September 21, 2024

PUNJAB

INDIA NEWS

ਪੱਤਰਕਾਰ ਬੇਗਮਪੁਰੀ ਤੇ ਹੋਏ ਹਮਲੇ ਸਬੰਧੀ ਥਾਣਾ ਬੁਲ੍ਹੋਵਾਲ ਵਿੱਚ ਪਰਚਾ ਹੋਇਆ ਦਰਜ

ਪੱਤਰਕਾਰ ਬੇਗਮਪੁਰੀ ਤੇ ਹੋਏ ਹਮਲੇ ਸਬੰਧੀ ਥਾਣਾ ਬੁਲ੍ਹੋਵਾਲ ਵਿੱਚ ਪਰਚਾ ਹੋਇਆ ਦਰਜ

 

ਭੋਗਪੁਰ // ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼  // ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਪਿੰਡ ਨੰਦਾਚੋਰ ਜ਼ਿਲਾ ਹੁਸ਼ਿਆਰਪੁਰ ਦੇ ਗਾਇਕ ਤੇ ਪੱਤਰਕਾਰ ਹਰਪ੍ਰੀਤ ਸਿੰਘ ਬੇਗਮਪੁਰੀ ਜਿਨ੍ਹਾਂ ਦਾ ਜੱਦੀ ਪਿੰਡ ਬੇਗਮਪੁਰ ਹੈ ਇਨ੍ਹਾਂ ਦੇ ਘਰ ਵਿੱਚ ਬੀਤੇ ਦਿਨੀਂ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ ਸੀ ਤੇ ਘਰ ਦੇ ਕੀਮਤੀ ਸਮਾਨ ਨੂੰ ਹਮਲਾ ਕਰਨ ਵਾਲੇ ਤੇਜ਼ ਹਥਿਆਰਾਂ ਨਾਲ ਤਹਿਸ ਨਹਿਸ ਕਰ ਗਏ ਸਨ ਤੇ ਮੇਨ ਗੇਟ ਵਿੱਚ ਵੀ ਤੇਜ਼ ਹਥਿਆਰਾਂ ਨਾਲ ਨੁਕਸਾਨ ਪਹੁੰਚਾ ਗਏ ਸਨ ।

ਪਰ ਬੇਗਮਪੁਰੀ ਵਲੋਂ ਹਮਲਾ ਕਰਨ ਵਾਲੇ ਵਿਆਕਤੀਆਂ ਦੀ ਪਹਿਚਾਣ ਨਹੀਂ ਸੀ ਹੋ ਸਕੀ ਉਹ ਕੰਧ ਟੱਪ ਕਿ ਭੱਜਣ ਵਿੱਚ ਸਫਲ ਹੋ ਗਏ ਸਨ ਇਸ ਸਬੰਧੀ ਉਸ ਨੇ ਥਾਣਾ ਬੁਲ੍ਹੋਵਾਲ ਵਿੱਚ ਇੱਕ ਨੰਬਰੀ ਦਰਖਾਸਤ ਵੀ ਦਿਤੀ ਸੀ ਪੱਤਰਕਾਰ ਨੇ ਦੱਸਿਆ ਕਿ ਬੁਲੋਵਾਲ ਥਾਣੇ ਦੇ ਸਬੰਧਤ ਅਫਸਰਾਂ ਵਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਮਾਮਲਾ ਕਾਫੀ ਦਿਨਾਂ ਤੋਂ ਸੁਰਖੀਆਂ ਵਿੱਚ ਹੈ।

ਪਰ ਇਸ ਸਬੰਧੀ ਜਦੋਂ ਮਿਤੀ 20,9,2024 ਨੂੰ ਥਾਣਾ ਮੁੱਖੀ ਸਤਪਾਲ ਬੁਲੋਵਾਲ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮੁੱਦਈ ਵਲੋਂ ਦਿਤੀ ਦਰਖਾਸਤ ਤੇ ਕਾਰਵਾਈ ਕੀਤੀ ਗਈ ਹੈ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ 333/324/4/351/3/5,ਬੀ ਐਨ ਐਸ ਧਰਾਵਾਂ ਅਧੀਨ ਐਪ ਆਈ ਆਰ ਨੰਬਰ, 0154 ਮਿਤੀ 12,9,2024, ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁੱਖੀ ਨੇ ਇਹ ਵੀ ਦੱਸਿਆ ਕਿ ਹੁਣ ਜੋ ਮੁੱਦਈ ਹਰਪ੍ਰੀਤ ਸਿੰਘ ਬੇਗਮਪੁਰੀ ਜੋ ਵੀ ਬਿਆਨ ਦੇਵੇਗਾ ਉਸ ਦੇ ਅਧਾਰ ਤੇ ਉਸ ਦੇ ਦੱਸਣ ਮੁਤਾਬਿਕ ਹੀ ਅਗਲੇਰੀ ਕਾਰਵਾਈ ਹੋਵੇਗੀ ਪੁਲਿਸ ਵਲੋਂ ਉਸ ਥਾਣਾ ਬੁਲ੍ਹੋਵਾਲ ਵਿੱਚ ਬੁਲਾਇਆ ਗਿਆ ਹੈ ਕਿ ਆਕੇ ਆਪਣਾ ਬਿਆਨ ਲਿਖਵਾ ਦੇਵੇ ਤਾਂ ਕਿ ਜੋ ਵੀ ਦੋਸ਼ੀਆਂ ਦੇ ਨਾਮ ਦੱਸੇਗਾ ਉਨ੍ਹਾਂ ਦੀ ਜਲਦੀ ਗਿਰਫ਼ਤਾਰ ਕੀਤਾ ਜਾਵੇਗਾ ਉਨ੍ਹਾਂ ਇਹ ਵੀ ਦੱਸਿਆ ਕਿ ਪੱਤਰਕਾਰ ਹਰਪ੍ਰੀਤ ਸਿੰਘ ਬੇਗਮਪੁਰੀ ਬੇ ਵਜਾ ਸਾਡੇ ਅਫਸਰਾਂ ਤੇ ਹੋਰ ਪੰਤਵਤਿਆ ਕੋਲ ਤੁਰਿਆ ਫਿਰਦਾ ਹੈ ਉਹ ਥਾਣਾ ਬੁਲ੍ਹੋਵਾਲ ਵਿੱਚ ਆਕੇ ਸਬੰਧਤ ਅਫਸਰਾਂ ਨੂੰ ਆਪਣਾ ਬਿਆਨ ਲਿਖਵਾ ਦੇਵੇ ਤਾਂ ਦੋਸ਼ੀਆਂ ਵਿਰੁੱਧ ਜਲਦੀ ਕਾਰਵਾਈ ਕੀਤੀ ਜਾ ਸਕੇ।

ਜਦੋਂ ਇਸ ਸਾਰੇ ਮਾਮਲੇ ਸਬੰਧੀ ਪੱਤਰਕਾਰ ਹਰਪ੍ਰੀਤ ਸਿੰਘ ਬੇਗਮਪੁਰੀ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਥਾਣਾ ਬੁਲ੍ਹੋਵਾਲ ਵਿੱਚ ਪੁਲਿਸ ਕੋਲ ਆਪਣਾ ਬਿਆਨ ਤਾਂ ਨਹੀਂ ਲਿਖਵਾਉਣ ਜਾਂਦਾ ਕਿਤੇ ਮੇਰੇ ਵਿਰੁੱਧ ਪੁਲਸ ਕੋਈ ਝੂਠੀ ਕਾਰਵਾਈ ਨਾ ਕਰਨ ਦੇਵੇ ਤੇ ਮੈਂ ਡੀ ਐਸ ਪੀ ਸਾਹਿਬ ਹੁਸ਼ਿਆਰਪੁਰ ਨੂੰ ਆਪਣੀ ਲਿਖਤੀ ਬਿਆਨ ਦੇ ਦਿੱਤਾ ਹੈ ਤੇ ਜਿਹੜੇ ਵਿਅਕਤੀਆਂ ਨੇ ਮੇਰੇ ਘਰ ਤੇ ਹਮਲਾ ਕੀਤਾ ਹੈ ਉਨ੍ਹਾਂ ਦੇ ਨਾਮ ਵੀ ਬਿਆਨ ਵਿਚ ਲਿਖਵਾ ਦਿਤੇ ਹਨ