ਪੰਜਾਬ ਫਾਰਮੈਸੀ ਕੋਂਸਲ ਦੀ ਚੋਣ ਲਈ ਨਾਮਜਦਗੀਆਂ ਜਾਰੀ।
6 ਮੈਂਬਰਾਂ ਦੀ ਚੋਣ ਲਈ 15 ਮੈਂਬਰ ਮੈਦਾਨ ਚ।
ਪੰਜਾਬ ਭਰ ਦੇ 40 ਹਜਾਰ ਫਾਰਮਾਸਿਸਟ ਕਰਨਗੇ ਵੋਟ ਦਾ ਇਸਤੇਮਾਲ।
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ) –ਪੰਜਾਬ ਫਾਰਮੈਸੀ ਕੌਂਸਲ ਵੱਲੋਂ 6 ਕੌਂਸਲ ਮੈਂਬਰਾਂ ਦੀ ਚੋਣ ਸੰਬੰਧੀ ਚੋਣ ਅਧਿਕਾਰੀ ਹਰਦਵਿੰਦਰ ਸਿੰਘ ਵੱਲੋਂ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ। ਜੋ 2024 ਪੰਜਾਬ ਫਾਰਮੈਸੀ ਕੌਂਸਲ ਦੇ ਮੈਂਬਰ ਲਈ ਪੰਜਾਬ ਦੇ ਸਮੂਹ ਫਾਰਮੈਸੀਆਂ ਤੋਂ ਚੋਣ ਵਿੱਚ ਹਿੱਸਾ ਲੈਣ ਦੀ ਹਦਾਇਤ ਕੀਤੀ ਗਈ। ਜਿਸ ਵਿੱਚ 15 ਫਾਰਮੈਸੀ ਮੈਂਬਰਾਂ ਵੱਲੋਂ ਨਾਮਜਦਗੀਆਂ ਦਾਖਲ ਕੀਤੀਆਂ ਗਈ। ਜਿਨ੍ਹਾਂ ਵਿੱਚ ਅਸ਼ੋਕ ਕੁਮਾਰ ਬੁਢਲਾਡਾ, ਗੁਰਨਾਮ ਸਿੰਘ ਕਪੂਰਥਲਾ, ਕਿਸ਼ੋਰ ਕੁਮਾਰ ਅੰਮ੍ਰਿਤਸਰ, ਨਿਤੇਸ਼ ਜੈਨ ਲੁਧਿਆਣਾ, ਪੰਕਜ ਗੁਪਤਾ ਸੰਗਰੂਰ, ਪ੍ਰਦੀਪ ਕੁਮਾਰ ਜਲਾਲਾਬਾਦ, ਰਵੀ ਸ਼ੰਕਰ ਹੁਸ਼ਿਆਰਪੁਰ, ਰੀਤਮਹਿੰਦਰਜੀਤ ਸਿੰਘ ਪਟਿਆਲਾ, ਸੰਜੀਵ ਕੁਮਾਰ ਸਰਦੂਲਗੜ੍ਹ, ਸਤਿੰਦਰਪਾਲ ਇਸਲਾਮਾਬਾਦ ਅੰਮ੍ਰਿਤਸਰ, ਸੁਨੀਲ ਡਾਂਗ ਜਲੰਧਰ, ਸੁਰਿੰਦਰ ਕੁਮਾਰ ਸ਼ਰਮਾਂ ਅਮ੍ਰਿਤਸਰ, ਸੁਸ਼ੀਲ ਕੁਮਾਰ ਬਾਂਸਲ ਬਰਨਾਲਾ, ਤਜਿੰਦਰਪਾਲ ਸਿੰਘ ਜਲੰਧਰ, ਠਾਕੁਰ ਗੁਰਜੀਤ ਸਿੰਘ ਫਤਿਹਗੜ੍ਹ ਸਾਹਿਬ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ, ਪੰਜਾਬ ਫਾਰਮੈਸੀ ਅਫਸਰ ਯੂਨੀਅਨ ਦੇ ਪ੍ਰਧਾਨ ਨਰਿੰਦਰ ਸ਼ਰਮਾਂ ਨੇ ਦੱਸਿਆ ਕਿ 6 ਕੌਂਸਲ ਮੈਂਬਰਾਂ ਦੀ ਚੋਣ ਵਿੱਚ ਪੂਰੇ ਪੰਜਾਬ ਵਿੱਚ ਲਗਭਗ 40 ਹਜਾਰ ਫਾਰਮਾਸਿਸਟ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਦੱਸਿਆ ਕਿ ਗੋਇਲ ਗਰੁੱਪ ਵੱਲੋਂ 6 ਉਮੀਦਵਾਰ ਉਤਾਰੇ ਗਏ ਹਨ ਜਦੋਂ ਕਿ ਦੂਸਰੇ ਪਾਸੇ ਸੁਰਿੰਦਰ ਦੁਗਲ ਅੰਮ੍ਰਿਤਸਰ ਦੇ ਗਰੁੱਪ ਨੇ ਵੀ 6 ਉਮੀਦਵਾਰ ਉਤਾਰੇ ਹਨ ਅਤੇ 3 ਅਜਾਦ ਉਮੀਦਵਾਰ ਚੋਣ ਵਿੱਚ ਹਿੱਸਾ ਲੈ ਰਹੇ ਹਨ। ਫਾਰਮੈਸੀ ਕੌਂਸਲ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ ਪੰਜਾਬ ਦੇ ਸਮੂਹ ਫਾਰਮਾਸਿਸਟਾਂ ਨਾਲ ਸਿੱਧਾ ਸੰਪਰਕ ਬਨਾਉਂਦਿਆਂ ਆਪਣਾ ਚੋਣ ਪ੍ਰਚਾਰ, ਸੰਦੇਸ਼, ਚਿੱਠੀਆਂ ਸ਼ੋਸ਼ਲ ਮੀਡੀਆ ਰਾਹੀਂ ਕਰ ਰਹੇ ਹਨ। ਮਾਨਸਾ ਜਿਲ੍ਹੇ ਅੰਦਰ ਅਸ਼ੋਕ ਗੋਇਲ ਗਰੁੱਪ ਨਾਲ ਸੰਬੰਧਤ ਅਸ਼ੋਕ ਰਸਵੰਤਾ ਵੱਲੋਂ ਪੂਰੇ ਪੰਜਾਬ ਚ ਆਪਣੀਆਂ ਚੋਣ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ। ਐਸੋਸੀਏਸ਼ਨ ਦੇ ਸਗੰਠਨ ਸਕੱਤਰ ਰਾਕੇਸ਼ ਜਿੰਦਲ ਭੀਖੀ ਨੇ ਕਿਹਾ ਕਿ ਫਾਰਮੈਸੀ ਕੌਂਸਲ ਵਿੱਚ ਅਫਸਰਸ਼ਾਹੀ ਦੀਆਂ ਮਨਮਾਨੀਆਂ ਨੂੰ ਠੱਲ ਪਾਉਣ ਲਈ ਅਸੀਂ ਵੱਚਨਬੱਧ ਹਾਂ ਅਤੇ ਧੱਕੇਸ਼ਾਹੀ ਨੂੰ ਸ਼ਸ਼ਲ ਮੀਡੀਆ ਰਾਹੀਂ ਕਰ ਰਹੇ ਹਨ। ਮਾਨਸਾ ਜਿਲ੍ਹੇ ਅੰਦਰ ਅਸ਼ਕ ਗਾਇਲ ਗਰੁੱਪ ਨਾਲ ਸੰਬੰਧਤ ਅਸ਼ੋਕ ਰਸਵੰਤਾ ਵੱਲੋਂ ਪੂਰੇ ਪੰਜਾਬ ਚ ਆਪਣੀਆਂ ਚੋਣ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ। ਐਸੋਸੀਏਸ਼ਨ ਦੇ ਸਗੰਠਨ ਸਕੱਤਰ ਰਾਕੇਸ਼ ਜਿੰਦਲ ਭੀਖੀ ਨੇ ਕਿਹਾ ਕਿ ਫਾਰਮੈਸੀ ਕੌਂਸਲ ਵਿੱਚ ਅਫਸਰਸ਼ਾਹੀ ਦੀਆਂ
ਮਨਮਾਨੀਆਂ ਨੂੰ ਠੱਲ ਪਾਉਣ ਲਈ ਅਸੀਂ ਵੱਚਨਬੱਧ ਹਾਂ ਅਤੇ ਧੱਕੇਸ਼ਾਹੀ ਨੂੰ ਸਹਿਣ ਨਹੀਂ ਕਰਾਂਗੇ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਚ 29 ਹਜਾਰ ਕੈਮਿਸ਼ਟ ਦੁਕਾਨਦਾਰ ਹਨ। ਇਸ ਤੋਂ ਇਲਾਵਾ ਸੇਵਾ ਮੁਕਤ ਹੋ ਚੁੱਕੇ ਸਰਕਾਰੀ ਵਿਭਾਗ ਦੇ ਫਾਰਮੇਸੀ ਅਫਸਰ ਵੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਪੰਜਾਬ ਫਾਰਮੇਸੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਚੰਦਰਕਾਂਤ, ਕੈਲਾਸ਼ ਮੋਹਨ, ਸ਼ਾਮਲਾਲ ਗੋਇਲ, ਗੋਰਾ ਲਾਲ, ਦੀਵਾਨ ਚੰਦ ਬਾਂਸਲ, ਕਵਲਜੀਤ ਸਿੰਘ, ਚਰਨਜੀਤ ਕਾਠ ਨੇ ਦੱਸਿਆ ਕਿ ਫਾਰਮੇਸੀ ਕੌਂਸਲ ਦੀ 6 ਮੈਂਬਰਾਂ ਦੀ ਚੋਣ ਲਈ ਪੰਜਾਬ ਭਰ ਵਿੱਚ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫਾਰਮੇਸੀ ਕੌਂਸਲ ਵੱਲੋਂ ਹਰੇਕ ਫਾਰਮਾਸਿਸਟ ਨੂੰ ਉਨ੍ਹਾਂ ਦੇ ਘਰ ਦੇ ਐਡਰੇਸ ਤੇ ਬੈਲਟ ਪੇਪਰ ਭੇਜਿਆ ਜਾਵੇਗਾ। ਉਸ ਤੋਂ ਬਾਅਦ ਹੀ ਫਾਰਮੇਸੀ ਕੌਂਸਲ ਆਪਣਾ ਨਤੀਜਾ ਘੋਸ਼ਿਤ ਕਰੇਗੀ।