ਸੋਲਨ : ਬਾਇਓਲਾਜਿਕਲ ਈ-ਲਿਮਟਿਡ ਦੀ ਕਾਰਵੇਬੈਕਸ ਵੈਕਸੀਨ ਕੇਂਦਰੀ ਦਵਾਈ ਪ੍ਰਯੋਗਸ਼ਾਲਾ (ਸੀਡੀਐੱਲ) ਕਸੌਲੀ ਦੇ ਨਿਯਮਾਂ ’ਤੇ ਖਰੀ ਉੱਤਰੀ ਹੈ। ਸੀਡੀਐੱਲ ’ਚ ਹੈਦਰਾਬਾਦ ਸਥਿਤ ਇਸ ਵੈਕਸੀਨ ਨਿਰਮਾਤਾ ਕੰਪਨੀ ਦੇ ਕੋਵਿਡ-19 ਵੈਕਸੀਨ ਦੇ ਕਈ ਬੈਚ ਪ੍ਰੀਖਣ ’ਚ ਪਾਸ ਹੋ ਗਏ ਹਨ। ਕੰਪਨੀ ਇਸੇ ਮਹੀਨੇ ਕਾਰਬੇਵੈਕਸ ਨੂੰ ਬਾਜ਼ਾਰ ’ਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਇਸ ਨਾਲ ਦੇਸ਼ ਨੂੰ ਛੇਤੀ ਇਕ ਹੋਰ ਕੋਰੋਨਾ ਵੈਕਸੀਨ ਮਿਲਣ ਜਾ ਰਹੀ ਹੈ।
ਦੇਸ਼ ’ਚ ਕਿਸੇ ਵੀ ਵੈਕਸੀਨ ਨੂੰ ਬਾਜ਼ਾਰ ’ਚ ਉਤਾਰਨ ਤੋਂ ਪਹਿਲਾਂ ਸੀਡੀਐੱਲ ਕਸੌਲੀ ਤੋਂ ਇਜਾਜ਼ਤ ਲੈਣਾ ਜ਼ਰੂਰੀ ਹੁੰਦੀ ਹੈ। ਵੈਕਸੀਨ ਦੀ ਗੁਣਵੱਤਾ ਜਾਂਚਣ ਤੇ ਪਰਖਣ ਲਈ ਬੈਚ ਸੀਡੀਐੱਲ ’ਚ ਭੇਜੇ ਜਾਂਦੇ ਹਨ। ਬਾਇਓਲਾਜਿਕਲ ਈ-ਲਿਮਟਿਡ ਨੇ ਵੀ ਕਾਰਬੇਵੈਕਸ ਦੇ ਕਈ ਬੈਚ ਪ੍ਰੀਖਣ ਲਈ ਸੀਡੀਐੱਲ ਕਸੌਲੀ ’ਚ ਭੇਜੇ ਸਨ। ਸੀਡੀਐੱਲ ਦੇ ਉਪ ਸਹਾਇਕ ਡਾਇਰੈਕਟਰ ਸੁਸ਼ੀਲ ਸਾਹੂ ਨੇ ਕਾਰਵੇਬੈਕਸ ਵੈਕਸੀਨ ਦੇ ਨਿਯਮਾਂ ’ਤੇ ਖਰਾ ਉਤਰਨ ਦੀ ਪੁਸ਼ਟੀ ਕੀਤੀ ਹੈ।