September 19, 2024

PUNJAB

INDIA NEWS

ਪੰਜਾਬ ਅਮਨ ਕਾਨੂੰਨ ਦੀ ਸਥਿਤੀ ਡਾਮਾਡੋਲ : ਬਿਕਰਮ 

‌ ਪੰਜਾਬ ਅਮਨ ਕਾਨੂੰਨ ਦੀ ਸਥਿਤੀ ਡਾਮਾਡੋਲ : ਬਿਕਰਮ

 

ਵਿਕਾਸ ਕਰਨ ਦੇ ਵਾਅਦੇ ਕਰਨ ਵਾਲੀ ਮਾਨ ਸਰਕਾਰ ਨੇ ਅਜੇ ਤੱਕ ਗੜੇਮਾਰੀ ਦਾ ਮੁਆਵਜ਼ਾ ਨਹੀਂ ਦਿੱਤਾ : ਮੋਫਰ

 

ਪੰਜਾਬ ਚ ਕਾਨੂੰਨ ਵਿਵਸਥਾ ਦੇ ਦੇ ਹਾਲਤਾਂ ਮੱਦੇ ਨਜ਼ਰ ਡੀਐਸਪੀ ਨੂੰ ਸੌਂਪਿਆ ਮੈਮੋਰੰਡਮ 

ਸਰਦੂਲਗੜ੍ਹ 17 ਸਤੰਬਰ ਗੁਰਜੰਟ ਸਿੰਘ

ਪੰਜਾਬ ਚ ਬਦਲਾਵ ਦਾ ਨਾਅਰਾ ਲੈ ਕੇ ਆਈ ਮਾਨ ਸਰਕਾਰ ਦੇ ਤਿੰਨ ਸਾਲਾਂ ਦੇ ਰਾਜ ਵਿਕਾਸ ਹੋਣਾ ਤਾਂ ਦੂਰ ਰਿਹਾ ਇਥੇ ਪੰਜਾਬ ਦੀ ਜਨਤਾ ਨੂੰ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ ਕਿ ਪਤਾ ਨਹੀਂ ਕਦੋਂ ਕੋਈ ਗੈਂਗ ਵਾਰ ਦਾ ਸ਼ਿਕਾਰ ਹੋ ਜਾਵੇ। ਪੰਜਾਬ ਦਾ ਅਜਿਹਾ ਕੋਈ ਪਿੰਡ ਜਾਂ ਸ਼ਹਿਰ ਨਹੀਂ ਜਿੱਥੇ ਨਸ਼ਾ ਨਾ ਮਿਲਦਾ ਹੋਵੇ। ਜਿਸ ਨੂੰ ਨੱਥ ਪਾਉਣ ਚ ਪ੍ਰਸ਼ਾਸਨ ਨਾਕਾਮ ਰਿਹਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਪੰਜਾਬ ਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਚ ਕਾਨੂੰਨ ਵਿਵਸਥਾ ਦੀ ਵਿਗੜ ਰਹੀ ਹਾਲਤ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਵੱਲੋਂ ਇੱਕ ਰੋਸ ਰੈਲੀ ਕਰਕੇ ਡੀਐਸਪੀ ਸਰਦੂਲਗੜ੍ਹ ਦੇ ਦਫਤਰ ਅੱਗੇ ਧਰਨਾ ਲਗਾ ਕੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਤੇ ਡੀਐਸਪੀ ਸਰਦੂਲਗੜ੍ਹ ਮਨਜੀਤ ਸਿੰਘ ਨੂੰ ਮੈਮੋਰੰਡਮ ਦਿੱਤਾ। ਬਿਕਰਮ ਨੇ ਕਿਹਾ ਕਿ ਪੰਜਾਬ ਅਕਾਲੀ ਦਲ ਕਾਂਗਰਸ ਦੀਆਂ ਸਰਕਾਰਾਂ ਵੇਲੇ ਅਜਿਹੇ ਹਾਲਾਤ ਪਿਛਲੇ 30 ਵਰਿਆਂ ਤੋਂ ਨਹੀਂ ਦੇਖੇ ਜੋ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਤਿੰਨ ਸਾਲਾਂ ਦੇ ਰਾਜ ਅੰਦਰ ਹੋਏ ਹਨ। ਉਹਨਾਂ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਇੱਥੇ ਰੋਜਾਨਾ ਲੁੱਟ ਮਾਰ ਗੈਂਗ ਬਾਰ , ਸ਼ਰੇਆਮ ਚਿੱਟਾ ਨਸ਼ਾ ਆਦਿ ਵਿਕ ਰਿਹਾ ਹੈ। ਕੋਈ ਤਕੜਾ ਵਿਅਕਤੀ ਮਾੜੇ ਨੂੰ ਕੁੱਟ ਸਿੱਟੇ ਕੋਈ ਕਾਰਵਾਈ ਨਹੀਂ। ਦਿਨ ਬ ਦਿਨ ਕਾਨੂੰਨ ਵਿਵਸਥਾ ਦੀ ਹਾਲਤ ਵਿਗੜਦੀ ਜਾ ਰਹੀ ਹੈ। ਉਹਨਾਂ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੀ ਗੱਲ ਕਰਦਿਆਂ ਸਿੱਧਾ ਹੀ ਇਥੋਂ ਦੇ ਵਿਧਾਇਕ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਦੂਲਗੜ ਹਲਕੇ ਚ ਕੋਈ ਵੀ ਜਿਆਦਤੀ ਹੋਈ ਤਾਂ ਉਸ ਦਾ ਸਿੱਧੇ ਤੌਰ ਤੇ ਇਥੋਂ ਦਾ ਵਿਧਾਇਕ ਜਿੰਮੇਵਾਰ ਹੋਵੇਗਾ। ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਆਪਣੇ ਸੰਬੋਧਨ ਚ ਕਿਹਾ ਕਿ ਪੰਜਾਬ ਬਾਸੀ ਇਸ ਨਕੰਮੀ ਸਰਕਾਰ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ। ਵਿਕਾਸ ਦੇ ਵੱਡੇ ਨਾਅਰੇ ਮਾਰਨ ਵਾਲੀ ਮਾਨ ਸਰਕਾਰ ਨੇ ਅਜੇ ਤੱਕ ਸਰਦੂਲਗੜ ਹਲਕੇ ਚ ਫਸਲਾਂ ਦੀ ਬਰਬਾਦੀ ਦਾ ਮੁਆਵਜ਼ਾ ਨਹੀਂ ਦਿੱਤਾ। ਹੋਰ ਇਸ ਸਰਕਾਰ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਉਨਾਂ ਸਮੁੱਚੇ ਪਿੰਡਾਂ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਪੰਚਾਇਤੀ ਚੋਣਾਂ ਚ ਦ੍ਰਿੜਤਾ ਨਾਲ ਅੱਗੇ ਹੋ ਕੇ ਭਾਗ ਲੈਣ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੱਤਪਾਲ ਵਰਮਾ ਸਰਦੂਲਗੜ੍ਹ, ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ, ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਰਾਮ ਕਿਸ਼ਨ ਜਟਾਣਾ, ਬਲਾਕ ਝੁਨੀਰ ਦੇ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ, ਸਰਪੰਚ ਮਨਜੀਤ ਸਿੰਘ ਕੁਸਲਾ, ਸਾਬਕਾ ਸਰਪੰਚ ਬਲਜੀਤ ਸਿੰਘ ਧਿੰਗੜ, ਯੂਥ ਆਗੂ ਗਗਨਦੀਪ ਸਿੰਘ ਸੰਧੂ, ਡਾਕਟਰ ਜਗਦੀਸ਼ ਗਰਗ, ਸਰਪੰਚ ਕੁਲਵੀਰ ਝੰਡਾ ਕਲਾਂ, ਛਿੰਦਾ ਸੰਘਾ, ਗੁਰਜੰਟ ਸਿੰਘ ਝੰਡੂਕੇ, ਜਸਪ੍ਰੀਤ ਫਤਿਹਪੁਰ, ਜੱਗਾ ਬੁਰਜ, ਭਿੰਦਰ ਸਿੰਘ ਝੁਨੀਰ, ਬੂਟਾ ਸਿੰਘ ਗਾਦੜ, ਸਰਪੰਚ ਬਲਵਿੰਦਰ ਸਿੰਘ ਚੈਨੇਵਾਲਾ, ਸਾਹਿਲ ਚੌਧਰੀ, ਗੁਲਾਬ ਸਿੰਘ ਟਿੱਬੀ, ਗੁਰਲਾਲ ਸੋਨੀ , ਸੁਖਪਾਲ ਕੌਰ ਝੰਡੂਕੇ ਆਦਿ ਹਾਜ਼ਰ ਸਨ।