September 19, 2024

PUNJAB

INDIA NEWS

ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਜਾਰਜ ਚਾਹਲ ਸੰਸਦ ਮੈਂਬਰ ਵੱਲੋ ਕਮੇਟੀ ਅਤੇ ਸੰਗਤਾਂ ਦੀ ਪ੍ਰਸੰਸਾ

ਕੈਲਗਰੀ-ਕੈਲਗਰੀ ਦੀ ਸਿੱਖ ਸੰਗਤ ਵੱਲੋ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਾਲਾਘਾਯੋਗ ਹਨ| ਮੈਂ ਦੱਸਦਿਆ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਸੰਗਤ ਦੇ ਸਹਿਯੋਗ ਨਾਲ ਬਹੁਤ ਵੱਡੇ ਪ੍ਰੋਜੈਕਟ ਕਰ ਰਹੀ þ| ਇਹ ਵਿਚਾਰ ਵਿਸ਼ੇਸ਼ ਤੌਰ ਤੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਾਂਝੇ ਕੀਤੇ| ਉਨਾਂ ਨੇ ਬਰੈਂਪਟਨ ਵਿੱਚ ਵੀ ਸੰਗਤਾਂ ਵੱਲੋ ਨਿਭਾਈਆ ਜਾ ਰਹੀਆਂ ਸੇਵਾਵਾਂ ਦੀ ਵਿਸਥਾਰ ਨਾਲ ਗੱਲ ਕੀਤੀ| ਉਨਾਂ ਕਿਹਾ ਕਿ ਸਾਡੇ ਪ੍ਰੀਵਾਰਾਂ ਨੇ ਧਾਰਮਿਕ ਸੇਵਾਵਾਂ ਦੇ ਨਾਲ-ਨਾਲ ਰਾਜਨੀਤਿਕ ਗਤੀਵਧੀਆ ਵਿੱਚ ਵੀ ਵਿਸ਼ੇਸ਼ ਸਥਾਨ ਹਾਸਲ ਕੀਤੇ ਹਨ| ਇਸ ਸਮੇਂ ਹਲਕਾ ਕੈਲਗਰੀ ਸਕਾਈਵਿੳੂ ਤੋ ਸੰਸਦ ਮੈਂਬਰ ਜਾਰਜ ਚਾਹਲ ਨੇ ਵੀ ਆਪਣੀ ਕਮਿਉਨਟੀ ਵੱਲੋ ਹਰ ਸਮੇਂ ਸਹਿਯੋਗ ਦੇਣ ਵਾਸਤੇ ਧੰਨਵਾਦ ਕੀਤਾ| ਇਸ ਸਮੇਂ ਰਾਜ ਸਿੱਧੂ ਡੀ ਸੀ ਸੀ ਦੇ ਸੰਚਾਲਕ ਨਿਰਦੇਸ਼ਕ,ਰਣਧੀਰ ਸਿੰਘ ਪਰਮਾਰ ਸਹਾਇਕ ਸਕੱਤਰ ਅਤੇ ਹੋਰ ਹਾਜ਼ਰ ਸਨ| ਇਸ ਮੌਕੇ ਬਲਜਿੰਦਰ ਸਿੰਘ ਗਿੱਲ ਪ੍ਰਧਾਨ ਹੁਰਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ|