September 19, 2024

PUNJAB

INDIA NEWS

ਕੈਲਗਰੀ ਦੀ ਸਿੱਖ ਸੰਗਤ ਵੱਲੋ ਪਿੰਗਲਵਾੜਾ ਸੰਸਥਾ ਨੂੰ 37 ਹਜ਼ਾਰ ਡਾਲਰ ਦਾ ਦਾਨ

ਕੈਲਗਰੀ-ਕੈਲਗਰੀ ਦੀ ਸਿੱਖ ਸੰਗਤ ਵੱਲੋ ਪਿੰਗਲਵਾੜਾ ਅੰਮ੍ਰਿਤਸਰ ਸੰਸਥਾ ਵਾਸਤੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਰੱਖਿਆ ਗਿਆ ਦਾਨ ਪਾਤਰ ਵਿੱਚ ਦਿਲ ਖੋਲ ਕੇ ਦਾਨ ਦਿੱਤਾ ਗਿਆ| ਜਿਸ ਦੀ ਇਕੱਤਰ ਹੋਈ ਕੁੱਲ ਰਕਮ 37 ਹਜ਼ਾਰ ਡਾਲਰ ਅੱਜ ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਗਿੱਲ ਨੇ ਆਪਣੇ ਸਾਥੀਆ ਸਮੇਤ ਗੁਰਵਰਿੰਦਰ ਸਿੰਘ ਧਾਲੀਵਾਲ ਨੂੰ ਚੈਕ ਸੋਪਿਆ| ਇਸ ਸਮੇਂ ਗੁਰਵਰਿੰਦਰ ਸਿੰਘ ਧਾਲੀਵਾਲ ਨੇ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆ ਕਿਹਾ ਕਿ ਸੰਗਤਾਂ ਵੱਲੋ ਦਿੱਤਾ ਦਾਨ ਬੇਸਹਾਰਾ ਅਤੇ ਲੋੜਵੰਦ ਵਿਅਕਤੀਆ ਦੀ ਸਹਾਇਤਾ ਕਰਕੇ ਵੱਡਾ ਸਹਿਯੋਗ ਮਿਲੇਗਾ| ਇਸ ਸਮੇਂ ਹੋਰਨਾਂ ਤੋ ਇਲਾਵਾ ਹਰਵਿੰਦਰ ਸਿੰਘ ਨਿਝੱਰ,ਗੁਰਮੀਤ ਸਿੰਘ,ਹਰਜੀਤ ਸਿੰਘ ਹੰਸ,ਰਣਧੀਰ ਸਿੰਘ ਪਰਮਾਰ,ਕਿਰਨਪ੍ਰੀਤ ਸਿੰਘ ਬਾਜਵਾ ਹਾਜ਼ਰ ਸਨ|