–ਉੱਪ ਰਜਿਸਟਰਾਰ ਨੇ ਸਹਿਕਾਰੀ ਸਭਾ ਸ਼ਹਿਣਾ ’ਚ ਸੇਲਜਮੈਨ ਦੀ ਹੋਈ ਭਰਤੀ ਕੀਤੀ ਰੱਦ
–ਤਿੰਨ ਇਸਪੈਕਟਰਾਂ ਖਿਲਾਫ ਵਿਭਾਗੀ ਕਾਰਵਾਈ ਦੀ ਸਿਫਾਰਸ਼, ਸਕੱਤਰ ਤੇ ਕਮੇਟੀ ਨੂੰ ਚਿਤਾਵਨੀ ਦੇ ਛੱਡਿਆ
ਬਰਨਾਲਾ,23 ਸਤੰਬਰ (ਕਰਨਪ੍ਰੀਤ ਕਰਨ) : ਸਹਿਕਾਰੀ ਸਭਾ ਸ਼ਹਿਣਾ ਵਿਖੇ ਪਿਛਲੇ ਦਿਨੀਂ ਹੋਈ ਇਕ ਸੇਲਜ਼ਮੈਨ ਦੀ ਭਰਤੀ ਦੇ ਘਪਲੇ ਦੀ ਪੜਤਾਲ ਦੇ ਦੌਰਾਨ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਸਰਵੇਸ਼ਵਰ ਸਿੰਘ ਮੋਹੀ ਬਰਨਾਲਾ ਨੇ ਕਾਰਵਾਈ ਕਰਦੇ ਹੋਏ ਸੇਲਜ਼ਮੈਨ ਦੀ ਭਰਤੀ ਨੂੰ ਰੱਦ ਕਰਦਿਆਂ ਜਿੱਥੇ ਤਪਾ ਦਫਤਰ ਨੂੰ ਤਿੰਨ ਇਸਪੈਕਟਰਾਂ ਖਿਲਾਫ ਵਿਭਾਗੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ, ਉੱਥੇ ਸਕੱਤਰ ਤੇ ਕਮੇਟੀ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ ਹੈ। ਗੁਰਦੀਪ ਦਾਸ ਬਾਵਾ ਉੱਪ ਚੇਅਰਮੈਨ ਪੰਚਾਇਤ ਸੰਮਤੀ ਸ਼ਹਿਣਾ ਨੇ ਇਸ ਸਬੰਧੀ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 8 ਅਗਸਤ 2024 ਨੂੰ ਕੋਆਪਰੇਟਿਵ ਸੁਸਾਇਟੀ ਸ਼ਹਿਣਾ ’ਚ ਇਕ ਸੇਲਜਮੈਨ ਦੀ ਭਰਤੀ ਕੀਤੀ ਗਈ ਸੀ ਉਨ੍ਹਾਂ ਨੇ ਆਪਣੀ ਘਰਵਾਲੀ ਦੀ ਨੌਕਰੀ ਲਾਇ ਅਪਲਾਈ ਕੀਤਾ ਸੀ ਪਰੰਤੂ ਘਪਲੇਬਾਜ਼ੀ ਨੂੰ ਦੇਖਦਿਆਂ ਮੁੱਖ ਮੰਤਰੀ ਦਫਤਰ ਨੂੰ ਸ਼ਿਕਾਇਤ ਭੇਜ ਕੇ ਉਕਤ ਭਰਤੀ ਦੀ ਜਾਂਚ ਪੜਤਾਲ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। । ਜਿਸ ’ਚ ਨਿਯਮਾਂ ਦੀ ਉਲੰਘਣਾ ਸਬੰਧੀ ਉਨ੍ਹਾਂ ਨੇ ਉੱਚ ਅਧਿਕਾਰੀਆਂ ਸਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲਿਖਤੀ ਸ਼ਿਕਾਇਤ ਭੇਜੀ ਸੀ ਜਿਸ ’ਤੇ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਨੂੰ ਪੜਤਾਲ ਸੌਂਪੀ ਗਈ ਸੀ। ਸ਼ਿਕਾਇਤ ਦੀ ਪੜਤਾਲ ਦੌਰਾਨ ਸਰਬੇਸ਼ਵਰ ਸਿੰਘ ਮੋਹੀ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਨੇ ਸੋਮਵਾਰ ਨੂੰ ਸ਼ਿਕਾਇਤ ਕਰਤਾ ਤੇ ਸੁਸਾਇਟੀ ਦੀ ਕਮੇਟੀ ਦਾ ਦੁਪਹਿਰ ਤੋਂ ਪਹਿਲਾਂ ਪੱਖ ਸੁਣਿਆ ਤੇ ਦੁਪਹਿਰ ਤੋਂ ਬਾਅਦ ਦਿੱਤੇ ਆਪਣੇ ਫੈਸਲੇ ’ਚ ਸੇਲਜ਼ਮੈਨ ਦੀ ਭਰਤੀ ਰੱਦ ਕਰ ਦਿੱਤੀ ਗਈ ਹੈ।
ਉੱਪ ਰਜਿਸਟਰਾਰ ਨੇ ਇਸ ਭਰਤੀ ਪ੍ਰਕਿਰਿਆ ਦੌਰਾਨ ਵਿਭਾਗ ਵਲੋਂ ਡਿਊਟੀ ਦੇਣ ਵਾਲੇ ਅਧਿਕਾਰੀਆਂ ਦੇ ਖਿਲਾਫ ਵਿਭਾਗੀ ਕਾਰਵਾਈ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਨੇ ਸਾਡੀ ਸੁਣਵਾਈ ਕਰਦੇ ਹੋਏ ਬਿਲਕੁਲ ਸਹੀ ਫੈਸਲਾ ਸੁਣਾਇਆ ਹੈ। । ਉੱਪ ਰਜਿਸਟਰਾਰ ਨੇ ਇਸ ਸਬੰਧੀ ਦੋਵੇਂ ਧਿਰਾਂ ਨੂੰ ਸੁਣਵਾਈ ਲਈ ਬੁਲਾਇਆ ਹੋਇਆ ਸੀ। ਇਸ ਮੌਕੇ `ਤੇ ਸ਼ਿਕਾਇਤ ਕਰਤਾ ਧਿਰ ਨੇ ਮੀਡੀਆ ਨੂੰ ਵੀ ਸੁਨੇਹੇ ਲਾ ਦਿੱਤੇ। ਜਿਸ ਤੋਂ ਬਾਅਦ ਵੱਡੀ ਗਿਣਤੀ ’ਚ ਪੱਤਰਕਾਰ ਵੀ ਮੌਕੇ `ਤੇ ਪੁੱਜੇ ਹੋਏ ਸਨ। ਆਪਣੇ ਦਫਤਰ ’ਚ ਉਪ ਰਜਿਸਟਰਾਰ ਨੇ ਸੁਣਵਾਈ ਦੌਰਾਨ ਸੁਸਾਇਟੀ ਦੀ ਕਮੇਟੀ ਤੋਂ ਲੋੜੀਂਦੇ ਦਸਤਾਵੇਜਾਂ ਦੀ ਮੰਗ ਕੀਤੀ ਤਾਂ ਕਮੇਟੀ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹੈ। ਉਹ ਅਗਲੀ ਤਰੀਕ `ਤੇ ਦਸਤਾਵੇਜ਼ ਲੈ ਕੇ ਆਉਣਗੇ। ਦੂਜੇ ਪਾਸੇ ਦਫਤਰ ’ਚ ਵੱਡੀ ਗਿਣਤੀ ਪੱਤਰਕਾਰਾਂ ਦੀ ਹਾਜ਼ਰੀ ਦੀ ਕਨਸੋਅ ਮਿਲਦਿਆਂ ਹੀ ਉੱਪ ਰਜਿਸਟਰਾਰ ਨੇ ਕਮੇਟੀ ਨੂੰ ਤਰੀਕ ਦੇਣ ਦੀ ਬਜਾਏ ਅੱਜ ਸ਼ਿਕਾਇਤ ਦਾ ਫੈਸਲਾ ਕਰਦੇ ਹੋਏ ਸੇਲਜਮੈਨ ਦੀ ਭਰਤੀ ਨੂੰ ਰੱਦ ਕਰ ਦਿੱਤਾ ਤੇ ਭਰਤੀ ਪ੍ਰਕਿਰਿਆ ’ਚ ਸ਼ਾਮਲ ਤਿੰਨ ਇੰਸਪੈਕਟਰਾਂ ਦੇ ਖਿਲਾਫ ਕਾਰਵਾਈ ਲਈ ਵਿਭਾਗ ਨੂੰ ਲਿਖਿਆ। ਇਸ ਤੋਂ ਇਲਾਵਾ ਉੱਪ ਰਜਿਸਟਰਾਰ ਨੇ ਸ਼ਹਿਣਾ ਦੀ ਕਮੇਟੀ ਨੂੰ ਵੀ ਹਰੇਕ ਕੰਮ ’ਚ ਨਿਯਮਾਂ ਦੀ ਪਾਲਣਾ ਸਬੰਧੀ ਤਾੜਨਾ ਕੀਤੀ ਤੇ ਪਾਲਣਾ ਨਾ ਹੋਣ ਦੀ ਸੂਰਤ ’ਚ ਵਿਭਾਗੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ !