ਕੈਲਗਰੀ-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨਮਿਤ ਅੱਜ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ| ਉਪਰੰਤ ਸਾਰਾ ਦਿਨ ਦੀਵਾਨ ਸਜਾਇਆ ਗਿਆ ਜਿਸ ਵਿੱਚ ਭਾਈ ਜਗਤ ਸਿੰਘ,ਭਾਈ ਬਲਜਿੰਦਰ ਸਿੰਘ,ਭਾਈ ਨੌਨਿਹਾਲ ਸਿੰਘ,ਭਾਈ ਗਗਨਪ੍ਰੀਤ ਸਿੰਘ,ਭਾਈ ਉਕਾਰ ਸਿੰਘ,ਭਾਈ ਹਰਮਨ ਸਿੰਘ ਢਿੱਲੋ,ਭਾਈ ਕਰਨੈਲ ਸਿੰਘ,ਭਾਈ ਸੁਰਿੰਦਰਪਾਲ ਸਿੰਘ,ਭਾਈ ਗੁਰਜੀਤ ਸਿੰਘ,ਭਾਈ ਗੁਲਜਾਰ ਸਿੰਘ ਟਰਾਂਟੋ,ਭਾਈ ਰਾਜਵਿੰਦਰ ਸਿੰਘ ਗਿੱਲ ਅਤੇ ਕੈਲਗਰੀ ਯੂਥ ਦੇ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸ਼ਹੀਦਾਂ ਨੂੰ ਯਾਦ ਕੀਤਾ| ਇਸ ਸਮੇਂ ਭਾਈ ਰਣਜੀਤ ਸਿੰਘ ਧਰਮੀ ਫੌਜੀ ਹੁਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੌਮੀ ਸ਼ਹੀਦ ਦਾ ਸਨਮਾਨ ਦੇਣ ਵਾਸਤੇ ਵਿਚਾਰ ਕੀਤਾ ਜਾਵੇ| ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਜਰੂਰ ਮਿਲਣੀਆਂ ਚਾਹੀਦੀਆਂ ਹਨ| ਉਨਾਂ ਦੱਸਿਆ ਕਿ ਅੱਜ ਮੱਖੂ ਵਿਖੇ ਸਿੰਘਾਂ ਅਤੇ ਅੰਗਰੇਜ਼ਾਂ ਵਿੱਚਕਾਰ ਹੋਈ ਲੜਾਈ ਵਿੱਚ ਹੋਏ ਸ਼ਹੀਦਾਂ ਦਾ ਵੀ ਸ਼ਹੀਦੀ ਦਿਹਾੜਾ ਮਨਾਇਆ ਗਿਆ þ| ਸਮਾਗਮ ਸਮੇਂ ਸਟੇਜ ਸਕੱਤਰ ਦੀ ਸੇਵਾ ਭਾਈ ਰਵਿੰਦਰ ਸਿੰਘ ਤੱਬੜ ਹੁਰਾਂ ਨਿਭਾਈ|
Related Posts
ਨਵਜੋਤ ਸਿੱਧੂ ਦੇ ਐਲਾਨ ਮਗਰੋਂ ਕਈ ਕਾਂਗਰਸੀ ਵਿਧਾਇਕਾਂ ਦੇ ਉੱਡੇ ਹੋਸ਼, ਇਨ੍ਹਾਂ ਵਿਧਾਇਕਾਂ ਦੀਆਂ ਖੁਸ ਸਕਦੀਆਂ ਟਿਕਟਾਂ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਬਿਆਨ ਨੇ ਮੌਜੂਦਾ ਕਾਂਗਰਸੀ ਵਿਧਾਇਕਾਂ ਦਾ ਫਿਕਰ ਵਧਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ…
ਵਾਰਡ ਨੰਬਰ 1 ਅਜੈਬ ਸਿੰਘ ਫੌਜੀ ਵਾਰਡ ਨੰਬਰ 2 ਕਰਮਜੀਤ ਕੌਰ ਵਾਰ ਨੰਬਰ 3 ਜਗਦੀਸ ਰਾਮ ਵਾਰਡ ਨੰਬਰ 4 ਗੁਰਜੀਤ…
ਲੋਕਾਂ ਨੇ PM Modi ਤੋਂ ਮੰਗਿਆ ਸਵੱਛਤਾ, ਸਿਰਜਣਾ ਅਤੇ ਆਤਮ-ਨਿਰਭਰ ਭਾਰਤ ਦਾ ਸੰਕਲਪ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਆਪਣੀ ਸਨਾਤਨ ਪਰੰਪਰਾ ਅਤੇ ਇਸ ਦੇ ਨਵੇਂ ਰੂਪ ਨੂੰ ਅੱਗੇ…