ਭੀਖੀ ਰੋਡ ਦੇ ਫਲਾਈ ਓਵਰ ਦੇ ਨਜ਼ਦੀਕ ਦੋਵੇਂ ਪਾਸੇ ਟਰੱਕਾਂ ਦੀ ਸਪੈਸ਼ਲ ਲੱਗਣ ਕਾਰਨ ਦੁਕਾਨਦਾਰ ਹੋ ਰਹੇ ਬਹੁਤ ਦੁਖੀ।

ਭੀਖੀ ਰੋਡ ਦੇ ਫਲਾਈ ਓਵਰ ਦੇ ਨਜ਼ਦੀਕ ਦੋਵੇਂ ਪਾਸੇ ਟਰੱਕਾਂ ਦੀ ਸਪੈਸ਼ਲ ਲੱਗਣ ਕਾਰਨ ਦੁਕਾਨਦਾਰ ਹੋ ਰਹੇ ਬਹੁਤ ਦੁਖੀ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ) –ਬੁਢਲਾਡਾ ਰੇਲਵੇ ਓਵਰ ਬ੍ਰਿਜ ਦੇ ਥੱਲੇ ਪੁਲੇਠੀ ਸਪੈਸ਼ਲ ਗੱਡੀਆਂ ਭਰਨ ਵਾਲੀ ਜਗ੍ਹਾ ਸ਼ਹਿਰ ਦੇ ਵਿਚਕਾਰ ਬਣੀ ਹੋਣ ਕਾਰਨ ਸ਼ਹਿਰ ਨਿਵਾਸੀਆਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਜਦੋਂ ਵੀ ਕੋਈ ਸਪੈਸ਼ਲ ਗੱਡੀ ਲੱਗਦੀ ਹੈ ਤਾਂ ਟਰੱਕਾਂ ਦੀ ਕਾਫ਼ੀ ਜਿਆਦਾ ਆਵਾਜਾਈ ਸ਼ਹਿਰ ਦੇ ਮੁੱਖ ਬਜ਼ਾਰਾਂ ਭੀਖੀ ਰੋਡ ਦੇ ਫਲਾਈ ਓਵਰ ਤੋਂ ਹੋ ਕੇ ਲੰਘਦੀਆਂ ਹਨ ਅਤੇ ਫਲਾਈ ਓਵਰ ਦੇ ਨਜ਼ਦੀਕ ਯੂ ਟਰਨ ਵੀ ਕਰਦੀਆਂ ਹਨ,ਯੂ ਟਰਨ ਕਰਨ ਮੌਕੇ ਵਹੀਕਲ, ਮੋਟਰਸਾਈਕਲ ਅਤੇ ਕਾਰਾਂ ਨਾਲ ਕਈ ਹਾਦਸੇ ਹੋ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ।ਫਲਾਈ ਓਵਰ ਦੇ ਦੋਨੋਂ ਪਾਸੇ ਦੁਕਾਨਦਾਰਾਂ ਵੱਲੋਂ ਸਰਕਾਰ ਅੱਗੇ ਪੂਰ ਜ਼ੋਰ ਮੰਗ ਕੀਤੀ ਹੈ ਕਿ ਇਸ ਪੁਲੇਠੀ ਨੂੰ ਸ਼ਹਿਰ ਤੋਂ ਬਾਹਰ ਬਾ-ਏ-ਅਹਿਮਦਪੁਰ ਵਿਚਦੀ ਬਾਹਰ ਲਿਜਾਇਆ ਜਾਵੇ ਤਾਂ ਜੋ ਨਿੱਤ ਹੋ ਰਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸਦੀ ਉਸਾਰੀ ਨਹੀਂ ਕੀਤੀ ਜਾਂਦੀ,ਉਦੋਂ ਤੱਕ ਟਰੱਕਾਂ ਵਾਲੇ ਯੀਰੀਜਾਰਡ ਵਿਚਦੀ ਮੋੜ ਕੇ ਟਰੱਕਾਂ ਨੂੰ ਲਿਆਂਦਾ ਜਾਵੇ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਅਨਸੁਖਾਂਵੀ ਘਟਨਾ ਨਾ ਵਾਪਰ ਸਕੇ।