ਕਾਂਗਰਸੀ ਕੌਂਸਲਰ ਜਗਜੀਤ ਜੱਗੂ ਮੋਰ ਦਾ ਪੱਲੜਾ ਭਾਰੀ ਮੀਤ ਪ੍ਰਧਾਨਗੀ ਵੀ ਕਾਂਗਰਸ ਦੇ ਪਾਲੇ ਚ ਜਾ ਸਕਦੀ ਹੈ
ਨਗਰ ਕੌਂਸਲ ਬਰਨਾਲਾ ਦੇ 18 ਕੌਂਸਲਰ ਗੁਰਜੀਤ ਸਿੰਘ ਔਲਖ ਰਾਮਣਵਾਸੀਆ ਨਾਲ ਚਟਾਨ ਵਾਂਗੂ ਡਟੇ
ਮੀਤ ਹੇਅਰ ਦੇ ਐਮ ਪੀ ਬਣਨ ਤੋਂ ਬਾਅਦ ਹੁਣ ਉਹ ਵੋਟ ਵੀ ਹੋਈ ਖਤਮ ਕਾਂਗਰਸ ਦਾ ਪੱਲੜਾ ਭਾਰੀ
ਬਰਨਾਲਾ,19,ਸਤੰਬਰ /ਕਰਨਪ੍ਰੀਤ ਕਰਨ
ਹਾਈਕੋਰਟ ਵੱਲੋਂ ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਦਾ ਗੁਰਜੀਤ ਸਿੰਘ ਔਲਖ ਰਾਮਣਵਾਸੀਆ ਦੇ ਹੱਕ ਵਿੱਚ ਆਇਆ ਫੈਸਲਾ ਕੱਲ ਨੂੰ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ `ਤੇ ਵੀ ਭਾਰੂ ਪੈ ਸਕਦਾ ਹੈ। ਇਸ ਫੈਸਲੇ ਨਾਲ ਨਗਰ ਕੌਂਸਲ ਦੇ ਮੀਤ ਪ੍ਰਧਾਨੀ ਚੋਣ ਆਪ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਲਈਬਣੀ ਕੰਡਿਆਂ ਦਾ ਤਾਜ਼ ੧ ਜਿਕਰਯੋਗ ਹੈ ਕਿ ਕਾਂਗਰਸੀ ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ਸਮੇਤ ਨਗਰ ਕੌਂਸਲ ਬਰਨਾਲਾ ਦੇ 18 ਕੌਂਸਲਰਾਂ ਵੱਲੋਂ ਹਾਈਕੋਰਟ ਦਾ ਦਰਵਾਜਾ ਖੜਕਾਇਆ ਗਿਆ ਸੀ ਕਿ ਲੰਬੇ ਸਮੇਂ ਤੋਂ ਮੀਤ ਪ੍ਰਧਾਨ ਦੀ ਚੋਣ ਨਹੀਂ ਕਰਵਾਈ ਜਾ ਰਹੀ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਸੰਵਿਧਾਨਕ ਹੱਕ ਖੋਹਿਆ ਜਾ ਜਾ ਰਿਹਾ ਹੈ। ਇਸ ‘ਤੇ ਮਾਣਯੋਗ ਹਾਈਕੋਰਟ ਨੇ ਜਿ਼ਲ੍ਹਾ ਪ੍ਰਸਾਸ਼ਨ ਨੂੰ ਸਮਾਂਬੱਧ ਕਰਦਿਆਂ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹਨਾਂ ਹੁਕਮਾਂ ਦੇ ਮੱਦੇਨਜਰ ਜਿ਼ਲ੍ਹਾ ਪ੍ਰਸ਼ਾਸਨ ਨੇ 17 ਸਤੰਬਰ ਨੂੰ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਦੀ ਰੂਪ ਰੇਖਾ ਤਿਆਰ ਕਰ ਲਈ ਹੈ। ਜਿਸ ਦੇ ਚਲਦਿਆਂ ਕਾਂਗਰਸ ਪਾਰਟੀ ਦੇ ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ਨੇ ਮੀਤ ਪ੍ਰਧਾਨਗੀ ਦੀ ਚੋਣ ਜਿੱਤਣ ਲਈ ਲਾਮਬੰਦੀ ਕਰਦਿਆਂ ਆਪਣੇ ਹੱਕ ਵਿੱਚ ਭੁਗਤਣ ਵਾਲੇ ਕੌਂਸਲਰਾਂ ਨੂੰ ਬਰਨਾਲਾ ਤੋਂ ਬਾਹਰ ਕਿਸੇ ਜਗ੍ਹਾ ਇੱਕਠੇ ਕਰਕੇ ਰੱਖਿਆ ਹੋਇਆ ਹੈ ਤਾਂ ਕਿ ਸੱਤਾਧਾਰੀ ਧਿਰ ਉਹਨਾਂ ਦੇ ਸਮਰਥਕ ਕੌਂਸਲਰਾਂ ਨੂੰ ਤੋੜ ਨਾ ਸਕੇ। ਨਗਰ ਕੌਂਸਲ ਬਰਨਾਲਾ ਵਿੱਚ ਕੇਹੜੀ ਪਾਰਟੀ ਦੇ ਕਿੰਨੇ-ਕਿੰਨੇ ਕੌਂਸਲਰ ਹਨ 31 ਕੌਂਸਲਰਾਂ ਵਾਲੀ ਨਗਰ ਕੌਂਸਲ ਬਰਨਾਲਾ ਵਿੱਚ 10 ਕੌਂਸਲਰ ਕਾਂਗਰਸ ਪਾਰਟੀ ਦੇ ਜਿੱਤੇ ਸਨ, ਜਿਹਨਾਂ ਵਿੱਚੋਂ ਜੌਟੀ ਮਾਨ ਸਮੇਤ ਕੁੱਝ ਕੌਂਸਲਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਚਲੇ ਗਏ ਜਦਕਿ ਦੋ ਕੌਂਸਲਰ ਭਾਜਪਾ ਦੇ ਨਾਲ ਚਲੇ ਗਏ। ਇਸੇ ਤਰਾਂ ਸ੍ਰੋਮਣੀ ਅਕਾਲੀ ਦਲ ਦੇ 5 ਕੌਂਸਲਰ ਜਿੱਤੇ ਸਨ, ਜਿਹਨਾਂ ਵਿਚੋਂ ਪਰਮਜੀਤ ਸਿੰਘ ਢਿੱਲੋਂ ਸਮੇਤ ਇੱਕ ਦੋ ਹੋਰ ਕੌਂਸਲਰ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਚਲੇ ਜਦਕਿ ਧਰਮ ਸਿੰਘ ਫੌਜੀ ਭਾਜਪਾ ਦੇ ਨਾਲ ਚਲਿਆ ਗਿਆ ਹੈ। ਭਾਜਪਾ ਦੀ ਟਿਕਟ ‘ਤੇ ਭਾਵੇਂ ਇੱਕ ਹੀ ਕੌਂਸਲਰ ਜਿੱਤਿਆ ਸੀ, ਪਰ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿਲੋ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਹੁਣ ਭਾਜਪਾ ਕੋਲ ਵੀ ਚਾਰ ਕੌਂਸਲਰ ਹੋ ਗਏ ਹਨ। ਨਗਰ ਕੌਂਸਲ ਬਰਨਾਲਾ ਵਿੱਚ 14 ਕੌਂਸਲਰ ਆਜਾਦ ਜਿੱਤੇ ਹੋਏ ਹਨ। ਦੂਸਰੇ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਚੋਣ ਨਿਸਾਨ `ਤੇ ਜਿੱਤੇ ਭਾਵੇਂ ਤਿੰਨ ਹੀ ਕੌਂਸਲਰ ਜਿੱਤੇ ਹਨ, ਜਿਹਨਾਂ ਵਿਚੋਂ ਵੀ ਬਾਅਦ `ਚ ਇੱਕ ਕੌਂਸਲਰ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ , ਪਰ ਪੰਜਾਬ ਵਿੱਚ ਸਰਕਾਰ ਹੋਣ ਕਰਕੇ ਹੁਣ ਬਹੁਤ ਸਾਰੇ ਆਜਾਦ ਅਤੇ ਹੋਰ ਪਾਰਟੀਆਂ ਦੇ ਕੌਂਸਲਰ ਵੀ ਸੱਤਾਧਾਰੀ ਖੋਸੇ ਵਿੱਚ ਚਲੇ ਗਏ ਹਨ। ਪਹਿਲਾਂ ਸੱਤਾਧਾਰੀ ਧਿਰ ਕੋਲ ਭਾਵੇਂ ਇੱਕ ਵੋਟ ਵਿਧਾਇਕ ਦੀ ਸੀ, ਪਰ ਮੀਤ ਹੇਅਰ ਵੱਲੋਂ ਐਮ ਪੀ ਬਣਨ ਉਪਰੰਤ ਵਿਧਾਇਕ ਪਦ ਤੋਂ ਅਸਤੀਫਾ ਦੇਣ ਕਾਰਨ ਹੁਣ ਉਹ ਵੋਟ ਖਤਮ ਹੋ ਗਈ ਹੈ।