ਚੰਡੀਗੜ੍ਹ,-ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ 5994 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਦਾਇਰ ਕੇਸ ਦੇ ਜਲਦ ਨਿਬੇੜੇ ਹਿੱਤ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੀ.ਐਮ. ਦਾਇਰ ਕਰਕੇ ਕੇਸ ਦੇ ਜਲਦ ਨਿਬੇੜੇ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 4 ਮਾਰਚ , 2024 ਤੈਅ ਕੀਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 5994 ਅਧਿਆਪਕਾਂ ਦੀ ਭਰਤੀ ਸਬੰਧੀ ਅੱਜ ਦਾਇਰ ਸੀ.ਐਮ. ਰਾਹੀ ਬੇਨਤੀ ਕੀਤੀ ਗਈ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪ੍ਰਾਇਮਰੀ ਅਧਿਆਪਕਾਂ ਦੀ ਬਹੁਤ ਲੋੜ ਹੈ ਇਸ ਲਈ ਇਸ ਮਾਮਲੇ ਨੂੰ ਜ਼ਲਦ ਨਿਬੇੜਿਆ ਜਾਵੇ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਭਰਤੀ ਪ੍ਰਕਿਰਿਆ ਜ਼ਲਦ ਮੁਕੰਮਲ ਕਰਨ ਲਈ ਯਤਨਸ਼ੀਲ ਹੈ।
Related Posts
ਮੁੱਖ ਮੰਤਰੀ ਦਾ ਸਨਸਨੀਖ਼ੇਜ਼ ਖੁਲਾਸਾ-ਕੈਪਟਨ ਸਰਕਾਰ ਨੇ ਅੰਸਾਰੀ ਦੇ ਪੁੱਤਾਂ ਨੂੰ ਵਕਫ਼ ਬੋਰਡ ਦੀ ਮਹਿੰਗੀ ਜ਼ਮੀਨ ਅਲਾਟ ਕੀਤੀ
ਚੰਡੀਗੜ੍ਹ,-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖ਼ਤਰਨਾਕ ਗੈਂਗਸਟਰ ਮੁਖ਼ਤਾਰ ਅੰਸਾਰੀ ਨਾਲ ਗੰਢ-ਤੁੱਪ ਸਬੰਧੀ ਸਨਸਨੀਖ਼ੇਜ਼ ਖੁਲਾਸਾ ਕਰਦਿਆਂ ਪੰਜਾਬ ਦੇ ਮੁੱਖ…
ਕਤਲੋਗਾਰਤ,ਫਿਰੌਤੀਆਂ ਲੁੱਟਾਂ ਖੋਹਾਂ ,ਫਿਰੌਤੀਆਂ ਭ੍ਰਿਸ਼ਟਾਚਾਰ ਸਦਕਾ ਸਾਰਾ ਪੰਜਾਬ ਖੌਫ ਚ ਹੈ -ਗੋਵਿੰਦ ਸਿੰਘ ਸੰਧੂ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਜਿਮਨੀ ਚੋਣ ਲਈ ਉਮੀਦਵਾਰ ਜਲਦ ਹੋਵੇਗਾ ਮੈਦਾਨ ਚ ਬਰਨਾਲਾ ,6,ਅਕਤੂਬਰ /ਕਰਨਪ੍ਰੀਤ ਕਰਨ /-…
ਐਕਸ ਹਸਬੈਂਡ ਨੂੰ ਮਾਰਨ ਲਈ ਔਰਤ ਨੇ ਵੈੱਬਸਾਈਟ ਤੋਂ ਬੁੱਕ ਕਰਵਾਇਆ ਹਥਿਆਰ, ਜਾਣੋ ਫਿਰ ਕੀ ਹੋਇਆ…
ਨਵੀਂ ਦਿੱਲੀ : ਇੰਟਰਨੈੱਟ ਦੀ ਵਰਚੁਅਲ ਦੁਨੀਆਂ ਬਹੁਤ ਅਜੀਬ ਹੈ। ਇੱਥੇ ਤੁਹਾਨੂੰ ਅਜਿਹੀਆਂ ਚੀਜ਼ਾਂ ਆਸਾਨੀ ਨਾਲ ਮਿਲ ਸਕਦੀਆਂ ਹਨ ਜਿਨ੍ਹਾਂ ਬਾਰੇ…