ਕੈਲਗਰੀ ਪੁਲਿਸ ਅਧਿਕਾਰੀ ਤੇ ਜਿਨਸੀ ਸ਼ੋਸ਼ਣ ਦਾ ਦੋਸ਼

ਕੈਲਗਰੀ-ਅਲਬਰਟਾ ਸੀਰੀਅਸ ਇੰਸੀਡੈਂਟ ਰਿਸਪਾਂਸ ਟੀਮ (ਏ ਐਸ ਆਈ ਆਰ ਟੀ) ਨੂੰ ਇੱਕ ਆਫ-ਡਿਊਟੀ ਕੈਲਗਰੀ ਪੁਲਿਸ ਸੇਵਾ ਅਧਿਕਾਰੀ ਦੁਆਰਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।ਏ ਐਸ ਆਈ ਆਰ ਟੀ ਦੀ ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਮੁਤਾਬਕ ਦੋਸ਼ੀ ਵੱਲੋ ਅਪਰਾਧ ਕੀਤਾ ਗਿਆ ਸੀ| ਜਾਂਚ ਟੀਮ ਮੁਤਾਬਕ ਅਲਬਰਟਾ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੂੰ ਇਹ ਨਿਰਧਾਰਿਤ ਕਰਨ ਲਈ ਭੇਜਿਆ ਗਿਆ ਸੀ ਉਨਾਂ ਸਬੂਤਾਂ ਮੁਤਾਬਕ ਦੱਸਿਆ ਕਿ ਦੋਸ਼ੀ ਤੇ ਮੁਕੱਦਮਾ ਦਰਜ ਕਰਨ ਵਾਸਤੇ ਸਾਰੇ ਤੱਥ ਪਾਏ ਗਏ ਹਨ| ਕਾਰਜਕਾਰੀ ਨਿਰਦੇਸ਼ਕ ਮਾਈਕਲ ਈਵੇਨਸਨ ਨੇ ਨਿਸ਼ਚਤ ਕੀਤਾ ਕਿ ਸ਼ਾਮਲ ਅਧਿਕਾਰੀ ਨੂੰ ਚਾਰਜ ਕੀਤਾ ਜਾਣਾ ਚਾਹੀਦਾ ਹੈ। ਜਾਂਚ ਟੀਮ ਵੱਲੋ ਕਾਸਟੇਬਲ ਬਰੈਂਡਨ ਕਾਨ ਤੇ ਸੈਕਸ਼ਨ ਦੇ ਤਹਿਤ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ। ਪੁਲਿਸ ਅਧਿਕਾਰੀ ਕ੍ਰਿਮੀਨਲ ਕੋਡ ਨੂੰ ਦੋਸ਼ਾਂ ਦੇ ਸਾਹਮਣੇ ਮੁਤਾਬਕ 20 ਮਾਰਚ ਨੂੰ ਕੈਲਗਰੀ ਕੋਰਟ ਵਿੱਚ ਪੇਸ਼ ਹੋਣਾ ਪਵੇਗਾ|