ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡਾ ਦਵਿੰਦਰ ਸਿੰਘ ਮਾਂਗਟ ਦੀ ਇਤਿਹਾਸਕ ਪੁਸਤਕ ਰਿਲੀਜ਼

ਸਰ੍ਹੀ-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ 13ਜਨਵਰੀ, 2024 ਨੂੰ ਬਾਅਦ ਦੁਪਹਿਰ 12:30 ਵਜੇ ਸਾਲ ਦੀ ਪਹਿਲੀ ਮਾਸਿਕ ਮਿਲਣੀ ਹੋਈ । ਜਿਸ ਵਿੱਚ ਡਾ ਦਵਿੰਦਰ ਸਿੰਘ ਮਾਂਗਟ ਦੀ ਅੰਗ੍ਰੇਜ਼ੀ ਦੀ ਪੁਸਤਕ “ ਔਰੀਜਨ ਔਫ਼ ਦੀ ਸਿੰਘ ਸਭਾ ਮੂਵਮੈਂਟ ਐਂਡ ਇਟਸ ਲੀਗੇਸੀ” ( Origin of the Singh Sabha Movement and it’s legacy”) ਦਾ ਲੋਕ ਅਰਪਣ ਕੀਤਾ ਗਿਆ । ਇਹ ਸਮਾਗਮ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਲੇਖਕ ਦਵਿੰਦਰ ਸਿੰਘ ਮਾਂਗਟ, ਸ: ਮੋਤਾ ਸਿੰਘ ਝੀਤਾ ਅਤੇ ਦਰਸ਼ਨ ਸਿੰਘ ਸੰਘਾ ਸਟੇਜ ਤੇ ਸੁਸ਼ੋਭਿਤ ਹੋਏ । ਸਮਾਗਮ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ । ਸਟੇਜ ਦੀ ਕਾਰਵਾਈ ਦਰਸ਼ਨ ਸੰਘਾ ਨੇ ਬਾਖੂਬੀ ਨਿਭਾਈ।ਸ਼ੋਕ ਮਤੇ ਵਿੱਚ ਕਾਮਰੇਡ ਹਰਬੰਸ ਸਿੰਘ ਢਿੱਲੋਂ ਜੋ ਕਿ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ । ਕੁਝ ਬੁਲਾਰਿਆਂ ਤੋਂ ਬਾਅਦ ਪੁਸਤਕ ਬਾਬਤ ਸੰਖੇਪ ਸਹਿਤ ਪ੍ਰਿਤਪਾਲ ਗਿੱਲ, ਡਾ:ਪ੍ਰਿਥੀਪਾਲ ਸੋਹੀ , ਪ੍ਰੋ: ਕਸ਼ਮੀਰਾ ਸਿੰਘ ਗਿੱਲ, ਪੂਰਨ ਸਿੰਘ, ਦਵਿੰਦਰ ਬੈਨੀਪਾਲ,ਹਰਿੰਦਰ ਕੌਰ ਸੋਹੀ, ਪ੍ਰੇਮ ਸਿੰਘ ਬਿੰਨਿੰਗ ਵੱਲੋਂ ਪਰਚੇ ਪੜ੍ਹੇ ਗਏ । ਲੇਖਕ ਦਵਿੰਦਰ ਸਿੰਘ ਮਾਂਗਟ ਵੱਲੋਂ ਆਪਣੀ ਪੁਸਤਕ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ।ਉਪਰੰਤ ਪ੍ਰਧਾਨਗੀ ਮੰਡਲ, ਲੇਖਕ ਦੀ ਪਤਨੀ, ਬੋਰਡ ਮੈਂਬਰ ਅਤੇ ਜਿੰਨਾਂ ਨੇ ਪਰਚੇ ਪੜ੍ਹੇ ਅਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਤਾਲੀਆਂ ਦੀ ਗੂੰਜ ਨਾਲ ਲੇਖਕ ਦਵਿੰਦਰ ਸਿੰਘ ਮਾਂਗਟ ਦੀ ਅੰਗ੍ਰੇਜ਼ੀ ਦੀ ਪੁਸਤਕ “ ਔਰੀਜਨ ਔਫ਼ ਦੀ ਸਿੰਘ ਸਭਾ ਮੂਵਮੈਂਟ ਐਂਡ ਇਟਸ ਲੀਗੇਸੀ “ ਰਿਲੀਜ਼ ਕੀਤੀ ਗਈ । ਲੇਖਕ ਅਤੇ ਉਸਦੀ ਪਤਨੀ ਨੂੰ ਸਭਾ ਵੱਲੋਂ ਇੱਕ ਸਨਮਾਨ ਚਿੰਨ ਭੇਂਟ ਕੀਤਾ ਗਿਆ ।ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਬਹੁਤ ਹੀ ਸੁਰੀਲਾ ਗੀਤ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਯਾਦ ਵਿੱਚ ਤਰਨੰਮ ਵਿੱਚ ਪੇਸ਼ ਕੀਤਾ।ਇਸ ਮੌਕੇ ਪੰਜਾਬੀ ਸਾਹਿਤ ਸਭਾ ਸਿਆਟਲ ਦੇ ਪ੍ਰਧਾਨ ਬਲਿਹਾਰ ਸਿੰਘ ਲੇਲ੍ਹ ,ਹਰਚੰਦ ਸਿੰਘ ਗਿੱਲ, ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ, ਇੰਦਰਪਾਲ ਸਿੰਘ ਸੰਧੂ, ਦਰਸ਼ਨ ਸੰਘਾ, ਮਾਸਟਰ ਅਮਰੀਕ ਸਿੰਘ ਲੇਲ੍ਹ, ਅਮਰੀਕ ਪਲਾਹੀ, ਹਰਪਾਲ ਸਿੰਘ ਬਰਾੜ, ਇੰਦਰਜੀਤ ਸਿੰਘ ਧਾਮੀ, ਕਵਿੰਦਰ ਚਾਂਦ ,ਚਰਨ ਸਿੰਘ, ਪ੍ਰੇਮ ਸਿੰਘ ਬਿੰਨਿਗ, ਕੁਲਦੀਪ ਗਿੱਲ, ਨਰਿੰਦਰ ਬਾਹੀਆ, ਪ੍ਰੋ:ਦਵਿੰਦਰ ਪਾਲ ਕੌਰ, ਡਾਕਟਰ ਲਖਵਿੰਦਰ ਸਿੰਘ ਗਿੱਲ, ਮਨਜੀਤ ਸਿੰਘ ਮੱਲ੍ਹਾ, ਰੂਪਿੰਦਰ ਸਿੰਘ, ਸੁਰਜੀਤ ਸਿੰਘ ਪੰਧੇਰ, ਗੁਰਮੀਤ ਸਿੰਘ ਕਾਲਕਟ, ਕਮਲਜੀਤ ਸਿੰਘ ਜੌਹਲ, ਜਸਬੀਰ ਕੌਰ, ਰੋਮੇਸ਼ ਕੌਰ ਸਹੋਟਾ, ਗੁਰਦੀਪ ਕੌਰ ਹੰਸ ਰਾਓ ਖੁਸ਼ਵੰਤ ਕੌਰ ਗਿੱਲ, ਗੁਰਮੀਤ ਸਿੰਘ ਗਿੱਲ, ਸੁਰਜੀਤ ਸਿੰਘ ਬਾਠ, ਧਰਮਪਾਲ ਸਿੰਘ, ਕਸ਼ਮੀਰ ਸਿੰਘ ਉਪਲ, ਗੁਰਦਰਸ਼ਨ ਸਿੰਘ ਤਤਲਾ, ਅਜੀਤ ਸਿੰਘ, ਗੁਰਦਿਆਲ ਸਿੰਘ, ਨਰਿੰਦਰ ਸਿੰਘ ਪੰਨੂ, ਬਲਬੀਰ ਸਿੰਘ ਸੰਘਾ, ਸਵਿੰਦਰ ਸਿੰਘ ਪੰਨੂ,ਪਰਮਿੰਦਰ ਕੌਰ ਸਵੈਚ, ਦਵਿੰਦਰ ਕੌਰ ਸਹੋਤਾ, ਜਸਵੰਤ ਸਿੰਘ, ਮਲਕੀਤ ਸਿੰਘ ਖੰਗੂੜਾ, ਲੇਖਕ ਦਾ ਪਰਿਵਾਰ ਦਇਆ ਕੌਰ, ਬੀਬੀ ਬਾਪੂ, ਲਖਵਿੰਦਰ ਸਿੰਘ, ਦਵਿੰਦਰ ਕੌਰ, ਗੁਰਪ੍ਰੀਤ ਸਿੰਘ, ਪਰਵੀਨ ਕੌਰ, ਅਮਰਜੀਤ ਕੌਰ ਮਾਂਗਟ, ਮੋਹਨ ਸਿੰਘ ਸਹੋਤਾ, ਜਸਕੀਰਤ ਸਹੌਤਾ, ਜਸਪ੍ਰੀਤ ਹੰਸ ਰਾਓ ਸ਼ਾਮਿਲ ਹੋਏ ਅਤੇ ਕਵੀ ਦਰਬਾਰ ਵਿੱਚ ਸਭ ਸਾਹਿਤ ਪ੍ਰੇਮੀਆਂ ਅਤੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਇਸ ਸਮਾਗਮ ਨੂੰ ਰੋਚਕ ਮਈ ਬਣਾਇਆ।ਅੰਤ ਵਿੱਚ ਸਮਾਗਮ ਨੂੰ ਸਮੇਟਦਿਆਂ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ।