ਸਰਦੂਲਗੜ੍ਹ ਚ ਪਿਓ ਨੇ ਹੀ ਕੀਤਾ ਆਪਣੇ ਪੁੱਤਰ ਦਾ ਕਤਲ ਮਾਮਲਾ ਦਰਜ ,ਕਥਿਤ ਦੋਸ਼ੀ ਗਿਰਫਤਾਰ
ਸਰਦੂਲਗੜ 19 ਸਤੰਬਰ ਗੁਰਜੰਟ ਸਿੰਘ
ਸਰਦੂਲਗੜ੍ਹ ਚ ਪਿਓ ਨੇ ਹੀ ਆਪਣੇ ਪੁੱਤਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੇ ਵੇਰਵਿਆਂ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ (ਹੀਰੇਵਾਲਾ ਵਾਲੇ) ਵਾਸੀ ਵਾਰਡ ਨੰਬਰ 1 ਸਰਦੂਲਗੜ ਜੋ ਕਿ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ। ਜਿਸ ਦਾ ਆਪਣੀ ਘਰਵਾਲੀ ਨਾਲ ਝਗੜਾ ਰਹਿੰਦਾ ਸੀ। ਉਸ ਨੇ ਦੇਰ ਰਾਤ ਆਪਣੇ ਪੁੱਤਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ । ਪੁਲਿਸ ਸਰਦੂਲਗੜ ਦੇ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਵਕੀਲ ਸਿੰਘ ਪੁੱਤਰ ਪਾਲਾ ਸਿੰਘ ਬਾਸੀ ਨੰਬਰ ਤਿੰਨ ਸਰਦੂਲਗੜ ਜੋ ਮ੍ਰਿਤਕ ਆਕਾਸ਼ਦੀਪ ਸਿੰਘ ਦਾ ਮਾਮਾ ਲੱਗਦਾ ਹੈ। ਉਸ ਨੇ ਆਪਣੇ ਬਿਆਨ ਵਿੱਚ ਲਿਖਾਇਆ ਹੈ। ਕਿ ਉਸ ਦੀ ਭੈਣ ਦੀ ਦੂਸਰੀ ਸ਼ਾਦੀ ਹੋਣ ਕਰਕੇ ਪਹਿਲੇ ਵਿਆਹ ਦੇ ਇੱਕ ਲੜਕਾ ਅਤੇ ਲੜਕੀ ਸਨ। ਬਾਅਦ ਵਿੱਚ ਗੁਰਪ੍ਰੀਤ ਸਿੰਘ ਦੇ ਹੋਰ ਵਿਆਹ ਹੋਣ ਤੇ ਇੱਕ ਲੜਕਾ ਹੋਣ ਤੇ ਦੋਨਾਂ ਦਾ ਪਤੀ ਪਤਨੀ ਵਿੱਚ ਝਗੜਾ ਚਲਦਾ ਸੀ। ਜਿਸ ਨੇ ਆਪਣੇ ਪਹਿਲੇ 11 ਸਾਲੇ ਬੱਚੇ ਆਕਾਸ਼ਦੀਪ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ ।ਪੁਲਿਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਕੁਝ ਹੀ ਘੰਟਿਆਂ ਚ ਗਿਰਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਆਕਾਸ਼ਦੀਪ ਦੀ ਦੇਹ ਨੂੰ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਰੱਖਿਆ ਹੋਇਆ ਹੈ।