‘ਖੇਡਾਂ ਵਤਨ ਪੰਜਾਬ’ ਦੇ ਤਹਿਤ ਜ਼ਿਲ੍ਹਾ ਪੱਧਰੀ ਬਾਸਕਟਬਾਲ ਮੁਕਾਬਲੇ ਕਰਵਾਏ।
ਬੁਢਲਾਡਾ ਦਵਿੰਦਰ ਸਿੰਘ ਕੋਹਲੀ
-ਪੰਜਾਬ ਸਰਕਾਰ ਦੇ ਵਡਮੁੱਲੇ ਉਪਰਾਲੇ ਵਜੋਂ ‘ਖੇਡਾਂ ਵਤਨ ਪੰਜਾਬ’ ਦੇ ਜ਼ਿਲ੍ਹਾ ਪੱਧਰੀ ਬਾਸਕਟ ਬਾਲ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਅੰਡਰ-14 ਟੀਮ ਨੇ ਪਹਿਲਾ, ਅੰਡਰ-17 ਟੀਮ ਨੇ ਤੀਜਾ ਅਤੇ 17-21ਵਰਗ ‘ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਸਮੁੱਚੇ ਜ਼ਿਲ੍ਹੇ ਵਿੱਚ ਚਮਕਾਇਆ। ਇਸ ਮੌਕੇ ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਬਾਸਕਟਬਾਲ ਕੋਚ ਨਰੇਸ਼ ਕੁਮਾਰ ਚਪਟਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਦੀਆਂ ਵਿਦਿਆਰਥਣਾਂ ਇਹਨਾਂ ਦੀ ਅਗਵਾਈ ਵਿੱਚ ਲਗਾਤਾਰ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਸਕੂਲ ਦੀ ਤਰੱਕੀ ਅਤੇ ਸ਼ੋਭਾ ਵਧਾਉਣ ਵਿੱਚ ਯੋਗਦਾਨ ਪਾ ਰਹੀਆਂ ਹਨ।
ਕੋਚ ਨਰੇਸ਼ ਕੁਮਾਰ ਚਪਟਾ ਜੀ ਨੇ ਦੱਸਿਆ ਕਿ ਸਕੂਲ ਦੀਆਂ ਅੰਡਰ-14ਅਤੇ ਅੰਡਰ – 21 ਵਰਗ ਦੀਆਂ ਫਸਟ ਆਈਆਂ ਟੀਮਾਂ ‘ਖੇਡਾਂ ਵਤਨ ਪੰਜਾਬ’ ਦੇ ਸਟੇਟ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ ਜਿਸ ਵਿੱਚ ਭਾਗ ਲੈਣ ਲਈ ਸਕੂਲ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਸਕੂਲ ਪਿ੍ੰਸੀਪਲ ਰਾਜਿੰਦਰ ਸਿੰਘ ਜੀ ਵੱਲੋਂ ਥਾਣੇਦਾਰ ਸ੍ਰੀ ਬਲਵੰਤ ਸਿੰਘ,ਸਕੂਲ ਪ੍ਰਬੰਧਕ ਕਮੇਟੀ ਚੇਅਰਮੈਨ ਦਰਸ਼ਨ ਸਿੰਘ ਖਾਲਸਾ, ਸਮਰਜੀਤ ਸਿੰਘ, ਗੋਧਾ ਰਾਮ, ਰਾਮ ਸਿੰਘ, ਅਵਤਾਰ ਸਿੰਘ ਗੋਗੀ,ਕੋਚ ਸਿਮਰਨਜੀਤ ਕੌਰ, ਕੈਂਪਸ ਮੈਨੇਜਰ ਬਲਵੀਰ ਸਿੰਘ, ਸੁਰੱਖਿਆ ਗਾਰਡ ਸੁਖਪਾਲ ਸਿੰਘ, ਗੈਲਾ ਸਿੰਘ ਕਮੇਟੀ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਜੋ ਲਗਾਤਾਰ ਸਕੂਲ ਦੀ ਤਰੱਕੀ ਲਈ ਯਤਨਸ਼ੀਲ ਹਨ, ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ।