September 19, 2024

PUNJAB

INDIA NEWS

ਕੈਲਗਰੀ ਵਿਖੇ ਅੰਤਰਰਾਸ਼ਟਰੀ ਵਿਦਿਆਰਥੀਆ ਨੂੰ ਗਲਤ ਰਸਤੇ ਪਾਉਣ ਵਾਲਿਆਂ ਦੀ ਹੁਣ ਖੈਰ ਨੀ

ਕੈਲਗਰੀ-ਕੈਲਗਰੀ ਵਿਖੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆ ਰਹੀਆ ਮੁਸ਼ਕਲਾਂ ਦਾ ਹੱਲ ਕਰਨ ਵਾਸਤੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਨੇ ਵੱਡਾ ਉਪਰਾਲਾ ਸੁਰੂ ਕਰਦਿਆ ਹਰ ਸੰਭਵ ਸਹੂਲਤਾਂ ਦੇਣ ਦਾ ਐਲਾਨ ਕੀਤਾ| ਪ੍ਰਬੰਧਕ ਕਮੇਟੀ ਵੱਲੋ ਭਾਈ ਬਲਜਿੰਦਰ ਸਿੰਘ ਗਿੱਲ ਪ੍ਰਧਾਨ,ਭਾਈ ਰਵਿੰਦਰ ਸਿੰਘ ਤੱਬੜ ਸਕੱਤਰ,ਭਾਈ ਗੁਰਜੀਤ ਸਿੰਘ ਸਿੱਧੂ ਚੇਅਰਮੈਨ ਅਤੇ ਰਾਜ ਸਿੱਧੂ ਸੰਚਾਲਨ ਨਿਰਦੇਸ਼ਕ ਡੀ ਸੀ ਸੀ ਹੁਰਾਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਕਈ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ| ਉਨਾਂ ਦੱਸਿਆ ਕਿ ਪਿੱਛਲੇ ਦਿਨਾਂ ਤੋ ਸਾਡੇ ਧਿਆਨ ਵਿੱਚ ਲਿਆਦਾ ਗਿਆ ਸੀ ਕਿ ਕੈਲਗਰੀ ਵਿਖੇ ਅੰਤਰਰਾਸ਼ਟਰੀ ਵਿਦਿਆਰਥਣਾਂ ਨੂੰ ਗਲਤ ਰਸਤੇ ਪਾਉਣ ਲਈ ਕੁੱਝ ਸ਼ਰਾਸ਼ਤੀ ਅਨਸਰ ਸਰਗਰਮ ਹਨ| ਅੰਤਰਰਾਸ਼ਟਰੀ ਵਿਦਿਆਰਥੀ ਜਿਨਾਂ ਨੂੰ ਕੋਈ ਮੁਸ਼ਕਲ ਆਉਦੀ ਉਹ ਗੁਰਦੁਆਰਾ ਸਾਹਿਬ ਵਿਖੇ ਕਿਸੇ ਸਮੇਂ ਵੀ ਆ ਕੇ ਸਪੰਰਕ ਕਰ ਸਕਦੇ ਹਨ| ਉਨਾਂ ਸਖਤ ਸ਼ਬਦਾਂ ਵਿੱਚ ਉਨਾਂ ਲੋਕਾਂ ਨੂੰ ਤਾੜਨਾ ਕੀਤੀ ਜੋ ਅੰਤਰਰਾਸ਼ਟਰੀ ਵਿਦਿਆਰਥੀਆ ਨੂੰ ਗੁੰਮਰਾਹ ਕਰਕੇ ਆਪਣੇ ਸਿਧੇ ਰਸਤੇ ਤੋ ਭੜਕਾ ਰਹੇ ਹਨ| ਉਨਾਂ ਕਿਹਾ ਕਿ ਜੇ ਉਹ ਨਾ ਹੱਟੇ ਤਾਂ ਉਨਾਂ ਦੇ ਨਾਮ ਵੀ ਪਬਲਿਕ ਤੌਰ ਤੇ ਨਸ਼ਰ ਕੀਤੇ ਜਾਣਗੇ| ਇਸ ਸਮੇਂ ਪ੍ਰਬੰਧਕ ਕਮੇਟੀ ਨੇ ਲੋੜਵੰਦ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਵੱਖਰਾ ਫੋਨ ਨੰਬਰ ਵੀ ਜਾਰੀ ਕੀਤਾ| ਇਸ ਸਮੇਂ ਹੋਰਨਾਂ ਤੋ ਇਲਾਵਾ ਹਰਵਿੰਦਰ ਸਿੰਘ ਨਿੱਝਰ,ਪਰਦਮਨ ਸਿੰਘ ਗਿੱਲ,ਯਸ਼ਪਾਲ ਸਿੰਘ ਸ਼ੇਰਗਿੱਲ,ਰਾਜਦੀਪ ਸਿੰਘ ਗਰੇਵਾਲ ਵੀ ਹਾਜ਼ਰ ਸਨ|