ਕੈਲਗਰੀ-ਅਲਬਰਟਾ ਐਨ ਡੀ ਪੀ ਪਾਰਟੀ ਦੀ ਨੇਤਾ ਰੇਚਲ ਨੋਟਲੀ ਦੇ ਲੀਡਰਸ਼ਿਪ ਤੋ ਅਸਤੀਫਾ ਦੇਣ ਕਰਕੇ ਪਾਰਟੀ ਨੇ ਨਵਾਂ ਨੇਤਾ üਣਨ ਵਾਸਤੇ 22 ਜੂਨ ਦਾ ਐਲਾਨ ਕੀਤਾ| ਅਲਬਰਟਾ ਲੀਡਰਸ਼ਿਪ ਰੇਸ ਦੀ ਮੁੱਖ ਰਿਟਰਨਿੰਗ ਅਫਸਰ ਅਮਾਂਡਾ ਫਰੀਸਟੈਡ ਦੇ ਅਨੁਸਾਰ 5 ਫਰਵਰੀ ਤੋ ਸੁਰੂ ਹੋਣ ਵਾਲੇ ਲੀਡਰਸ਼ਿਪ ਮੁਕਾਬਲੇ ਲਈ ਨਿਯਮ ਤੈਅ ਕੀਤੇ ਗਏ ਹਨ|ਨਿਯਮਾਂ ਮੁਤਾਬਕ ਚੋਣ ਲੜਨ ਦੇ ਚਾਹਵਾਨ 15 ਮਾਰਚ ਤੱਕ ਆਪਣਾ ਨਾਮ ਰਜਿਸਟਰ ਕਰਵਾਉਣਗੇ| ਲੀਡਰਸ਼ਿਪ ਦੀ ਦੌੜ ਵਿੱਚ ਵੋਟ ਪਾਉਣ ਲਈ, ਮੈਂਬਰਾਂ ਨੂੰ 22 ਅਪ੍ਰੈਲ ਤੱਕ ਆਪਣੀ ਮੈਂਬਰਸ਼ਿਪ ਖਰੀਦ ਕੇ ਜਾਂ ਰੀਨਿਊ ਕਰਕੇ ਰੱਖਣੀ ਪਵੇਗੀ| ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਮੇਲ-ਇਨ, ਟੈਲੀਫੋਨ ਜਾਂ ਔਨਲਾਈਨ ਵਿਕਲਪ ਦਿੱਤਾ ਜਾਵੇਗਾ।ਵੋਟਿੰਗ ਦੀ ਮਿਆਦ 22 ਮਈ ਤੋਂ 22 ਜੂਨ ਤੱਕ ਹੋਵੇਗੀ,ਉਪਰੰਤ ਨੇਤਾ ਦਾ ਐਲਾਨ ਹੋ ਜਾਵੇਗਾ| ਲੀਡਰਸ਼ਿਪ ਦੀ ਚੋਣ ਲੜਨ ਵਾਲਾ ਵਿਅਕਤੀ ਪਿੱਛਲੇ 6 ਮਹੀਨੇ ਤੋ ਪਾਰਟੀ ਦਾ ਮੈਂਬਰ ਹੋਣਾ ਜਰੂਰੀ|ਉਮੀਦਵਾਰ ਬਣਨ ਵਾਸਤੇ ਉਸ ਨੂੰ 60 ਹਜ਼ਾਰ ਡਾਲਰ ਫੀਸ ਭੁਗਤਾਨ ਕਰਨੀ ਹੋਵੇਗੀ| ਲੀਡਰਸ਼ਿਪ ਦੀ ਚੋਣ ਲੜਨ ਸਮੇਂ ਹਰ ਉਮੀਦਵਾਰ 5 ਲੱਖ ਡਾਲਰ ਖਰਚ ਕਰ ਸਕੇਗਾ| ਪਰ ਲੀਡਰਸ਼ਿਪ ਪ੍ਰਤੀਯੋਗੀਆਂ ਨੂੰ ਆਪਣੇ ਦਾਨੀਆਂ ਦਾ ਜਨਤਕ ਤੌਰ ਤੇ ਖੁਲਾਸਾ ਕਰਨ ਦੀ ਵੀ ਲੋੜ ਹੋਵੇਗੀ।ਰੇਚਲ ਨੋਟਲੀ ਜੋ ਕੀ ਇਸ ਸਮੇਂ ਅਲਬਰਟਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਵੀ | ਨੋਟਲੀ 2015 ਤੋ 2019 ਤੱਕ ਅਲਬਰਟਾ ਦੀ ਪ੍ਰੀਮੀਅਰ (ਮੁੱਖ ਮੰਤਰੀ) ਵੀ ਰਹਿ üੱਕੀ |
Related Posts
ਸਥਾਨਕ ਸਰਕਾਰਾਂ ਮੰਤਰੀ ਵੱਲੋਂ ਸਵੱਛਤਾ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਲਈ 23 ਸਖਸ਼ੀਅਤਾਂ ਸਨਮਾਨਿਤ
ਚੰਡੀਗੜ੍ਹ,-ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਸਾਫ ਸੁਥਰਾ ਬਣਾਉਣ ਦੀ ਦਿੱਸ਼ਾ ਵਿੱਚ ਲਗਾਤਾਰ…
ਕਰ ਵਿਭਾਗ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਵਿਸ਼ੇਸ਼ ਚੈਕਿੰਗ, 101 ਵਾਹਨਾਂ ਵਿਰੁੱਧ ਕਾਰਵਾਈ
ਚੰਡੀਗੜ੍ਹ,-ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਹੁਕਮਾਂ ਤਹਿਤ ਅੱਜ ਆਬਕਾਰੀ ਤੇ ਕਰ ਅਤੇ…
ਰਾਜਸਥਾਨ ’ਚ ਓਮੀਕ੍ਰੋਨ ਨਾਲ ਪਹਿਲੀ ਮੌਤ, ਇਕ ਦਿਨ ਪਹਿਲਾਂ ਹੀ ਆਈ ਸੀ ਕੋਰੋਨਾ ਨੈਗੇਟਿਵ ਹੋਣ ਦੀ ਰਿਪੋਰਟ
ਓਦੈਪੁਰ : ਰਾਜਸਥਾਨ ਦੇ ਓਦੈਪੁਰ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਪਹਿਲੀ ਮੌਤ ਹੋਈ ਹੈ। ਐੱਮਬੀ ਹਸਪਤਾਲ ’ਚ ਭਰਤੀ…