ਜਿਲਾ ਮਹਿਲਾ ਕਾਂਗਰਸ ਦੇ ਪ੍ਰਧਾਨ ਮਨਵਿੰਦਰ ਪੱਖੋਂ ਵਲੋਂ ਪਿੰਡ ਧੌਲਾ ਵਿਖੇ ਕੁਲਵਿੰਦਰ ਕੌਰ ਨੂੰ ਜਰਨਲ ਸੱਕਤਰ ਅਤੇ ਪੰਜ ਮੈਂਬਰੀ ਕਮੈਟੀ ਨੂੰ ਨਿਯੁਕਤੀ ਪੱਤਰ ਦਿੱਤੇ

ਜਿਲਾ ਮਹਿਲਾ ਕਾਂਗਰਸ ਦੇ ਪ੍ਰਧਾਨ ਮਨਵਿੰਦਰ ਪੱਖੋਂ ਵਲੋਂ ਪਿੰਡ ਧੌਲਾ ਵਿਖੇ ਕੁਲਵਿੰਦਰ ਕੌਰ ਨੂੰ ਜਰਨਲ ਸੱਕਤਰ ਅਤੇ ਪੰਜ ਮੈਂਬਰੀ ਕਮੈਟੀ ਨੂੰ ਨਿਯੁਕਤੀ ਪੱਤਰ ਦਿੱਤੇ

 

 

ਬਰਨਾਲਾ,26 ,ਸਤੰਬਰ /-ਕਰਨਪ੍ਰੀਤ ਕਰਨ                  ਜਿਲਾ ਬਰਨਾਲਾ ਮਹਿਲਾ ਕਾਂਗਰਸ ਦੇ ਪ੍ਰਧਾਨ ਮਨਵਿੰਦਰ ਪੱਖੋਂ ਵਲੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹਚਾਉਣ ਲਾਇ ਦਿਨ ਰਾਤ ਇਕ ਕੀਤਾ ਗਿਆ ਜਿਸ ਤਹਿਤ ਕੰਰਸ ਪਾਰਟੀ ਦੀ ਮਜਬੂਤੀ ਨੂੰ ਲੈਕੇ ਬਰਨਾਲਾ ਮਹਿਲਾ ਕਾਂਗਰਸ ਪ੍ਰਧਾਨ ਵਲੋਂ ਪਾਰਟੀ ਲਾਇ ਮੇਹਨਤ ਕਰਨ ਵਾਲੀ ਪਿੰਡ ਧੌਲਾ ਵਿਖੇ ਕੁਲਵਿੰਦਰ ਕੌਰ ਨੂੰ ਜਿਲ੍ਹਾ ਮਹਿਲਾ ਕਾਂਗਰਸ ਦੇ ਜਰਨਲ ਸੱਕਤਰ ਵਜੋਂ ਨਿਯੁਕਤ ਕੀਤਾ ਅਤੇ ਪੰਜ ਮੈਂਬਰੀ ਕਮੈਟੀ ਨੂੰ ਨਿਯੁਕਤੀ ਪੱਤਰ ਦਿੱਤੇ ਇਸ ਮੌਕੇ ਮਨਵਿੰਦਰ ਪੱਖੋਂ ਨੇ ਕਿਹਾ ਕਿ ਜਿਵੇਂ ਪਿਛਲੀਆਂ ਸੰਸਦੀ ਚੋਂਣਾ ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ 7 ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਈਆਂ ਗਈਆਂ ਤੇ ਅਗਾਮੀ ਪੰਚਾਇਤੀ ਚੋਂਣਾ ਚ ਵੀ ਕਾਂਗਰਸੀ ਪੰਚ ਸਰਪੰਚ ਇਕ ਇਤਿਹਾਸ ਸਿਰਜਨਗੇ ਕਿਓਂਕਿ ਪੰਜਾਬ ਦੇ ਲੋਕੀਂ ਜਾਣ ਚੁੱਕੇ ਹਨ ਕਿ ਉਹਨਾਂ ਦੇ ਹਿੱਤ ਦੀ ਰਾਖੀ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ ! ਉਹਨਾਂ ਪੰਜਾਬ ਸਰਕਾਰ ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਝੂਠ ਤੇ ਫਰੇਬ ਦੀ ਸਰਕਾਰ ਵਲੋਂ ਝੂਠੇ ਵਾਅਦੇ ਕਰਦਿਆਂ ਸੱਤਾ ਤਾਂ ਹਥਿਆ ਲਈ ਪਰੰਤੂ ਪੰਜਾਬ ਦੇ ਲੋਕ ਪਛਤਾ ਰਹੇ ਹਨ ਕਿਓਂਕਿ ਉਹ ਠੱਗੇ ਜਾ ਚੁੱਕੇ ਹਨ ਇਸ ਲਈ ਕਾਂਗਰਸ ਪਾਰਟੀ ਪ੍ਰਤੀ ਪੰਜਾਬ ਦੀ ਜਨਤਾ ਉਜਾਗਰ ਹੋ ਚੁੱਕੀ ਹੈ ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਅਰੁਨਪ੍ਰਤਾਪ ਸਿੰਘ ਢਿੱਲੋਂ (AP ਢਿੱਲੋਂ) ਵੀ ਮੌਜੂਦ ਸਨ।