ਕੈਲਗਰੀ-ਕੈਨੇਡਾ ਵਿੱਚ ਪਿੱਛਲੇ ਸਮੇਂ ਤੋ ਫਰੋਤੀ ਮੰਗਣ ਵਾਲਿਆ ਵੱਲੋ ਕਾਰੋਬਾਰੀਆਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਾ ਦਿੱਤਾ|ਅਲਬਰਟਾ ਵਿੱਚ ਵੀ ਫਰੋਤੀ ਮੰਗਣ ਵਾਲਿਆ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਾ|ਕੈਲਗਰੀ ਅਤੇ ਐਡਮਿੰਟਨ ਸਮੇਤ ਨਾਲ ਲਗਦੇ ਕੁੱਝ ਹਿੱਸਿਆ ਵਿੱਚ ਵੀ ਕਾਰੋਬਾਰੀ ਹੁਣ ਆਪਣੇ ਕਾਰੋਬਾਰ ਕਰਨ ਤੋ ਡਰਨ ਲੱਗੇ ਹਨ|ਪਿੱਛਲੇ ਦਿਨੀ ਤਾਂ ਕੁੱਝ ਘਰ ਬਣਾਉਣ ਵਾਲਿਆਂ ਨੂੰ ਫਰੋਤੀ ਮੰਗਣ ਵਾਲਿਆਂ ਨੇ ਫੋਨ ਕਰਕੇ ਡਰਾਇਆ ਵੀ ਸੀ| ਕਿ ਇੰਨੇ ਡਾਲਰ ਦੇ ਦਿਓ ਨਹੀ ਤਾਂ ਤੁਹਾਡਾ ਹਸ਼ਰ ਮਾੜਾ ਹੋਵੇਗਾ| ਸ਼ਰਾਸ਼ਤੀ ਅਨਸਰਾਂ ਵੱਲੋ ਬਿਲਡਰਾਂ ਦੇ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ ਗਿਆ|ਜਿਹੜੇ ਦੋਸ਼ੀ ਫੜੇ ਵੀ ਗਏ ਸਨ ਉਨਾਂ ਦੀ ਉਮਰ 18 ਸਾਲ ਤੋ ਘੱਟ ਹੋਣ ਕਰਕੇ ਪੁਲਿਸ ਵੱਲੋ ਉਨਾਂ ਤੇ ਕੋਈ ਕਾਰਵਾਈ ਨਾ ਕਰਦੇ ਹੋਏ,ਬਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਸੀ| ਪਤਾ ਲੱਗਾ ਕਿ ਬਹੁਤੇ ਕਾਰੋਬਾਰੀ ਰਾਤ ਸਮੇਂ ਬਾਹਰ ਆਉਣ ਜਾਣ ਤੋ ਵੀ ਗੁਰੇਜ਼ ਕਰ ਰਹੇ ਹਨ| ਆਪਣਾ ਨਾਮ ਛਾਪਣ ਤੋ ਇਨਕਾਰ ਕਰਦਿਆ ਇੱਕ ਵਿਅਕਤੀ ਨੇ ਦੱਸਿਆ ਕਿ ਕਈ ਤਾਂ ਡਾਲਰ ਦੇਣ ਨੂੰ ਵੀ ਤਿਆਰ ਹਨ|ਇਸ ਚੱਲ ਰਹੀ ਨਵੀ ਰੀਤ ਨੂੰ ਕੀ ਪ੍ਰਸ਼ਾਸ਼ਨ ਠੱਲ ਪਾ ਸਕੇਗਾ| ਕੀ ਪਹਿਲਾਂ ਵਾਂਗ ਕਾਰੋਬਾਰੀ ਬਿਨਾਂ ਕਿਸੇ ਖੌਫ ਤੋ ਆਪਣਾ ਕਾਰੋਬਾਰ ਕਰਨ ਸਕਣਗੇ| ਇਹ ਵੀ ਕਾਰੋਬਾਰੀਆ ਵਾਲਤੇ ਨਵੀ ਮੁਸੀਬਤ ਬਣ ਗਈ|
Related Posts
ਸਾਬਕਾ CM ਨੇ ਕਿਸਾਨਾਂ ਨੂੰ ਦਿੱਤੀਆਂ ਵਧਾਈਆਂ, ਟਵੀਟ ਕਰ ਕੇ ਕਿਹਾ – ਮੈਨੂੰ ਯਕੀਨ ਹੈ ਹੁਣ ਸਾਡੇ ਕਿਸਾਨ ਛੇਤੀ ਹੀ ਵਾਪਸ ਪਰਤ ਆਉਣਗੇ
ਚੰਡੀਗੜ੍ਹ : ਕੇਂਦਰੀ ਮੰਤਰੀ ਮੰਡਲ ਨੇ ਅੱਜ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ…
ਸ਼ਿਲਪਾ ਸ਼ੈਟੀ ਤੇ ਉਸ ਦੇ ਪਤੀ ਖਿਲਾਫ ਧੋਖਾਧੜੀ ਦਾ ਕੇਸ, ਅਦਾਕਾਰਾ ਨੇ ਦਿੱਤੀ ਸਫਾਈ
ਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਖਿਲਾਫ ਬੀਤੇ ਦਿਨ ਮੁੰਬਈ ਦੇ ਬਾਂਦਰਾਂ ਪੁਲਿਸ ਸਟੇਸ਼ਨ ‘ਚ ਐਫਆਈਆਰ…
Flipkart ‘ਤੇ ਰਜਿਸਟਰਡ ਖਰੀਦਦਾਰਾਂ ਲਈ ICICI ਬੈਂਕ ਦੀ ਵਿਸ਼ੇਸ਼ ਪੇਸ਼ਕਸ਼, OD ਦੀ ਸਹੂਲਤ
ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ ਨੇ ਫਲਿੱਪਕਾਰਟ ਦੇ ਨਾਲ ਸਾਂਝੇਦਾਰੀ ਵਿੱਚ, ਇਸਦੇ ਨਾਲ ਰਜਿਸਟਰਡ ਦੁਕਾਨਦਾਰਾਂ ਨੂੰ 25 ਲੱਖ ਰੁਪਏ ਤੱਕ…