ਉੱਘੇ ਮੁਲਾਜਮ ਆਗੂ ਕਰਮਜੀਤ ਫਫੜੇ ਨੂੰ ਵੱਖ-ਵੱਖ ਆਗੂਆਂ ਵੱਲੋ ਸਰਧਾਜਲੀਆ ਭੇਟ 

ਉੱਘੇ ਮੁਲਾਜਮ ਆਗੂ ਕਰਮਜੀਤ ਫਫੜੇ ਨੂੰ ਵੱਖ-ਵੱਖ ਆਗੂਆਂ ਵੱਲੋ ਸਰਧਾਜਲੀਆ ਭੇਟ

ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 19 ਸਤੰਬਰ ਫੀਲਡ ਵਰਕਸਾਪ ਵਰਕਰ ਯੂਨੀਅਨ ਪੰਜਾਬ ਵਿਗਿਆਨਕ ਦੇ ਸੂਬਾਈ ਆਗੂ ਕਰਮਜੀਤ ਸਿੰਘ ਫਫੜੇ ਦੀ ਅੰਤਿਮ ਅਰਦਾਸ ਉਪਰੰਤ ਸਰਧਾਜਲੀ ਸਮਾਗਮ ਨਿਧਾਨ ਸਿੰਘ ਨਗਰ ਮਾਨਸਾ ਦੇ ਗੁਰਦੁਆਰਾ ਸਾਹਿਬ ਵਿੱਖੇ ਕੀਤਾ ਗਿਆ , ਜਿਸ ਵਿੱਚ ਵੱਡੀ ਗਿਣਤੀ ਵਿੱਚ ਮੁਲਾਜਮ , ਕਿਸਾਨ , ਮਜਦੂਰ ਤੇ ਰਿਸ਼ਤੇਦਾਰਾ- ਸੁਨੇਹੀਆ ਨੇ ਸਿਰਕਤ ਕੀਤੀ । ਸਰਧਾਜਲੀ ਸਮਾਗਮ ਦੌਰਾਨ ਵੱਖ-ਵੱਖ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ , ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ‌, ਉੱਘੇ ਮੁਲਾਜਮ ਆਗੂ ਕਰਨੈਲ ਸਿੰਘ ਭੀਖੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਫਫੜੇ ਭਾਈ ਕੇ ਦੇ ਪ੍ਰਧਾਨ ਹਰਦੇਵ ਸਿੰਘ ਬਾਦਲ ਨੇ ਕਿਹਾ ਕਿ ਕਰਮਜੀਤ ਫਫੜੇ ਕਿਸਾਨ, ਮਜਦੂਰਾ , ਮੁਲਾਜਮ ਤੇ ਛੋਟੇ ਕਾਰੋਬਾਰੀਆਂ ਦੇ ਹੱਕਾਂ ਤੇ ਹਿੱਤਾਂ ਲਈ ਜੂਝਣ ਵਾਲਾ ਤੇ ਸਰਬੱਤ ਦਾ ਭਲਾ ਲੋਚਣ ਵਾਲਾ ਸੁਹਿਰਦ ਤੇ ਸੁਚੇਤ ਆਗੂ ਸੀ , ਜਿਸ ਦੀ ਘਾਟ ਨਾ ਸਿਰਫ ਕਰਮਜੀਤ ਫਫੜੇ ਦੇ ਨਿੱਜੀ ਪਰਿਵਾਰ ਨੂੰ ਬਲਕਿ ਕਿ ਸਮੁੱਚੇ ਅਗਾਂਹਵਧੂ ਸਮਾਜ ਨੂੰ ਲੰਮੇ ਸਮੇ ਤੱਕ ਰੜਕਦੀ ਰਹੇਗੀ ।

ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਫੀਲਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਵਿਗਿਆਨਕ ਦੇ ਕਾਰਜਕਾਰੀ ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ , ਜਸਮੇਲ ਅਤਲਾ , ਹਿੰਮਤ ਸਿੰਘ ਦੂਲੋਵਾਲ , ਇਕਬਾਲ ਆਲੀਕੇ , ਹਰਬੰਸ ਫਰਬਾਹੀ , ਮੇਜਰ ਸਿੰਘ ਬਾਜੇਵਾਲਾ , ਗੁਰਸੇਵਕ ਸਿੰਘ ਭੀਖੀ , ਟੈਕਨੀਕਲ ਮਕੇਨੀਕਲ ਯੂਨੀਅਨ ਦੇ ਜਗਦੇਵ ਸਿੰਘ ਘੁਰਕਣੀ , ਬੋਘ ਸਿੰਘ ਫਫੜੇ , ਰਾਜਪਾਲ ਬੱਪੀਆਣਾ , ਪੀਡਬਲਿਊਡੀ ਦੇ ਜੱਗਾ ਸਿੰਘ ਅਲੀਸ਼ੇਰ , ਕੰਟਰੈਕਟ ਯੂਨੀਅਨ ਦੇ ਸਤਨਾਮ ਸਿੰਘ ਖਿਆਲਾ , ਪੈਨਸ਼ਨਰ ਐਸੋਸੀਏਸ਼ਨ ਦੇ ਸੱਤਪਾਲ ਭੈਣੀ , ਰਾਜ ਕੁਮਾਰ ਰੰਗਾ , ਅਮਰਜੀਤ ਸਿੱਧੂ , ਦਿਲਬਾਗ ਸਿੰਘ , ਸਿਕੰਦਰ ਸਿੰਘ ਘਰਾਗਣਾ , ਹਰਦੇਵ ਸਿੰਘ ਖਿਆਲਾ , ਜਗਰਾਜ ਰੱਲਾ , ਜਸਗੀਰ ਸਿੰਘ ਢਿੱਲੋ , ਅਜਾਇਬ ਸਿੰਘ ਅਲੀਸ਼ੇਰ , ਪੈਰਾ- ਮੈਡੀਕਲ ਦੇ ਕੇਵਲ ਸਿੰਘ ਮਾਨਸਾ , ਹਾਕਮ ਸਿੰਘ ਢੈਪਈ , ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ , ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦਲਜੀਤ ਸਿੰਘ , ਸ੍ਰੋਮਣੀ ਅਕਾਲੀ ਦਲ ਦੇ ਪ੍ਰੇਮ ਕੁਮਾਰ ਅਰੋੜਾ , ਗੁਰਮੇਲ ਸਿੰਘ ਫਫੜੇ , ਕਾਗਰਸ ਵੱਲੋ ਡਾ. ਮਨਜੀਤ ਰਾਣਾ , ਮੀਡੀਆ ਕਲੱਬ ਵੱਲੋ ਸੀਨੀਅਰ ਪੱਤਰਕਾਰ ਗੁਰਜੀਤ ਸਿੰਘ ਸ਼ੀਂਹ , ਗੁਰਜੰਟ ਸਿੰਘ ਬਾਜੇਵਾਲੀਆ , ਮਨਪ੍ਰੀਤ ਸਿੰਘ ਪੀਰਕੋਟੀਆ, ਜਗਸੀਰ ਸਿੰਘ ਬਿੱਲੂ ਆਤਮਾ ਸਿੰਘ ਪੁਮਾਰ ਤੇ ਦਫ਼ਤਰੀ ਸਟਾਫ ਵੱਲੋ ਰਾਜੇਸ਼ ਕੁਮਾਰ ਵਿੱਕੀ , ਰਾਜਵਿੰਦਰ ਸਿੰਘ , ਗੋਰਵ ਕੁਮਾਰ ਜੇਈ ਆਦਿ ਵੀ ਹਾਜਰ ਸਨ ।

ਸਰਧਾਜਲੀ ਸਮਾਗਮ ਦੇ ਅਖੀਰ ਵਿੱਚ ਕਰਮਜੀਤ ਫਫੜੇ ਦੇ ਭਰਾਵਾਂ ਸੱਤਪਾਲ ਸਿੰਘ , ਗੁਰਦਰਸਨ ਸਿੰਘ ਐਕਸ ਸਬ ਇੰਸਪੈਕਟਰ ਪੰਜਾਬ ਪੁਲਿਸ , ਪੂਰਨ ਸਿੰਘ ਐਕਸ ਸਬ ਇੰਸਪੈਕਟਰ ਪੰਜਾਬ ਪੁਲਿਸ ਨੇ ਸਾਝੇ ਰੂਪ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਤੇ ਸਭਨਾ ਧੰਨਵਾਦ ਕੀਤਾ ।