September 21, 2024

PUNJAB

INDIA NEWS

ਜਿੱਤੀ ਕੁੜਮਾਚਾਰੀ ਜਾਂ ਆਪ ਨੇ ਬਾਜ਼ੀ ਮਾਰੀ

ਜਿੱਤੀ ਕੁੜਮਾਚਾਰੀ ਜਾਂ ਆਪ ਨੇ ਬਾਜ਼ੀ ਮਾਰੀ

 

ਕਾਂਗਰਸ ਦੇ ਸੀਨੀਅਰ ਆਗੂ ਨਗਰ ਕੌਂਸਲ ਪ੍ਰਧਾਨ ਗੁਰਜੀਤ ਔਲਖ ਰਾਵਣ ਵਾਸ਼ੀਆ ਨੇ ਕਾਂਗਰਸ ਦੇ ਪੰਜੇ ਨੂੰ ਛੱਡ ਚੱਕਿਆ ਝਾੜੂ

ਬਰਨਾਲਾ 20 ਸਤੰਬਰ ਕਰਨਪ੍ਰੀਤ ਕਰਨ

ਜਿਲਾ ਬਰਨਾਲਾ ਜੇ ਰਾਜਨੀਤੀ ਵਿੱਚ ਅੱਜ ਉਸ ਸਮੇਂ ਇੱਕ ਵੱਡਾ ਬਲਾਸਟ ਹੋਇਆ ਜਿਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ ਜੀ ਹਾਂ ਰਾਜਨੀਤੀ ਵਿੱਚ ਸਭ ਕੁਝ ਜਾਇਜ਼ ਹ ਕਿਸੇ ਸਮੇਂ ਕੁਝ ਵੀ ਹੋ ਸਕਦਾ ਹੈ ਜਿਵੇਂ ਅੱਜ ਜ਼ਿਮਨੀ ਚੋਣ ਤੋਂ ਪਹਿਲਾਂ ਬਰਨਾਲਾ ਵਿੱਚ ਇੱਕ ਵੱਡਾ ਸਿਆਸੀ ਉਲਟ ਫੇਰ ਹੋਇਆ ਹੈ। ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਦੀ ਪ੍ਰਧਾਨਗੀ ‘ਤੇ ਕਾਬਜ਼ ਕਾਂਗਰਸੀ ਆਗੂ ਗੁਰਜੀਤ ਸਿੰਘ ਰਾਵਣ ਵਾਸੀਆਂ ਨੇ ਅੱਜ ਕਾਂਗਰਸ ਦਾ ਪੰਜਾ ਛੱਡ ਕੇ ਆਮ ਆਦਮੀ ਪਾਰਟੀ ਦਾ ਝਾੜੂ ਚੱਕ ਲਿਆ ਹੈ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਰਿਹਾਇਸ਼ ਉੱਪਰ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਅਤੇ ਉਹਨਾਂ ਦੀ ਪੂਰੀ ਟੀਮ ਹਾਜ਼ਰ ਰਹੀ। ਆਮ ਆਦਮੀ ਪਾਰਟੀ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਇੱਕ ਵੱਡੀ ਮਜਬੂਤੀ ਦਾ ਦਾਅਵਾ ਕਰ ਰਹੀ ਹੈ।

ਸ਼ਹਿਰ ਵਿੱਚ ਚੱਲ ਰਹੀਆਂ ਵੱਖੋ ਵੱਖਰੀਆਂ ਕਿਆਸ ਅਰਾਈਆਂ ਤਹਿਤ ਕਿ ਰਾਵਣ ਵਾਸੀਆਂ ਦਾ ਕੁੜਮ ਜੋ ਇੱਕ ਪੁਲਿਸ ਮੁਲਾਜ਼ਮ ਹੈ ਜੋ ਗੁਰਮੀਤ ਸਿੰਘ ਮੀਤ ਹੇਅਰ ਸੰਸਦ ਦੀ ਸੁਰੱਖਿਆ ਵਿੱਚ ਤੈਨਾਤ ਹੈ ਉਧਰੋਂ ਕੁੜਮਾਚਾਰੀ ਦਾ ਪ੍ਰੈਸ਼ਰ ਜਾਂ ਆਮ ਆਦਮੀ ਪਾਰਟੀ ਦਾ ਪ੍ਰੈਸ਼ਰ ਹੋਣ ਸਦਕਾ ਇਹ ਰਾਜਨੀਤਿਕ ਉਲਟ ਫੇਰ ਹੋਇਆ ਹੈ

ਸ਼ਹਿਰ ਦੇ ਹੱਕੇ ਬੱਕੇ ਕਾਂਗਰਸੀਆਂ ਦੇ ਪੈਰਾਂ ਥੱਲੋਂ ਜਮੀਨ ਖਿਸਕਣ ਨਾਲ ਹੁਣ ਮੀਤ ਪ੍ਰਧਾਨ ਦੀ ਕੁਰਸੀ ਵੀ ਜਾਂਦੀ ਦੱਸੀ ਜਾ ਰਹੀ ਹੈ ਦੱਸ ਦਈਏ ਕਿ ਗੁਰਜੀਤ ਸਿੰਘ ਰਾਮਣਵਾਸੀਆ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਦੀ ਚੋਣ ਲੜੇ ਸਨ। ਉਸ ਸਮੇਂ ਦੇ ਵੱਡੇ ਕਾਂਗਰਸੀ ਆਗੂ ਦੀ ਮਿਹਰ ਸਦਕਾ ਉਹ ਨਗਰ ਕੌਂਸਲ ਦੀ ਪ੍ਰਧਾਨਗੀ ਉੱਪਰ ਕਾਬਜ਼ ਹੋ ਗਏ ਸਨ ਪਰ ਪਿਛਲੇ ਇੱਕ ਸਾਲ ਤੋਂ ਉਹਨਾਂ ਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਸੂਬਾ ਸਰਕਾਰ ਨੇ ਹਟਾ ਦਿੱਤਾ ਸੀ। ਗੁਰਜੀਤ ਸਿੰਘ ਰਾਮਣਵਾਸੀਆ ਉੱਪਰ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਅਹੁਦੇ ਦੀ ਗਲਤ ਵਰਤੋਂ ਦੇ ਇਲਜ਼ਾਮ ਲੱਗੇ ਸਨ। ਸੂਬਾ ਸਰਕਾਰ ਦੀ ਇਸ ਕਾਰਵਾਈ ਨੂੰ ਗੁਰਜੀਤ ਸਿੰਘ ਰਾਮਣਵਾਸੀਆਂ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਿੱਥੇ ਕਰੀਬ ਇੱਕ ਸਾਲ ਕੇਸ ਉਨ੍ਹਾਂ ਇਹ ਕੇਸ ਲੜਿਆ ਅਤੇ ਹਾਈਕੋਰਟ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਆਇਆ।

ਆਪ’ ਨੇ ਕਾਂਗਰਸੀਆਂ ਦੇ ਮਾਹਂ ਮਾਰੇ

ਹਾਈ ਕੋਰਟ ਦਾ ਰਿਜ਼ਲਟ ਆਉਣ ਤੋਂ ਬਾਅਦ ਅਜੇ ਕੁਝ ਸਮਾਂ ਪਹਿਲਾਂ ਹੀ ਗੁਰਜੀਤ ਸਿੰਘ ਰਾਮਵਣਵਾਸੀਆਂ ਦਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ, ਮੱਖਣ ਸ਼ਰਮਾ ਸਮੇਤ ਹੋਰ ਕਾਂਗਰਸੀ ਆਗੂਆਂ ਵੱਲੋਂ ਰਾਮਣਵਾਸੀਆ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਸੀ ਪਰ ਆਮ ਆਦਮੀ ਪਾਰਟੀ ਦੀ ਅੱਜ ਦੀ ਕਾਰਵਾਈ ਨੇ ਕਾਂਗਰਸੀਆਂ ਦੀਆਂ ਆਸਾ ਨੂੰ ਬੂਰ ਨਹੀਂ ਪੈਣ ਦਿੱਤਾ ਗੁਰਜੀਤ ਰਾਮਣਵਾਸੀਆਂ ਦੇ ਆਮ ਆਦਮੀ ਪਾਰਟੀ ਵਿੱਚ ਚਲੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਬਰਨਾਲਾ ਨਿਵਾਸੀਆਂ ਵੱਲੋਂ ਤਾਂ ਚੁੰਝ ਚਰਚਾ ਤਹਿਤ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਆ ਆਮ ਆਦਮੀ ਪਾਰਟੀ ਜਿਮਨੀ ਚੋਣ ਦੀ ਟਿਕਟ ਦੇ ਕੇ ਉਸ ਨੂੰ ਬਰਨਾਲਾ ਤੋਂ ਜਿਮਨੀ ਚੋਣ ਦਾ ਉਮੀਦਵਾਰ ਵੀ ਬਣਾ ਸਕਦੀ ਹੈ। ਕਿਉਂਕਿ ਰਾਮਣ ਵਾਸੀਆਂ ਚਾਰ ਛਿੱਲੜ ਖਰਚਣ ਵਾਲਾ ਵੀ ਹੈ

ਅੱਜ ਸ਼ਾਮ ਦੇ ਘਟਨਾ ਕਰਮ ਸਮੇਂ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਮੁੱਚੀ ਆਪ ਟੀਮ ਵੱਲੋਂ ਉਨਾਂ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਉੱਤੇ ਬਿਠਾ ਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਗੁਰਜੀਤ ਸਿੰਘ ਰਾਵਣ ਵਾਸੀਆਂ ਨੇ ਕਿਹਾ ਕਿ ਮੈਂ ਦੱਸ ਨਹੀਂ ਸਕਦਾ ਮੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਅਤੇ ਹੁਣ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕੋਈ ਖੜੋਤ ਨਹੀਂ ਆਵੇਗੀ