Featured ਮੋਹਿੰਦਰ ਬੰਟੀ ਗਰੋਵਰ ਫਰੂਟ ਆੜ੍ਹਤੀਆ ਤੇ ਹਮਲਾ ਕਰਨ ਨੂੰ ਲੈਕੇ ਮਾਮਲਾ ਸਬਜ਼ੀ ਮੰਡੀ ਦੇ ਪ੍ਰਧਾਨ ਰਵੀ ਠਾਕੁਰ ਕੋਲ ਪੁੱਜਿਆ September 26, 2024 ਮੋਹਿੰਦਰ ਬੰਟੀ ਗਰੋਵਰ ਫਰੂਟ ਆੜ੍ਹਤੀਆ ਤੇ ਹਮਲਾ ਕਰਨ ਨੂੰ ਲੈਕੇ ਮਾਮਲਾ ਸਬਜ਼ੀ ਮੰਡੀ ਦੇ ਪ੍ਰਧਾਨ ਰਵੀ ਠਾਕੁਰ ਕੋਲ ਪੁੱਜਿਆ ਮੰਡੀ ਵਲੋਂ ਘੋਸ਼ਿਤ ਛੁੱਟੀ ਵਾਲੇ ਦਿਨ ਫਰੂਟ ਵੇਚਣ ਤੋਂ ਰੋਕਿਆ ਤਾਂ ਸਾਨੂ ਗਾਲਾਂ ਕੱਢੀਆਂ ਗਈਆਂ – ਰਾਮੂ ਤੇ ਮਨੀਸ਼ ਬਰਨਾਲਾ ਕਰਨਪ੍ਰੀਤ ਕਰਨ /- ਬਰਨਾਲਾ ਦੀ ਸਬਜ਼ੀ ਮੰਡੀ ਹਮੇਸ਼ਾਂ ਸੁਰਖੀਆਂ ਚ ਰਹਿੰਦੀ ਹੈ ਭਾਵੇਂ ਉਹ ਮਾਰਕੀਟ ਫੀਸ ਦੀ ਚੋਰੀ ,ਭਾਵੇਂ ਹੋਰ ਕਾਰਨਾਂ ਕਰਕੇ ਹਮੇਸ਼ਾ ਚਰਚਿਤ ਰਹਿੰਦੀ ਹੈ ਤਾਜ਼ਾ ਘਟਨਾਕ੍ਰਮ ਤਹਿਤ ਸਬਜ਼ੀ ਮੰਡੀ ਦੇ ਫਰੂਟ ਆੜ੍ਹਤੀਆ ਮੋਹਿੰਦਰ ਬੰਟੀ ਗਰੋਵਰ ਨੇ ਦੱਸਿਆ ਕਿ ਮੰਡੀ ਚ ਹੀ ਕੱਮ ਕਰਦੇ ਰਾਮੂ ਤੇ ਮਨੀਸ਼ ਦੋਨੇ ਭਰਾ ਇਕ ਚੌਂਕੀਦਾਰ ਅਤੇ ਉਸਦੇ ਭਰਾ ਵਲੋਂ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਧੱਕੇ ਨਾਲ ਆਪਣੀ ਬਦਮਾਸ਼ੀ ਦਿਖਾਉਂਦੀਆਂ ਮਾਮਲਾ ਹੱਥੋਂ ਪਾਈ ਤੱਕ ਅੱਪੜ ਗਿਆ ਇਹ ਸਾਰਾ ਮਾਮਲਾ ਫਰੂਟ ਆੜ੍ਹਤੀਆ ਤੇ ਹਮਲਾ ਕਰਨ ਨੂੰ ਲੈਕੇ ਸਬਜ਼ੀ ਮੰਡੀ ਦੇ ਪ੍ਰਧਾਨ ਰਵੀ ਠਾਕੁਰ ਕੋਲ ਪੁੱਜਿਆ! ਇਸ ਮੌਕੇ ਵੱਡੀ ਗਿਣਤੀ ਚ ਇੱਕਠੇ ਹੋਏ ਆੜ੍ਹਤੀਆਂ ਨੇ ਇਸ ਮਾਮਲੇ ਨੂੰ ਨਿਪਟਾਉਣ ਦੇ ਸਾਰੇ ਹੱਕ ਰਵੀ ਠਾਕੁਰ ਨੂੰ ਸੌਂਪ ਦਿੱਤੇ !ਇਸ ਸੰਬੰਧੀ ਬੰਟੀ ਗਰੋਵਰ ਨੇ ਦੱਸਿਆ ਕਿ ਮੰਡੀ ਦੇ ਵਿੱਚ ਪੱਲੇਦਾਰੀ ਕਰਦਾ ਰਾਮੂ ਨਾਂ ਦਾ ਇੱਕ ਵਿਅਕਤੀ ਰਾਮੂ ਤੇ ਮਨੀਸ਼ ਦੋਨੇ ਭਰਾ ਨੇ ਸਕੇ ਜੋ ਮੰਡੀ ਦੇ ਆੜਤੀਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਕੱਲ ਉਹਨਾਂ ਨੇ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਜਰਨਲ ਸਕੱਤਰ ਦੇ ਉੱਪਰ ਹੱਥ ਚੁੱਕਣਨੂੰ ਲੈਕੇ ਆੜਤੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਉਹਨਾਂ ਜਾਨਲੇਵਾ ਹਮਲਾ ਕੀਤਾ ਜਿਸ ਤਹਿਤ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਆੜਤੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਜਿਸ ਨੂੰ ਲੈ ਕੇ ਪ੍ਰਧਾਨ ਰਵੀ ਠਾਕੁਰ ਦੀ ਰਹਿਨੁਮਾਈ ਹੇਠ ਸਾਰਾ ਮਾਮਲਾ ਮਾਰਕੀਟ ਕਮੇਟੀ ਦੇ ਸਕੱਤਰ ਕੁਲਵਿੰਦਰ ਸਿੰਘ ਭੁੱਲਰ ਦੇ ਧਿਆਨ ਚ ਲਿਆਉਣ ਲਾਇ ਇੱਕਠ ਕੀਤਾ ਇਸ ਮੌਕੇ ਸਤਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਆੜ੍ਹਤੀਆ ਤੇ ਹਮਲਾ ਕਰਨਾ ਜਾਇਜ਼ ਨਹੀਂ ਇਹ ਧੱਕੇਸ਼ਾਹੀ ਹੈ ਜਿਸ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਜੇ ਜਲਦ ਹੱਲ ਨਾ ਹੋਇਆ ਤਾਂ ਮੰਡੀ ਬੰਦ ਕਰਕੇ ਇਨਸਾਫ ਲਈ ਧਰਨਾ ਦਿੱਤਾ ਜਾਵੇਗਾ ! ਓਧਰ ਰਾਮੂ ਤੇ ਮਨੀਸ਼ ਨੇ ਕਿਹਾ ਕਿ ਮੰਡੀ ਵਲੋਂ ਘੋਸ਼ਿਤ ਕੀਤੀ ਛੁੱਟੀ ਐਤਵਾਰ ਵਾਲੇ ਦਿਨ ਵੀ ਫਰੂਟ ਦੀਆਂ ਦੁਕਾਂਨਾਂ ਤੇ ਸਰੇਆਮ ਫਰੂਟ ਵੇਚਿਆ ਜਾਂਦਾ ਹੈ ਜਦੋਂ ਮੰਡੀ ਦੇ ਨਿਯਮਾਂ ਦੀ ਉਲੰਗਣਾ ਦੀ ਗੱਲ ਕੀਤੀ ਤਾਂ ਬੰਟੀ ਗਰੋਵਰ ਗਲ਼ ਪਾਈ ਗਿਆ ਅਤੇ ਬੁਰਾ ਭਲਾ ਬੋਲਣ ਲੱਗਿਆ ਮੰਡੀ ਵਲੋਂ ਘੋਸ਼ਿਤ ਛੁੱਟੀ ਵਾਲੇ ਦਿਨ ਫਰੂਟ ਵੇਚਣ ਤੋਂ ਰੋਕਿਆ ਤਾਂ ਸਾਨੂ ਗਾਲਾਂ ਕੱਢੀਆਂ ਗਈਆਂ ਇਸ ਮੌਕੇ ਪ੍ਰਧਾਨ ਰਵੀ ਠਾਕੁਰ,ਮੋਹਿੰਦਰ ਬੰਟੀ ਗਰੋਵਰ,ਨਵੀਨ ਕੁਮਾਰ ਜੁਆਇੰਟ ਸੈਕਟਰੀ ,ਸੁਨੀਲ ਕੁਮਾਰ ਕੈਸ਼ੀਅਰ ,ਸਤਪਾਲ ਸਿੰਘ .ਕਾਲਾ ਸੁਖਮਨੀ,ਸ਼ੰਕਰ,ਮਹਾਵੀਰ ਰਾਜਿੰਦਰ ਕੁਮਾਰ ,ਸੋਨੂ ਜਿੰਦਲ ,ਪਵਨ ਸਹਿਜੜਾ,ਬਾਬਰ ਕੁਮਾਰ ,ਰੋਸ਼ਨ ਕੁਮਾਰ ,ਮਨੋਜ ਕੁਮਾਰ,ਅਸ਼ੋਕ ਕੁਮਾਰ .ਗੋਰਾ ਖਾਨ ਸਮੇਤ ਵੱਡੀ ਗਿਣਤੀ ਚ ਸਬਜ਼ੀ ਮੰਡੀ ਆੜ੍ਹਤੀਆ ਹਾਜਿਰ ਸਨ !
ਸ਼ਹੀਦਾਂ ਅਤੇ ਦੇਸ਼ ਭਗਤਾਂ ਦੇ ਸੁਪਨੇ ਸਾਕਾਰ ਕਰਨ ਲਈ ਪਿਛਲੀਆਂ ਸਰਕਾਰਾਂ ਪਾਸੋਂ ਸਾਨੂੰ ਵਿਰਾਸਤ ਵਿੱਚ ਮਿਲੀਆਂ ਸਮੱਸਿਆਵਾਂ ਦਾ ਖਾਤਮਾ ਕਰਾਂਗੇ-ਮੁੱਖ ਮੰਤਰੀ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਈਸੜੂ (ਲੁਧਿਆਣਾ),-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ…
ਚੀਨ ‘ਚ ਕੋਰੋਨਾ ਇਨਫੈਕਸ਼ਨ ਦੀ ਮੁੜ ਦਹਿਸ਼ਤ, ਉੱਤਰੀ ਸ਼ਹਿਰਾਂ ‘ਚ ਲੱਗਿਆ ਲਾਕਡਾਊਨ ਰਾਇਟਰਸ : ਚੀਨ ਵਿਚ ਇਕ ਵਾਰ ਫਿਰ ਕੋਰੋਨਾ ਇਨਫੈਕਸ਼ਨ ਵਧਦੀ ਨਜ਼ਰ ਆ ਰਹੀ ਹੈ। ਸਤੰਬਰ ਤੋਂ ਬਾਅਦ ਸੋਮਵਾਰ (18 ਅਕਤੂਬਰ) ਨੂੰ…
ਪੀਐਮ ਸ਼੍ਰੀ ਸਰਕਾਰੀ ਕੰਨਿਆ ਸਨੀਅਰ ਸਕੈਂਡਰੀ ਸਕੂਲ ਭੀਖੀ ਵਿਖੇ ਸੰਗੀਤ ਗਤੀਵਿਧੀਆ ਮਿਊਜ਼ੀਕਲ ਕੈਂਪ ਬੁਢਲਾਡਾ (ਦਵਿੰਦਰ ਸਿੰਘ ਕੋਹਲੀ) 05 ਮਾਰਚ,2025 ਦਿਨ ਬੁੱਧਵਾਰ ਪੀਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਭੀਖੀ ਵਿਖੇ ਸੰਗੀਤ ਗਤੀਵਿਧੀਆਂ ਅਧੀਨ…