ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਫੁੱਟਬਾਲ ਅਤੇ ਬੈਂਡਮਿੰਟਨ ਦੇ ਖਿਡਾਰੀਆਂ ਨੇ ਜਿਲ੍ਹੇ ਵਿੱਚ ਮੱਲਾਂ ਮਾਰਦਿਆ 8 ਖਿਡਾਰੀ ਸਟੇਟ ਖੇਡਣ ਲਈ ਚੁਣੇ ਗਏ ।
ਸਰਦੂਲਗੜ੍ਹ 19 ਸਤੰਬਰ ਗੁਰਜੰਟ ਸਿੰਘ // ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ 68ਵੀਆਂ ਜਿਲ੍ਹਾ ਪੱਧਰੀ ਖੇਡਾਂ ਜੋ ਕਿ ਮਾਨਸਾ ਜਿਲ੍ਹੇ ਦੇ ਅਲੱਗ- ਅਲੱਗ ਸਥਾਨਾਂ ਤੇ ਹੋਈਆਂ । ਇਨਾਂ ਮੁਕਾਬਲਿਆਂ ਵਿੱਚ ਸਕੂਲ ਦੇ ਫੁੱਟਬਾਲ ਅੰਡਰ-19 ਲੜਕੀਆਂ ਦੀਆਂ ਖਿਡਾਰਨਾਂ ਨੇ ਸੇਂਟ ਜੇਵੀਅਰ ਸਕੂਲ ਮਾਨਸਾ ਵਿਖੇ ਹੋਏ ਮੁਕਬਾਲਿਆ ਵਿੱਚ ਬਰੇਟਾ ਜੋਨ ਅਤੇ ਬੁਢਲਾਡਾ ਜੋਨ ਨੂੰ ਹਰਾ ਕੇ ਪਹਿਲੇ ਸਥਾਨ ਤੇ ਰਹਿੰਦਿਆ ਸੋਨ ਤਗਮਾ ਜਿੱਤਿਆ ਅਤੇ ਤਿੰਨ ਖਿਡਾਰਨਾਂ ਦੀ ਸਟੇਟ ਪੱਧਰ ਲਈ ਚੋਣ ਹੋਈ। ਇਸੇ ਤਰ੍ਹਾਂ ਅੰਡਰ-19 ਲੜਕੇ ਫੁੱਟਬਾਲ ਸਰਦੂਲਗੜ੍ਹ ਜੋਨ ਵਲੋ ਦੂਸਰੇ ਨੰਬਰ ਤੇ ਰਹਿੰਦਿਆਂ ਏਕਮ ਸਿੰਘ ਅਤੇ ਅਮਰਿੰਦਰ ਸਿੰਘ ਦੀ ਸਟੇਟ ਲਈ ਚੋਣ ਹੋਈ । ਇਸੇ ਤਰ੍ਹਾਂ ਬੈਡਮਿੰਟਨ ਅੰਡਰ19 ਲੜਕੀਆ ਨੇ ਜਿਲ੍ਹਾ ਖੇਡਾ ਵਿਚੱਂ ਦੂਸਰੇ ਨੰਬਰ ਤੇ ਰਹਿੰਦਿਆਂ ਚਾਂਦੀ ਤਗਮਾ ਜਿੱਤਿਆ । ਇਸ ਵਿੱਚੋ ਮਨਦੀਪ ਕੌਰ, ਪ੍ਰਗਤੀ ਗੋਦਾਰਾ ਦੀ ਸਟੇਟ ਲਈ ਚੋਣ ਹੋਈ ਇਸੇ ਤਰ੍ਹਾਂ ਸਕੂਲ ਦੇ ਖਿਡਾਰੀ ਅਭੀ ਕੁਮਾਰ ਦੀ ਅੰਡਰ-19 ਸਟੇਟ ਲਈ ਹੋਈ ਚੋਣ।
ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਟੀਮ ਕੋਚਾਂ ਗੁਰਸੇਵਕ ਸਿੰਘ ਅਤੇ ਕਿਰਨਦੀਪ ਕੌਰ ਅਤੇ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਸਟੇਟ ਵਿਚੋਂ ਵੀ ਵਧੀਆ ਕਾਰਗੁਜਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ।