੇ ਵਿਚ ਉਨ੍ਹਾਂ ਦੀ ਕਾਰ ਨੂੰ ਰੋਕ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਡਰਾਈਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਪੁਲਿਸ ਦੇ ਬੁਲਾਰੇ ਵਿਸ਼ ਨਾਇਡੂ ਨੇ ਕਿਹਾ ਕਿ ਪੁਲਿਸ ਨੂੰ ਪ੍ਰਿਟੋਰਿਆ ਦੇ ਤਸ਼ਵਾਨੇ ਦੇ ਨਿਵਾਸੀਆਂ ਦਾ ਫੋਨ ਆਇਆ ਜਿਨ੍ਹਾਂ ਨੇ ਕਿਹਾ ਕਿ ਚਾਰ ਬੱਚੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਕਿਹਾ ਕਿ ਉਨ੍ਹਾਂ ਕੋਲ ਦੀ ਇੱਕ ਸੜਕ ’ਤੇ ਛੱਡ ਦਿੱਤਾ ਗਿਆ ਹੈ। ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੁੂੰ ਸੌਂਪਣ ਤੋਂ ਪਹਿਲਾਂ ਸਿਹਤ ਦੀ ਜਾਂਚ ਕੀਤੀ ਗਈ। ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ਬੱਚਿਆਂ ਨੁੂੰ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਹੈ।
Related Posts
ਲਖਨਊ ‘ਚ ਡਾਂਸਰ ਸਪਨਾ ਚੌਧਰੀ ਵਿਰੁੱਧ ਗ੍ਰਿਫਤਾਰੀ ਵਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਨਵੀਂ ਦਿੱਲੀ : ਅਦਾਲਤ ਨੇ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ ‘ਚ…
ਦਿੱਲੀ ’ਚ ਭਿਆਨਕ ਸੜਕ ਹਾਦਸਾ, ਆਈਟੀਓ ਦੇ ਕੋਲ ਆਟੋ ’ਤੇ ਪਲਟਿਆ ਕੰਟੇਨਰ
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਆਈਟੀਓ ਖੇਤਰ ’ਚ ਇਕ ਭਿਆਨਕ ਸੜਕ ਹਾਦਸੇ ’ਚ 4 ਲੋਕਾਂ ਦੀ ਜਾਨ ਚਲੀ…
ਅਕਾਲੀ ਦਲ ਨੇ ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਚੋਣ ਲਈ ਪਾਰਟੀ ਦੇ 9 ਉਮੀਦਵਾਰਾਂ ਦੀ ਪਹਿਲੀ ਸੂੁਚੀ ਕੀਤੀ ਜਾਰੀ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਚੰਡੀਗੜ੍ਹ ਦੇ ਅਬਜਰਵਰ…