ਕੋਟ ਧਰਮੂ ਪੁਲਿਸ ਨੇ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਖਿਲਾਫ ਪਬਲਿਕ ਦਾ ਸਹਿਯੋਗ ਮੰਗਿਆ 

ਕੋਟ ਧਰਮੂ ਪੁਲਿਸ ਨੇ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਖਿਲਾਫ ਪਬਲਿਕ ਦਾ ਸਹਿਯੋਗ ਮੰਗਿਆ

ਸਰਦੂਲਗੜ 21 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ 

ਪੁਲਿਸ ਚੌਂਕੀ ਕੋਟ ਧਰਮੂ ਦੇ ਪਿਛਲੇ ਦਿਨੀ ਇੰਚਾਰਜ ਲਗਾਏ ਸਬ ਇੰਸਪੈਕਟਰ ਦੀਪ ਸਿੰਘ ਨੇ ਇਲਾਕੇ ਦੀਆਂ ਪੰਚਾਇਤਾਂ ਆਦਿ ਮੋਹਤਵਰਾ ਨਾਲ ਮੀਟਿੰਗਾਂ ਕਰਕੇ ਪੁਲਿਸ ਦੇ ਕੰਮਾਂ ਕਾਰਾਂ ਤੋਂ ਉਹਨਾਂ ਨੂੰ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ। ਸਬ ਇੰਸਪੈਕਟਰ ਦੀਪ ਸਿੰਘ ਨੇ ਨਸ਼ੇ ਦੇ ਸੌਦਾਗਰਾਂ ਆਦਿ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਨਸ਼ੇ ਖੋਰੀ ਦੇ ਧੰਦੇ ਤੋਂ ਬਾਜ ਆ ਜਾਣ ਫੜੇ ਗਏ ਕਿਸੇ ਵਿਅਕਤੀ ਖਿਲਾਫ ਸਖਤ ਕਾਰਵਾਈ ਹੋਵੇਗੀ। ਉਨਾਂ ਪਬਲਿਕ ਤੋਂ ਸਮਾਜਿਕ ਬੁਰਾਈਆਂ ਅਤੇ ਨਸ਼ੇ ਦੇ ਖਾਤਮੇ ਲਈ ਸਹਿਯੋਗ ਦੀ ਮੰਗ ਕੀਤੀ ਹੈ। ਉਨਾਂ ਆਮ ਅਤੇ ਖਾਸ ਵਿਅਕਤੀ ਨੂੰ ਕਿਹਾ ਕਿ ਕੋਈ ਵੀ ਵਿਅਕਤੀ ਪੁਲਿਸ ਦੇ ਕੰਮਾਂ ਕਾਰਾਂ ਲਈ ਉਹਨਾਂ ਨੂੰ ਮਿਲ ਸਕਦਾ ਹੈ। ਇਸ ਮੌਕੇ ਮੁੱਖ ਮੁਨਸ਼ੀ ਸੁਖਦੀਪ ਸਿੰਘ ਆਦਿ ਸਟਾਫ ਹਾਜ਼ਰ ਸਨ।